Nitin Gadkari On NH-344A: ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਵਿੱਚ ਨੈਸ਼ਨਲ ਹਾਈਵੇਅ ਨੰਬਰ-344A ‘ਤੇ ਫਗਵਾੜਾ ਤੋਂ ਰੂਪਨਗਰ ਤੱਕ 4-ਲੇਨ ਵਾਲੇ ਸੈਕਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਗਡਕਰੀ ਨੇ ਮੰਗਲਵਾਰ (21 ਫਰਵਰੀ) ਨੂੰ ਕਿਹਾ, “ਪੰਜਾਬ ਵਿੱਚ ਹਾਈਵੇਅ ਸੁਵਿਧਾਵਾਂ ਦੇ ਵਿਕਾਸ ਲਈ ਨੈਸ਼ਨਲ ਹਾਈਵੇਅ ਨੰਬਰ 344ਏ ‘ਤੇ ਫਗਵਾੜਾ ਤੋਂ ਰੂਪਨਗਰ ਤੱਕ 4 ਮਾਰਗੀ ਚੌੜਾ ਗਰੀਨ ਹਾਈਵੇਅ ਵਿਕਸਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ 1,367 ਕਰੋੜ ਰੁਪਏ ਖਰਚ ਕੀਤੇ ਜਾਣਗੇ।”
ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ NHAI ਦੁਆਰਾ ਵਿਕਸਤ NH-344A ‘ਤੇ ਫਗਵਾੜਾ ਤੋਂ ਰੂਪਨਗਰ ਤੱਕ 4 ਮਾਰਗੀ ਚੌੜਾ ਸੈਕਸ਼ਨ ਪੰਜਾਬ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਵੱਡਾ ਹੁਲਾਰਾ ਦੇਵੇਗਾ। ਨਿਤਿਨ ਗਡਕਰੀ ਨੇ ਦੱਸਿਆ ਕਿ 80.82 ਕਿਮੀ ਦੇ ਸੈਕਸ਼ਨ ਦੇ ਨਿਰਮਾਣ ‘ਤੇ 1,367 ਕਰੋੜ ਰੁਪਏ ਦੀ ਲਾਗਤ ਆਵੇਗੀ।
ਹਾਈਬ੍ਰਿਡ ਐਨੂਅਟੀ ਅਧੀਨ ਉਸਾਰੀ
ਉਨ੍ਹਾਂ ਨੇ ਦੱਸਿਾ, “ਇਸ ਨਾਲ ਉਸ ਖੇਤਰ ‘ਚ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹ ਮਿਲੇਗਾ।” ਗਡਕਰੀ ਨੇ ਕਿਹਾ, “ਇਸ ਬਲਾਕ ਦਾ ਵਿਕਾਸ ਹਾਈਬ੍ਰਿਡ ਸਲਾਨਾ (ਸਾਲਾਨਾ ਭੁਗਤਾਨ) ਦੇ ਤਰੀਕੇ ਨਾਲ ਕੀਤਾ ਜਾ ਰਿਹਾ ਹੈ।” ਇੱਕ ਟਵੀਟ ਵਿੱਚ ਗਡਕਰੀ ਨੇ ਕਿਹਾ, “ਹਾਈਬ੍ਰਿਡ ਐਨੂਅਟੀ ਮਾਡਲ ਤਹਿਤ ਸਰਕਾਰ ਕੰਮ ਸ਼ੁਰੂ ਕਰਨ ਲਈ ਡਿਵੈਲਪਰ ਨੂੰ ਪ੍ਰੋਜੈਕਟ ਲਾਗਤ ਦਾ 40 ਪ੍ਰਤੀਸ਼ਤ ਪ੍ਰਦਾਨ ਕਰਦੀ ਹੈ ਤੇ ਬਾਕੀ ਦਾ ਨਿਵੇਸ਼ ਡਿਵੈਲਪਰ ਵਲੋਂ ਕੀਤਾ ਜਾਂਦਾ ਹੈ।”
The alignment lessens the travel time from Jalandhar to Chandigarh to almost half and provides direct access to Khatkarkalan, which is the ancestral home of Shaheed Bhagat Singh Ji.#PragatiKaHighway #GatiShakti pic.twitter.com/5um52DyEZq
— Nitin Gadkari (@nitin_gadkari) February 21, 2023
ਅੰਮ੍ਰਿਤਸਰ-ਜਲੰਧਰ ਨੂੰ ਜੋੜਦਾ ਹੈ ਇਹ ਹਾਈਵੇਅ
ਗਡਕਰੀ ਨੇ ਕਿਹਾ, “ਇਹ ਸੈਕਸ਼ਨ 80.82 ਕਿਲੋਮੀਟਰ ਲੰਬਾ ਹੈ ਤੇ ਅੰਮ੍ਰਿਤਸਰ-ਜਲੰਧਰ-ਚੰਡੀਗੜ੍ਹ ਨੂੰ ਜੋੜਦਾ ਹੈ ਅਤੇ ਕਪੂਰਥਲਾ, ਜਲੰਧਰ, ਲੁਧਿਆਣਾ, ਰੋਪੜ ਅਤੇ ਮੋਹਾਲੀ ਲਈ ਆਉਣ-ਜਾਣ ਨੂੰ ਹੋਰ ਸੁਵਿਧਾਜਨਕ ਬਣਾਏਗਾ।” ਉਨ੍ਹਾਂ ਕਿਹਾ, “ਇਹ ਨੈਸ਼ਨਲ ਹਾਈਵੇ ਜਲੰਧਰ ਤੋਂ ਚੰਡੀਗੜ੍ਹ ਤੱਕ ਦੇ ਸਫ਼ਰ ਦੇ ਸਮੇਂ ਨੂੰ ਅੱਧਾ ਕਰ ਦੇਵੇਗਾ ਤੇ ਇਹ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਖਟਕੜਕਲਾਂ ਤੱਕ ਸਿੱਧੀ ਪਹੁੰਚ ਪ੍ਰਦਾਨ ਕਰੇਗਾ।”
13 ਘੰਟਿਆਂ ਵਿੱਚ ਹੋਵੇਗਾ ਪੰਜਾਬ ਤੋਂ ਗੁਜਰਾਤ ਦਾ ਸਫਰ
ਨਿਤਿਨ ਗਡਕਰੀ ਨੇ ਹਾਲ ਹੀ ‘ਚ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈੱਸਵੇਅ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਐਕਸਪ੍ਰੈਸ ਵੇਅ ਦਾ 600 ਕਿਲੋਮੀਟਰ ਦਾ ਕੰਮ ਪੂਰਾ ਹੋ ਚੁੱਕਾ ਹੈ। ਇਸ ਐਕਸਪ੍ਰੈਸਵੇਅ ਦਾ ਕੁਝ ਹਿੱਸਾ ਰਾਜਸਥਾਨ ਅਤੇ ਗੁਜਰਾਤ ਵਿੱਚ ਪੂਰਾ ਹੋ ਚੁੱਕਾ ਹੈ।
ਇਸ ਲਾਂਘੇ ਦਾ ਸਭ ਤੋਂ ਵੱਡਾ ਹਿੱਸਾ 636 ਕਿਲੋਮੀਟਰ, ਰਾਜਸਥਾਨ ਚੋਂ ਗੁਜ਼ਰਦਾ ਹੈ। ਪੰਜਾਬ ਵਿੱਚ ਇਸ ਦੀ ਲੰਬਾਈ 300 ਕਿਲੋਮੀਟਰ ਹੈ। ਜਦੋਂ ਇਹ ਐਕਸਪ੍ਰੈਸ ਵੇਅ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ ਤਾਂ ਗੁਜਰਾਤ ਤੋਂ ਪੰਜਾਬ ਦੀ ਦੂਰੀ ਸਿਰਫ਼ 13 ਘੰਟਿਆਂ ਵਿੱਚ ਪੂਰੀ ਹੋ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h