ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੀ ਮੈਨੇਜਮੈਂਟ ਨੇ ਅਕਾਦਮਿਕ ਸਾਲ 2022-23 ਸਰੀਰਕ ਸਿੱਖਿਆ ਵਿਸ਼ੇ ਦੇ ਅੰਕਾਂ ਦੀ ਮਾਰਕਿੰਗ ’ਚ ਬਦਲਾਅ ਕੀਤਾ ਗਿਆ ਹੈ
ਨੌਵੀਂ ਜਮਾਤ ਤੋਂ ਬਾਰ੍ਹਵੀਂ ਤਕ ਲਾਗੂ ਹੋਵੇਗਾ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਵੇਰਵਿਆਂ ਅਨੁਸਾਰ ਨੌਵੀਂ ਅਤੇ ਦਸਵੀਂ ਸ਼੍ਰੇਣੀਆਂ ’ਚ ਪਹਿਲਾਂ 70 ਅੰਕਾਂ ਦਾ ਪ੍ਰੈਕਟੀਕਲ ਲਿਖਤੀ ਪ੍ਰੀਖਿਆ ਸਿਰਫ਼ 20 ਅੰਕਾਂ ਅਤੇ ਅੰਦਰੂਨੀ ਮੁਲਾਂਕਣ ਦੇ ਅੰਕ 10 ਵਿਚੋਂ ਲੱਗਦੇ ਸਨ।
ਵੱਡੇ ਪੱਧਰ ’ਤੇ ਸਿੱਖਿਆ ਮਾਹਰਾਂ ਦੇ ਵਿਰੋਧ ਕੀਤਾ ਜਿਸ ਤੋਂ ਬਾਅਦ ਬੋਰਡ ਨੇ ਚਾਲੂ ਪ੍ਰੀਖਿਆ ਪਣਾਲੀ ਤੇ ਅੰਕ ਵੰਡ ਨੂੰ ਸਮਾਪਤ ਕਰਕੇ ਨਵਾਂ ਫਾਰਮੂਲਾ ਜਾਰੀ ਕਰ ਦਿੱਤਾ ਹੈ। ਸੋਧੇ ਫਾਰਮੂਲੇ ਅਨੁਸਾਰ ਹੁਣ ਪ੍ਰੈਕਟੀਕਲ 40 ਅੰਕ, ਲਿਖਤੀ ਪ੍ਰੀਖਿਆ ਦੇ 50 ਅੰਕ ਜਦੋਂ ਕਿ ਅੰਦਰੂਨੀ ਮੁਲਾਂਕਣ ਦੇ ਅੰਕ 10 ਵਿਚੋਂ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਗਿਆਰ੍ਹਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਇਨ੍ਹਾਂ ਹੀ ਵਿਸ਼ਿਆਂ ’ਚ ਸੋਧ ਉਪਰੰਤ ਲਿਖਤੀ ਪ੍ਰੀਖਿਆ ਲਈ 50 ਅੰਕ, ਪ੍ਰਯੋਗੀ ਪ੍ਰੀਖਿਆ ਲਈ 40 ਅੰਕ ਅਤੇ ਅੰਦਰੂਨੀ ਮੁਲਾਂਕਣ (Internal Assesment) ਦੇ 10 ਅੰਕ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੇ ਲਿਖਤੀ ਪ੍ਰੀਖਿਆ ਸਿਰਫ਼ 20 ਅੰਕਾਂ ਦੀ ਹੁੰਦੀ ਰਹੀ ਹੈ ਜਦੋਂ ਕਿ ਪ੍ਰੈਕਟੀਕਲ 70 ਅੰਕਾਂ ਤੇ ਅੰਦਰੂਨੀ ਮੁਲਾਂਕਣ 10 ਅੰਕ ਸੀ