PSTET 2023 Admit Card 2023: ਪੰਜਾਬ ਸਟੇਟ ਕਾਉਂਸਿਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਨੇ 9 ਮਾਰਚ 2023 ਨੂੰ PSTET 2023 ਐਡਮਿਟ ਕਾਰਡ ਜਾਰੀ ਕੀਤਾ ਹੈ। ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਲਈ ਹਾਜ਼ਰ ਹੋਣ ਵਾਲੇ ਉਮੀਦਵਾਰ PSTET ਦੀ ਅਧਿਕਾਰਤ ਸਾਈਟ pstet2023.org ਤੋਂ ਦਾਖਲਾ ਕਾਰਡ ਡਾਊਨਲੋਡ ਕਰ ਸਕਦੇ ਹਨ।
ਜਾਣੋ ਪ੍ਰੀਖਿਆ ਦਾ ਪੈਟਰਨ
ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (ਪੀਐਸਟੀਈਟੀ) 12 ਮਾਰਚ, 2023 ਨੂੰ ਹੋਣੀ ਹੈ। ਇਮਤਿਹਾਨ ਵਿੱਚ ਦੋ ਪੇਪਰ ਹੋਣਗੇ – ਪੇਪਰ I ਤੇ ਪੇਪਰ II, ਇਸ ਦੇ ਨਾਲ ਹੀ ਦੱਸ ਦਈਏ ਕਿ ਪੇਪਰ I ਤੇ II ਦੋਵਾਂ ਵਿੱਚ 150 ਅੰਕਾਂ ਦੇ 150 MCQ ਹੋਣਗੇ। PSTET ਵਿੱਚ ਸਾਰੇ ਪ੍ਰਸ਼ਨ MCQs ਹੋਣਗੇ, ਹਰੇਕ ਜੇ ਚਾਰ ਵਿਕਲਪ ਹੋਣਗੇ ਜਿਨ੍ਹਾਂ ਚੋਂ ਇੱਕ ਉੱਤਰ ਸਹੀ ਹੋਵੇਗਾ। ਕੋਈ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ। ਹਰ ਸਵਾਲ ਦਾ ਇੱਕ ਅੰਕ ਹੋਵੇਗਾ।
PSTET 2023 ਐਡਮਿਟ ਕਾਰਡ ਡਾਊਨਲੋਡ ਕਰਨ ਲਈ ਸਿੱਧਾ ਲਿੰਕ ‘ਤੇ ਕਲਿਕ ਕਰੋ
ਇਸ ਤਰ੍ਹਾਂ ਡਾਊਨਲੋਡ ਕਰੋ PSTET 2023 Admit Card
* PSTET ਦੀ ਅਧਿਕਾਰਤ ਸਾਈਟ pstet2023.org ‘ਤੇ ਜਾਓ।
* ਹੋਮ ਪੇਜ ‘ਤੇ ਉਪਲਬਧ PSTET 2023 ਐਡਮਿਟ ਕਾਰਡ ਲਿੰਕ ‘ਤੇ ਕਲਿੱਕ ਕਰੋ।
* ਲੌਗਇਨ ਵੇਰਵੇ ਦਰਜ ਕਰੋ ਅਤੇ ਸਬਮਿਟ ‘ਤੇ ਕਲਿੱਕ ਕਰੋ।
* ਤੁਹਾਡਾ ਐਡਮਿਟ ਕਾਰਡ ਸਕ੍ਰੀਨ ‘ਤੇ ਦਿਖਾਈ ਦੇਵੇਗਾ।
* ਐਡਮਿਟ ਕਾਰਡ ਅਤੇ ਡਾਉਨਲੋਡ ਪੇਜ ਦੀ ਜਾਂਚ ਕਰੋ।
* ਹੋਰ ਲੋੜ ਲਈ ਇਸ ਦੀ ਹਾਰਡ ਕਾਪੀ ਆਪਣੇ ਕੋਲ ਰੱਖੋ।
PSTET 2023 Information Bulletin– https://pstet2023.org/pdf/Structure_PSTET.pdf
ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਜਿਨ੍ਹਾਂ ਉਮੀਦਵਾਰਾਂ ਨੇ D.El.Ed. Course / B.Ed. Course ਪਾਸ ਕੀਤਾ ਹੈ ਜਾਂ ਪ੍ਰੀਖਿਆ ਵਿਚ ਸ਼ਾਮਲ ਹੋ ਰਹੇ ਹਨ, ਉਹ ਪ੍ਰੀਖਿਆ ਵਿਚ ਸ਼ਾਮਲ ਹੋ ਸਕਦੇ ਹਨ। ਇਸ ਸਾਲ ਤੋਂ ਪੀਐਸਟੀਈਟੀ ਪੇਪਰ II ਵਿੱਚ ਕੁਝ ਨਵੇਂ ਵਿਸ਼ੇ ਸ਼ਾਮਲ ਕੀਤੇ ਗਏ ਹਨ। ਉਮੀਦਵਾਰ ਇਸਨੂੰ PSTET ਦੀ ਅਧਿਕਾਰਤ ਸਾਈਟ ‘ਤੇ ਦੇਖ ਸਕਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h