Punjab Police Admit Card 2022: ਪੰਜਾਬ ਪੁਲਿਸ ਕਾਂਸਟੇਬਲ, ਹੈੱਡ ਕਾਂਸਟੇਬਲ ਅਤੇ ਐਸਆਈ ਭਰਤੀ (SI recruitment) ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕੀਤਾ ਹੈ। ਇਹ ਲਿਖਤੀ ਭਰਤੀ ਪ੍ਰੀਖਿਆ 14 ਅਕਤੂਬਰ ਤੋਂ 16 ਅਕਤੂਬਰ 2022 ਤੱਕ ਕਰਵਾਈ ਜਾਵੇਗੀ। ਜਿਨ੍ਹਾਂ ਉਮੀਦਵਾਰਾਂ ਨੇ ਪ੍ਰੀਖਿਆ ਲਈ ਅਪਲਾਈ ਕੀਤਾ ਹੈ, ਉਹ ਅਧਿਕਾਰਤ ਵੈੱਬਸਾਈਟ punjabpolice.gov.in ਰਾਹੀਂ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਉਮੀਦਵਾਰਾਂ ਨੂੰ ਦਾਖਲਾ ਕਾਰਡ ਡਾਊਨਲੋਡ ਕਰਨ ਲਈ ਲੌਗਇਨ ਆਈਡੀ ਅਤੇ ਪਾਸਵਰਡ ਦੀ ਲੋੜ ਹੋਵੇਗੀ।
ਵੱਖ-ਵੱਖ ਮਿਤੀਆਂ ‘ਤੇ ਕਰਵਾਈ ਜਾਵੇਗੀ ਪ੍ਰੀਖਿਆ
ਦੱਸ ਦੇਈਏ ਕਿ ਤਿੰਨੋਂ ਵੱਖ-ਵੱਖ ਅਹੁਦਿਆਂ ਲਈ ਪ੍ਰੀਖਿਆ ਵੱਖ-ਵੱਖ ਮਿਤੀਆਂ ‘ਤੇ ਕਰਵਾਈ ਜਾਵੇਗੀ। ਪੰਜਾਬ ਪੁਲਿਸ ਕਾਂਸਟੇਬਲ (Punjab Police Constable) ਦੀਆਂ ਅਸਾਮੀਆਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ 14 ਅਕਤੂਬਰ ਨੂੰ ਹੋਵੇਗੀ। ਦੂਜੇ ਪਾਸੇ ਹੈੱਡ ਕਾਂਸਟੇਬਲ ਦੀ ਪ੍ਰੀਖਿਆ 15 ਅਕਤੂਬਰ ਨੂੰ ਹੋਵੇਗੀ। ਜਦਕਿ ਸਬ ਇੰਸਪੈਕਟਰ ਲਈ ਲਿਖਤੀ ਪ੍ਰੀਖਿਆ 16 ਅਕਤੂਬਰ ਨੂੰ ਹੋਵੇਗੀ। ਪ੍ਰੀਖਿਆ ‘ਚ ਯੋਗਤਾ ਪੂਰੀ ਕਰਨ ਵਾਲੇ ਉਮੀਦਵਾਰਾਂ ਨੂੰ ਸਰੀਰਕ ਯੋਗਤਾ ਟੈਸਟ (PET) ਅਤੇ ਸਰੀਰਕ ਟੈਸਟ (PST) ਲਈ ਬੁਲਾਇਆ ਜਾਵੇਗਾ।
Punjab Police Admit Card 2022: ਜਾਣੋ ਕਿਵੇਂ ਡਾਊਨਲੋਡ ਕਰਨਾ ਹੈ ਐਡਮਿਟ ਕਾਰਡ
- ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ punjabpolice.gov.in ‘ਤੇ ਜਾਓ।
- ਇੱਥੇ ਹੋਮਪੇਜ ‘ਤੇ Punjab Police Constable Head Constable And Sub Inspector Admit Card 2022 ਵਾਲੇ ਲਿੰਕ ‘ਤੇ ਕਲਿੱਕ ਕਰੋ।
- ਇੱਕ ਨਵਾਂ ਪੇਜ ਖੁੱਲੇਗਾ, ਉਸ ਵਿੱਚ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਭਰੋ।
- ਐਡਮਿਟ ਕਾਰਡ ਤੁਹਾਡੀ ਸਕ੍ਰੀਨ ‘ਤੇ ਦਿਖਾਈ ਦੇਵੇਗਾ।
- ਇਸਨੂੰ ਡਾਊਨਲੋਡ ਕਰੋ ਅਤੇ ਚੈੱਕ ਕਰ ਲਓ।
- ਪ੍ਰੀਖਿਆ ਕੇਂਦਰ ਵਿੱਚ ਲਿਜਾਣ ਲਈ ਇੱਕ ਕਾਪੀ ਦਾ ਪ੍ਰਿੰਟ ਆਊਟ ਲਓ।