Punjab News: ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਦੱਸ ਦਈਏ ਕਿ ਕਾਂਸਟੇਬਲ ਨੇ ਮੋਹਾਲੀ ਫੇਜ਼-9 ਸਥਿਤ ਰੈੱਡ ਸਟੋਨ ਹੋਟਲ ਵਿੱਚ ਖੁਦ ਨੂੰ ਗੋਲੀ ਮਾਰੀ। ਇਸ ਬਾਰੇ ਪਤਾ ਲੱਗਣ ‘ਤੇ ਹੋਟਲ ਸਟਾਫ ਫੌਰਨ ਮੁਲਾਜ਼ਮ ਦੇ ਕਮਰੇ ‘ਚ ਪਹੁੰਚਿਆ ਤੇ ਉਸ ਨੂੰ ਖੂਨ ਨਾਲ ਲੱਥਪੱਥ ਮਿਲਿਆ।
ਸੂਤਰਾਂ ਮੁਤਾਬਕ ਹੌਲਦਾਰ ਨੂੰ ਹੋਟਲ ਸਟਾਫ਼ ਉਸ ਨੂੰ ਸੈਕਟਰ-32 ਜੀਐਮਸੀਐਚ ਚੰਡੀਗੜ੍ਹ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਅਸ਼ਵਨੀ ਵਾਸੀ ਸੈਕਟਰ-26 ਪੁਲਿਸ ਲਾਈਨ ਚੰਡੀਗੜ੍ਹ ਵਜੋਂ ਹੋਈ। ਉਸ ਦੇ ਪਿਤਾ ਈਸ਼ਵਰ ਵੀ ਚੰਡੀਗੜ੍ਹ ਪੁਲਿਸ ‘ਚ ਏਐਸਆਈ ਹਨ ਤੇ ਇਸ ਵੇਲੇ ਸੈਕਟਰ-19 ਥਾਣੇ ਵਿੱਚ ਕੰਮ ਕਰ ਰਹੇ ਹਨ।
ਹਾਸਲ ਜਾਣਕਾਰੀ ਮੁਤਾਬਕ ਕਾਂਸਟੇਬਲ ਅਸ਼ਵਨੀ ਨੇ ਖੁਦਕੁਸ਼ੀ ਤੋਂ ਪਹਿਲਾਂ ਫੋਨ ਕੀਤਾ ਸੀ। ਉਸ ਨੇ ਫੋਨ ਅਟੈਂਡੈਂਟ ਨੂੰ ਦੱਸਿਆ ਕਿ ਉਹ ਖੁਦਕੁਸ਼ੀ ਕਰਨ ਜਾ ਰਿਹਾ ਹੈ। ਅਸ਼ਵਨੀ ਕਿਸੇ ਗੱਲ ਨੂੰ ਲੈ ਕੇ ਬਹੁਤ ਪਰੇਸ਼ਾਨ ਸੀ। ਉਸ ਨੇ ਦੇਰ ਰਾਤ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਹੋਵੇਗਾ।
ਹਾਲਾਂਕਿ, ਮੋਹਾਲੀ ਪੁਲਿਸ ਅਸ਼ਵਨੀ ਦੇ ਫੋਨ ਕਾਲ ਰਿਕਾਰਡ ਤੋਂ ਪਤਾ ਲਗਾਉਣ ਲਈ ਉਸਦੇ ਪਰਿਵਾਰ ਤੋਂ ਪੁੱਛਗਿੱਛ ਕਰ ਰਹੀ ਹੈ, ਉਸਨੇ ਆਖਰੀ ਕਾਲ ਕਿਸ ਨੂੰ ਕੀਤੀ ਸੀ ਤੇ ਉਹ ਕਿਸ ਗੱਲ ਨੂੰ ਲੈ ਕੇ ਪਰੇਸ਼ਾਨ ਸੀ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਅਸ਼ਵਨੀ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਕਰੀਬ 7 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਉਹ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਅਤੇ 6 ਸਾਲ ਦੀ ਬੇਟੀ ਛੱਡ ਗਿਆ। ਪਰਿਵਾਰਕ ਮਾਹਿਰਾਂ ਤੋਂ ਪਤਾ ਲੱਗਾ ਕਿ ਅਸ਼ਵਨੀ 10 ਮਈ ਦੀ ਸਵੇਰ ਨੂੰ ਸੈਕਟਰ-26 ਵਿਚ ਮੌਜੂਦ ਸੀ। ਉਹ ਕੁਝ ਲੋਕਾਂ ਨੂੰ ਵੀ ਮਿਲਿਆ। ਇਸ ਤੋਂ ਬਾਅਦ ਉਹ ਇਹ ਕਹਿ ਕੇ ਘਰੋਂ ਨਿਕਲ ਗਿਆ ਕਿ ਉਹ ਡਿਊਟੀ ‘ਤੇ ਜਾ ਰਿਹਾ ਹੈ ਪਰ ਉਹ ਡਿਊਟੀ ਦੀ ਬਜਾਏ ਹੋਟਲ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h