Union Agriculture Minister: ਪੰਜਾਬ ਪ੍ਰਤੀ ਖੇਤੀਬਾੜੀ ਪਰਿਵਾਰ ਔਸਤ ਮਾਸਿਕ ਆਮਦਨ (Punjab income per agricultural household) ਦੇ ਮਾਮਲੇ ਵਿੱਚ ਦੇਸ਼ ਭਰ ਵਿੱਚ ਦੂਜੇ ਨੰਬਰ ‘ਤੇ ਹੈ। ਇਹ ਤੱਥ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ (Narendra Singh Tomar) ਵੱਲੋਂ ਰਾਜ ਸਭਾ (Rajya Sabha) ਦੇ ਚੱਲ ਰਹੇ ਸੈਸ਼ਨ ਦੌਰਾਨ ਦਿੱਤੇ ਅੰਕੜਿਆਂ ਵਿੱਚ ਸਾਹਮਣੇ ਆਇਆ ਹੈ।
ਮੰਤਰੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਸਵਾਲ ਦਾ ਜਵਾਬ ਦੇ ਰਹੇ ਸੀ। ਜਾਣਕਾਰੀ ਮੁਤਾਬਕ, ਪ੍ਰਤੀ ਖੇਤੀਬਾੜੀ ਪਰਿਵਾਰ ਔਸਤ ਮਾਸਿਕ ਆਮਦਨ (29,348 ਰੁਪਏ) ਦੇ ਨਾਲ ਮੇਘਾਲਿਆ ਦੇਸ਼ ਭਰ ਵਿੱਚ ਸਭ ਤੋਂ ਉੱਪਰ ਹੈ। ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਭਾਰਤ ਕੋਲ ਵਿਸ਼ਵ ਦੀ ਖੁਰਾਕ ਦੀ ਲੋੜ ਨੂੰ ਪੂਰਾ ਕਰਨ ਦੀ ਸਮਰੱਥਾ ਹੈ।
ਖੇਤੀ ਤੋਂ ਪ੍ਰਤੀ ਮਹੀਨਾ ਆਮਦਨ ਮਾਮਲੇ ‘ਚ ਪੰਜਾਬ (26,701 ਰੁਪਏ) ਤੋਂ ਬਾਅਦ ਹਰਿਆਣਾ (22,841 ਰੁਪਏ), ਅਰੁਣਾਚਲ ਪ੍ਰਦੇਸ਼ (19,225 ਰੁਪਏ), ਜੰਮੂ-ਕਸ਼ਮੀਰ (18,918 ਰੁਪਏ), ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਮੂਹ (18,511 ਰੁਪਏ), ਮਿਜ਼ੋਰਮ (17,964 ਰੁਪਏ), ਕੇਰਲ (17,964 ਰੁਪਏ), ਕੇਰਲ (19,195 ਰੁਪਏ), ਉੱਤਰ-ਪੂਰਬੀ ਸੂਬਿਆਂ ਦਾ ਸਮੂਹ (16,863 ਰੁਪਏ), ਉੱਤਰਾਖੰਡ (13,552 ਰੁਪਏ), ਕਰਨਾਟਕ (13,441 ਰੁਪਏ), ਗੁਜਰਾਤ (12,631 ਰੁਪਏ), ਰਾਜਸਥਾਨ (12,520 ਰੁਪਏ), ਸਿੱਕਮ (12,447 ਰੁਪਏ) ਅਤੇ ਹਿਮਾਚਲ ਪ੍ਰਦੇਸ਼ (ਰੁਪਏ 12,447) ਹਨ।
ਇਸ ਦੇ ਜਵਾਬ ਵਿੱਚ ਅਰੋੜਾ ਨੇ ਮੀਡੀਆ ਨੂੰ ਕਿਹਾ, “ਜੇਕਰ ਅਸੀਂ ਨਕਦੀ ਫਸਲਾਂ ‘ਤੇ ਸਭ ਤੋਂ ਵੱਧ ਨਿਰਭਰ ਸੂਬਿਆਂ ਦੀ ਗੱਲ ਕਰੀਏ ਤਾਂ ਬਾਗਬਾਨੀ ਅਤੇ ਫਲਾਂ ਵਿੱਚ ਵੱਡਾ ਹਿੱਸਾ ਮੇਘਾਲਿਆ ਦੇ ਨਾਲ ਪੰਜਾਬ ਪਹਿਲੇ ਸਥਾਨ ‘ਤੇ ਹੈ।” ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਫਸਲਾਂ, ਬਾਗਬਾਨੀ ਅਤੇ ਫਲਾਂ ਦੀ ਵਧੇਰੇ ਵਿਭਿੰਨਤਾ ਵੱਲ ਜਾਣ ਦੀ ਅਪੀਲ ਕੀਤੀ।
ਪੰਜਾਬ ਵਿੱਚ ਪੈਦਾ ਹੋਣ ਵਾਲੀਆਂ ਪ੍ਰਮੁੱਖ ਫਸਲਾਂ ਵਿੱਚ ਚਾਵਲ, ਕਣਕ, ਮੱਕੀ, ਬਾਜਰਾ, ਗੰਨਾ, ਤੇਲ ਬੀਜ ਅਤੇ ਕਪਾਹ ਸ਼ਾਮਲ ਹਨ, ਪਰ ਕੁੱਲ ਫਸਲੀ ਖੇਤਰ ਦਾ 80 ਪ੍ਰਤੀਸ਼ਤ ਚੌਲ ਅਤੇ ਕਣਕ ਹੈ।
ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੀ ਕਿਸਾਨੀ ਦੀ ਹਾਲਤ ਸੁਧਾਰਨ ਲਈ ਪੂਰੀ ਵਾਹ ਲਾ ਰਹੇ ਹਨ। ਇੱਕ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਅਕਤੂਬਰ ਵਿੱਚ ਮੁੱਖ ਮੰਤਰੀ ਨੇ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ ਕੀਤਾ ਸੀ। ਅਜਿਹਾ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਦੇ ਉਦੇਸ਼ ਨਾਲ ਕੀਤਾ ਗਿਆ ਹੈ।
ਇਸ ਸਮੇਂ ਪੰਜਾਬ ਵਿੱਚ 1.25 ਲੱਖ ਹੈਕਟੇਅਰ ਰਕਬੇ ਵਿੱਚ ਗੰਨੇ ਦੀ ਕਾਸ਼ਤ ਕੀਤੀ ਜਾਂਦੀ ਹੈ। ਸੰਸਦ ਮੈਂਬਰ ਨੇ ਕਿਹਾ ਕਿ ਮੁੱਖ ਮੰਤਰੀ ਨੇ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਨੂੰ ਕਾਨੂੰਨੀ ਗਾਰੰਟੀ ਬਣਾਉਣ ਦਾ ਭਰੋਸਾ ਦਿੱਤਾ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h