ਵੀਰਵਾਰ, ਅਗਸਤ 7, 2025 05:48 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਪੰਜਾਬ ਪੁਲਿਸ ਨੇ ਸੰਖੇਪ ਮੁੱਠਭੇੜ ਤੋਂ ਬਾਅਦ ਗੈਂਗਸਟਰ ਹੈਰੀ ਚੱਠਾ ਦੇ ਜ਼ਬਰਨ ਵਸੂਲੀ ਰੈਕਿਟ ਦਾ ਕੀਤਾ ਪਰਦਾਫਾਸ਼

by Gurjeet Kaur
ਨਵੰਬਰ 5, 2023
in ਪੰਜਾਬ
0

ਪੰਜਾਬ ਪੁਲਿਸ ਨੇ ਸੰਖੇਪ ਮੁੱਠਭੇੜ ਤੋਂ ਬਾਅਦ ਗੈਂਗਸਟਰ ਹੈਰੀ ਚੱਠਾ ਦੇ ਜ਼ਬਰਨ ਵਸੂਲੀ ਰੈਕਿਟ ਦਾ ਕੀਤਾ ਪਰਦਾਫਾਸ਼

ਮੁੱਖ ਸਹਿਯੋਗੀ ਸਣੇ ਸੱਤ ਵਿਅਕਤੀ ਕਾਬੂ; ਚਾਰ ਪਿਸਤੌਲਾਂ ਵੀ ਬਰਾਮਦ

– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ

– ਪੁਲਿਸ ਮੁਕਾਬਲੇ ਦੌਰਾਨ ਮੁੱਖ ਕਾਰਕੁੰਨ ਨਵਨੀਤ ਸਿੰਘ ਉਰਫ਼ ਨਵ ਦੀ ਲੱਤ ਵਿੱਚ ਲੱਗੀ ਗੋਲੀ : ਡੀਜੀਪੀ ਗੌਰਵ ਯਾਦਵ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਗੈਂਗਸਟਰ ਹੈਰੀ ਚੱਠਾ ਵੱਲੋਂ ਚਲਾਏ ਜਾ ਰਹੇ ਜ਼ਬਰਨ ਵਸੂਲੀ ਰੈਕੇਟ ਦਾ ਪਰਦਾਫਾਸ਼ ਕਰਦਿਆਂ ਇਸ ਦੇ ਮੁੱਖ ਕਾਰਕੁੰਨ ਨਵਨੀਤ ਸਿੰਘ ਉਰਫ਼ ਨਵ ਵਾਸੀ ਬਟਾਲਾ ਨੂੰ ਇੱਕ ਸੰਖੇਪ ਜਿਹੀ ਮੁੱਠਭੇੜ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਜਾਣਕਾਰੀ ਦਿੰਦਿਆਂ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਬਟਾਲਾ ਦੇ ਪਿੰਡ ਬਲਪੁਰੀਆਂ ਨੇੜੇ ਹੋਏ ਸੰਖੇਪ ਮੁਕਾਬਲੇ ਤੋਂ ਬਾਅਦ ਉਕਤ ਗ੍ਰਿਫਤਾਰੀ ਅਮਲ ਵਿਚ ਲਿਆਂਦੀ ਗਈ । ਉਹਨਾਂ ਦੱਸਿਆ ਕਿ ਪੁਲਿਸ ਨੇ ਮਾਮਲੇ ਵਿੱਚ ਸਿੱਧੇ ਤੌਰ ਤੇ ਸ਼ਾਮਲ ਤਿੰਨ ਹੋਰ ਵਿਅਕਤੀਆਂ, ਜਿਹਨਾਂ ਦੀ ਸ਼ਨਾਖਤ ਗਗਨਦੀਪ ਸਿੰਘ ਉਰਫ ਕਾਲਾ ਵਾਸੀ ਪਿੰਡ ਬੱਲ, ਬਲਰਾਜ ਸਿੰਘ ਉਰਫ ਬਾਜ਼ ਵਾਸੀ ਪਿੰਡ ਅਮਰਗੜ੍ਹ ਸ਼ਾਹਪੁਰ, ਗੁਰਦਾਸਪੁਰ ਅਤੇ ਪਿੰਡ ਉਮਰਵਾਲ ਦੇ ਪ੍ਰੇਮ ਕੁਮਾਰ ਉਰਫ ਘੁੱਲਾ ਵਜੋਂ ਕੀਤੀ ਹੈ, ਨੂੰ ਵੀ ਗ੍ਰਿਫਤਾਰ ਕਰ ਲਿਆ ਹੈ । ਜਦੋਂ ਕਿ ਲਾਜਿਸਟਿਕ ਸਬੰਧੀ ਸਹਾਇਤਾ ਦੇਣ ਲਈ ਗ੍ਰਿਫਤਾਰ ਕੀਤੇ ਗਏ ਤਿੰਨ ਹੋਰ ਮੁਲਜ਼ਮ, ਜਿਹਨਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਪ੍ਰੀਤ ਵਾਸੀ ਮਜੀਠਾ ਰੋਡ ਅੰਮ੍ਰਿਤਸਰ, ਸੁਖਰਾਜ ਸਿੰਘ ਵਾਸੀ ਪਿੰਡ ਲਖਨਪਾਲ ਗੁਰਦਾਸਪੁਰ ਅਤੇ ਦਰਸ਼ਨ ਸਿੰਘ ਉਰਫ਼ ਦਰਸ਼ੀ ਵਾਸੀ ਸੁਧਾਰ, ਜਗਰਾਓਂ ਹੈ, ਨੂੰ ਵੱਖ-ਵੱਖ ਜੇਲ੍ਹਾਂ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ।

 

 

ਪੁਲਿਸ ਟੀਮਾਂ ਨੇ ਉਕਤਾਂ ਕੋਲੋਂ ਚਾਰ ਪਿਸਤੌਲਾਂ- ਜਿਹਨਾਂ ਵਿੱਚੋਂ ਇੱਕ 9 ਐਮਐਮ ਗਲੌਕ ਪਿਸਤੌਲ ਅਤੇ ਤਿੰਨ ਦੇਸੀ ਪਿਸਤੌਲ ਸਮੇਤ ਜਿੰਦਾ ਕਾਰਤੂਸ, ਅਪਰਾਧ ਵਿੱਚ ਵਰਤੇ ਗਏ ਦੋ ਮੋਟਰਸਾਈਕਲ ਅਤੇ ਇੱਕ ਹੁੰਡਈ ਆਈ-20 ਕਾਰ ਵੀ ਬਰਾਮਦ ਕੀਤੀ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਹਾਲ ਹੀ ਵਿੱਚ ਬਟਾਲਾ ਵਿੱਚ ਜ਼ਬਰਨ ਵਸੂਲੀ ਦੇ ਦੋ ਮਾਮਲੇ ਸਾਹਮਣੇ ਆਏ ਹਨ, ਜਿਸ ਵਿੱਚ ਹੈਰੀ ਚੱਠਾ ਗਰੋਹ ਦੇ ਮੈਂਬਰਾਂ ਨੇ 28 ਅਕਤੂਬਰ ਨੂੰ ਇੱਕ ਟਰੈਵਲ ਏਜੰਟ ਦੀ ਦੁਕਾਨ ਦੇ ਬਾਹਰ ਅਤੇ 7 ਅਕਤੂਬਰ ਨੂੰ ਇੱਕ ਸਥਾਨਕ ਵਪਾਰੀ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੀ ਸੀ, ਕਿਉਂਕਿ ਕਿ ਪੀੜਤਾਂ ਵੱਲੋਂ ਜਬਰਨ ਵਸੂਲੀ ਲਈ ਮੰਗੇ ਜਾ ਰਹੀ ਰਕਮ ਉਪਲਬਧ ਨਹੀਂ ਕਰਵਾਈ ਗਈ ਸੀ।

ਭਰੋਸੇਮੰਦ ਸੂਤਰਾਂ ਤੋਂ ਪ੍ਰਾਪਤ ਪੁਖਤਾ ਇਤਲਾਹ ਦੇ ਆਧਾਰ ’ਤੇ ਜਦੋਂ ਬਟਾਲਾ ਪੁਲਿਸ ਨੇ ਆਈ-20 ਕਾਰ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਕਾਰ ਚਲਾ ਰਹੇ ਦੋਸ਼ੀ ਨਵਨੀਤ ਸਿੰਘ ਨੇ ਪੁਲਿਸ ਪਾਰਟੀ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ’ਤੇ ਪੁਲਿਸ ਟੀਮਾਂ ਨੇ ਵੀ ਆਪਣੇ ਬਚਾਅ ’ਚ ਜਵਾਬੀ ਫਾਇਰਿੰਗ ਕੀਤੀ, ਜਿਸ ਦੌਰਾਨ ਮੁਲਜ਼ਮ ਨਵਨੀਤ ਦੀ ਲੱਤ ਵਿੱਚ ਗੋਲੀ ਲੱਗੀ । ਉਨ੍ਹਾਂ ਦੱਸਿਆ ਕਿ ਮੁਲਜ਼ਮ ਨਵਨੀਤ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਬਟਾਲਾ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਤਕਨੀਕੀ ਜਾਣਕਾਰੀ ਉਪਰੰਤ, ਪੁਲਿਸ ਟੀਮਾਂ ਨੇ ਇਸ ਮਾਡਿਊਲ ਦੇ ਤਿੰਨ ਹੋਰ ਵਿਅਕਤੀਆਂ, ਜੋ ਗੋਲੀਬਾਰੀ ਨੂੰ ਅੰਜਾਮ ਦੇਣ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਹਨ, ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਹੋਰ ਪੁੱਛਗਿੱਛ ਜਾਰੀ ਹੈ ਅਤੇ ਜਲਦ ਹੀ ਹੋਰ ਗ੍ਰਿਫਤਾਰੀਆਂ ਦੀ ਵੀ ਆਸ ਹੈ।

ਇਸ ਸਬੰਧੀ ਥਾਣਾ ਸਦਰ ਬਟਾਲਾ ਵਿਖੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 307, 353 ਅਤੇ 186 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਨਵਾਂ ਕੇਸ ਐਫਆਈਆਰ ਨੰਬਰ 127 ਮਿਤੀ 3/11/2023 ਨੂੰ ਦਰਜ ਕੀਤਾ ਗਿਆ ਹੈ।

Tags: ਡੀਜੀਪੀ ਗੌਰਵ ਯਾਦਵਮੁੱਖ ਮੰਤਰੀ ਭਗਵੰਤ ਸਿੰਘ ਮਾਨ
Share215Tweet134Share54

Related Posts

ਮੋਹਾਲੀ ‘ਚ ਹੋਇਆ ਵੱਡਾ ਧਮਾਕਾ,ਆਕਸੀਜਨ ਸਿਲੰਡਰ ਦੀ ਲੋਡਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ

ਅਗਸਤ 6, 2025

ਸ੍ਰੀ ਅਕਾਲ ਤਖ਼ਤ ਸਾਹਿਬ ਭੁੱਲ ਬਖਸ਼ਾਉਣ ਪਹੁੰਚੇ ਮੰਤਰੀ ਹਰਜੋਤ ਬੈਂਸ

ਅਗਸਤ 6, 2025

ਪੰਜਾਬ ਵਿਜੀਲੈਂਸ ਦੀ RTO ਦਫਤਰ ‘ਚ ਵੱਡੀ ਕਾਰਵਾਈ, ਭ੍ਰਿਸ਼ਟਾਚਾਰ ਖਿਲਾਫ ਲਿਆ ਵੱਡਾ ਐਕਸ਼ਨ

ਅਗਸਤ 5, 2025

ਪੁਲਿਸ ਨੇ ਲਾਰੈਂਸ ਦੇ ਸਾਥੀ ਦਾ ਕੀਤਾ ਐਨਕਾਊਂਟਰ, ਦੇਖੋ ਕਿੰਝ ਵਿਛਾਇਆ ਜਾਲ

ਅਗਸਤ 5, 2025

ਅੰਮ੍ਰਿਤਸਰ ‘ਚ ਇਮੀਗ੍ਰੇਸ਼ਨ ਏਜੰਟ ਦੇ ਘਰ NIA ਦੀ ਰੇਡ

ਅਗਸਤ 5, 2025

ਨਸ਼ਾ ਮੁਕਤੀ ਮੁਹਿੰਮ ਤਹਿਤ ਲੁਧਿਆਣੇ ਪਹੁੰਚੇ CM ਮਾਨ, ਕੀਤਾ ਇਹ ਖਾਸ ਐਲਾਨ

ਅਗਸਤ 4, 2025
Load More

Recent News

RBI ਨੇ ਰੇਪੋ ਰੇਟ ਨੂੰ ਲੈ ਕੇ ਕਹੀ ਵੱਡੀ ਗੱਲ, ਰੇਪੋ ਰੇਟ ‘ਚ ਨਹੀਂ ਹੋਇਆ ਕੋਈ ਬਦਲਾਅ

ਅਗਸਤ 6, 2025

ਕੋਰੋਨਾ ਤੋਂ ਬਾਅਦ ਹੁਣ ਚੀਨ ‘ਚ ਇਸ ਬਿਮਾਰੀ ਨੇ ਮਚਾਈ ਤਬਾਹੀ, ਜਾਣੋ ਇਸ ਦੇ ਲੱਛਣ ਤੇ ਬਚਾਅ

ਅਗਸਤ 6, 2025

5 ਜਿਲ੍ਹਿਆਂ ਦੇ ਸਕੂਲ ਹੋਏ ਬੰਦ, ਮੌਸਮ ਵਿਭਾਗ ਦੇ ਅਲਰਟ ਮਗਰੋਂ ਲਿਆ ਫੈਸਲਾ

ਅਗਸਤ 6, 2025

ਉੱਤਰਾਖੰਡ ਤੋਂ ਬਾਅਦ ਹੁਣ ਇਥੇ ਮਚੀ ਪਾਣੀ ਕਾਰਨ ਤਬਾਹੀ, ਚੰਡੀਗੜ੍ਹ ਹਾਈਵੇ ਸਮੇਤ ਕਈ ਸੜਕਾਂ ਹੋਈਆਂ ਬੰਦ

ਅਗਸਤ 6, 2025

ਮੋਹਾਲੀ ‘ਚ ਹੋਇਆ ਵੱਡਾ ਧਮਾਕਾ,ਆਕਸੀਜਨ ਸਿਲੰਡਰ ਦੀ ਲੋਡਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ

ਅਗਸਤ 6, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.