ਪੰਜਾਬੀ ਫ਼ਿਲਮ ਅਤੇ ਟੀਵੀ ਆਰਟਿਸਟ ਐਸੋਸੀਏਸ਼ਨ ਦਾ ਆਮ ਇਜਲਾਸ ਦੌਰਾਨ ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਦੀ ਪ੍ਰਧਾਨਗੀ ਹੇਠ ਹੋਏ ਇਸ ਇਜਲਾਸ ਦੇ ਆਰੰਭ ਵਿੱਚ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਵਿੱਚ ਗੁੱਗੂ ਗਿੱਲ ਨੂੰ ਚੇਅਰਮੈਨ, ਨਿਰਮਲ ਰਿਸ਼ੀ ਸਰਪ੍ਰਸਤ, ਕਰਮਜੀਤ ਅਨਮੋਲ ਪ੍ਰਧਾਨ, ਮਲਕੀਤ ਰੌਣੀ ਜਨਰਲ ਸਕੱਤਰ, ਭਾਰਤ ਭੂਸ਼ਨ ਵਰਮਾ ਖਜ਼ਾਨਚੀ, ਸ਼ਵਿੰਦਰ ਮਾਹਲ ਅਤੇ ਦੇਵ ਖਰੌਡ ਮੀਤ ਪ੍ਰਧਾਨ ਚੁਣੇ ਗਏ।
ਜਿਕਰਯੋਗ ਹੈ ਕਿ ਪ੍ਰੋਗਰਾਮ ਦੇ ਦੂਜੇ ਸੈਸ਼ਨ ਵਿੱਚ ਜਨਰਲ ਸਕੱਤਰ ਮਲਕੀਤ ਰੌਣੀ ਨੇ ਪਿਛਲੀ ਟੀਮ ਦੀ ਕਾਰਗੁਜ਼ਾਰੀ ਬਾਰੇ ਰਿਪੋਰਟ ਪੇਸ਼ ਕੀਤੀ।