ਪੁਲੀਸ ਵੱਲੋਂ ਅੱਜ ਵੀਆਈਪੀ ਰੋਡ ’ਤੇ ਨਿਰਮਲ ਛਾਇਆ ਸੁਸਾਇਟੀ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੀ ਅਗਵਾਈ ਐਸਪੀ (ਦਿਹਾਤੀ) ਨਵਰੀਤ ਸਿੰਘ ਵਿਰਕ ਦੀ ਅਗਵਾਈ ਹੇਠ ਚਲਾਈ ਇਸ ਮੁਹਿੰਮ ਵਿੱਚ ਪੁਲੀਸ ਨੇ ਅੱਜ ਤੜਕੇ ਸੁਸਾਇਟੀ ਨੂੰ ਚਾਰੇ ਪਾਸਿਓਂ ਘੇਰ ਲਿਆ। ਜਾਣਕਾਰੀ ਹੈ ਕਿ ਪੁਲੀਸ ਨੇ ਨਾ ਕਿਸੇ ਨੂੰ ਅੰਦਰ ਜਾਣ ਦਿੱਤਾ ਅਤੇ ਨਾ ਹੀ ਕਿਸੇ ਨੂੰ ਸੁਸਾਇਟੀ ਵਿੱਚੋਂ ਬਾਹਰ ਆਉਣ ਦਿੱਤਾ।
ਪੁਲੀਸ ਨੇ ਹਰੇਕ ਫਲੈਟ ਵਿੱਚ ਰਹਿਣ ਵਾਲੇ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਸ਼ੱਕੀ ਘਰਾਂ ਦੇ ਸਾਮਾਨ ਦੀ ਤਲਾਸ਼ੀ ਲਈ।
ਥਾਣਾ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੁਲੀਸ ਨੇ ਸੁਸਾਇਟੀ ਦੇ ਹਰ ਫਲੈਟ ਦੀ ਤਲਾਸ਼ੀ ਲਈ।
ਹੋਟਲਾਂ, ਪੀਜੀ ਅਤੇ ਮਕਾਨ ਮਾਲਕਾਂ ਨੂੰ ਅਪੀਲ ਕੀਤੀ ਕਿ 15 ਅਗਸਤ ਆਜ਼ਾਦੀ ਦਿਹਾੜੇ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਘਰ ਜਾਂ ਕਮਰਾ ਕਿਰਾਏ ’ਤੇ ਨਾ ਦੇਣ।
ਕਿਸੇ ਵੀ ਵਿਅਕਤੀ ਨੂੰ ਘਰ ਜਾਂ ਕਮਰਾ ਕਿਰਾਏ ’ਤੇ ਦੇਣ ਤੋਂ ਪਹਿਲਾਂ ਸਬੰਧਤ ਵਿਅਕਤੀ ਦੇ ਦਸਤਾਵੇਜ਼ਾਂ ਦੀ ਬਰੀਕੀ ਨਾਲ ਜਾਂਚ ਕਰਵਾਉਣ ਤੇ ਸ਼ੱਕੀ ਵਿਅਕਤੀ ਬਾਰੇ ਪੁਲੀਸ ਨੂੰ ਸੂਚਨਾ ਦਿੱਤੀ ਜਾਏ।