PSEB academic year 2023-24: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2023-24 ਲਈ ਪੰਜਾਬ ਓਪਨ ਸਕੂਲ ਪ੍ਰਣਾਲੀ ਅਧੀਨ ਮੈਟ੍ਰਿਕੁਲੇਸ਼ਨ ਅਤੇ ਸੀਨੀਅਰ ਸੈਕੰਡਰੀ ਸ਼੍ਰੇਣੀਆਂ ਨਾਲ ਸਬੰਧਤ ਵਿਦਿਆਰਥੀਆਂ ਦੇ ਦਾਖ਼ਲਿਆਂ ਲਈ ਸਰਕਾਰੀ, ਗ਼ੈਰ-ਸਰਕਾਰੀ, ਮਾਨਤਾ ਪ੍ਰਾਪਤ ਅਤੇ ਸਿੱਖਿਆ ਬੋਰਡ ਨਾਲ ਐਫਿਲੀਏਟਿਡ ਸਕੂਲਾਂ ਨੂੰ ਨਵੀਂ ਐਕਰੀਡਿਟੇਸ਼ਨ ਲੈਣ ਜਾਂ ਐਕਰੀਡਿਟੇਸ਼ਨ ਰੀਨਿਊ ਕਰਨ ਲਈ ਅਰਜ਼ੀਆਂ ਦੇਣ ਦੀਆਂ ਮਿਤੀਆਂ ਨਿਰਧਾਰਤ ਕਰ ਦਿੱਤੀਆਂ ਗਈਆਂ ਹਨ।
ਸਿੱਖਿਆ ਬੋਰਡ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਗ਼ੈਰ-ਸਰਕਾਰੀ, ਮਾਨਤਾ ਪ੍ਰਾਪਤ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਐਫਿਲੀਏਟਿਡ ਸਕੂਲਾਂ ਵਾਸਤੇ ਨਵੀਂ ਐਕਰੀਡਿਟੇਸ਼ਨ ਲਈ ਫ਼ੀਸ, ਮੈਟ੍ਰਿਕ ਸ਼੍ਰੇਣੀ ਲਈ 3000 ਰੁਪਏ ਅਤੇ ਸੀਨੀਅਰ ਸੈਕੰਡਰੀ ਸ਼ੇ੍ਰਣੀ ਲਈ 4000 ਰੁਪਏ ਪ੍ਰਤੀ ਗਰੁੱਪ ਨਿਰਧਾਰਤ ਕੀਤੀ ਗਈ ਹੈ। ਐਕਰੀਡਿਟੇਸ਼ਨ ਰੀਨਿਊਅਲ ਲਈ ਫੀਸ, ਮੈਟ੍ਰਿਕ ਅਤੇ ਸੀਨੀਅਰ ਸੈਕੰਡਰੀ (ਪ੍ਰਤੀ ਗਰੁੱਪ) ਲਈ 1500 ਰੁਪਏ ਹੋਵੇਗੀ।
ਨਵੀਂ ਐਕਰੀਡਿਟੇਸ਼ਨ ਅਤੇ ਐਕਰੀਡਿਟੇਸ਼ਨ ਰਿਨਿਊਅਲ ਲਈ ਬਿਨਾ ਕਿਸੇ ਲੇਟ ਫੀਸ ਤੋਂ 31 ਜਨਵਰੀ ਤਕ ਫਾਰਮ ਭਰੇ ਜਾ ਸਕਦੇ ਹਨ। ਨਿਰਧਾਰਤ ਫੀਸ ਤੋਂ ਇਲਾਵਾ 1000 ਰੁਪਏ ਲੇਟ ਫੀਸ ਨਾਲ 28 ਡਰਵਰੀ ਤਕ, 2500 ਰੁਪਏ ਲੇਟ ਫੀਸ ਨਾਲ 31 ਮਾਰਚ ਤਕ, 4000 ਰੁਪਏ ਲੇਟ ਫੀਸ ਨਾਲ 30 ਅਪ੍ਰੈਲ ਤੱਕ, 5500 ਰੁਪਏ ਲੇਟ ਫੀਸ ਨਾਲ 31 ਮਈ ਤਕ, 7000 ਰੁਪਏ ਲੇਟ ਫੀਸ ਨਾਲ 30 ਜੂਨ ਤਕ, 8500 ਰੁਪਏ ਲੇਟ ਫੀਸ ਨਾਲ 31 ਜੁਲਾਈ ਤਕ ਅਤੇ ਅੰਤ ’ਚ 10000 ਰੁਪਏ ਲੇਟ ਫੀਸ ਨਾਲ 31 ਅਗਸਤ ਤੱਕ ਨਵੀਂ ਐਕਰੀਡਿਟੇਸ਼ਨ ਅਤੇ ਐਕਰੀਡਿਟੇਸ਼ਨ ਰਿਨਿਊਅਲ ਲਈ ਫਾਰਮ ਭਰੇ ਜਾ ਸਕਣਗੇ। ਸਰਕਾਰੀ ਅਤੇ ਸਿੱਖਿਆ ਬੋਰਡ ਦੇ ਆਦਰਸ਼ ਸਕੂਲਾਂ ਨੂੰ ਐਕਰੀਡਿਟੇਸ਼ਨ ਫ਼ੀਸ ਤੋਂ ਛੋਟ ਦਿੱਤੀ ਗਈ ਹੈ।
ਸਿੱਖਿਆ ਬੋਰਡ ਵੱਲੋਂ ਸਬੰਧਤ ਸੰਸਥਾਵਾਂ ਨੂੰ ਇਹ ਹਦਾਇਤ ਵੀ ਕੀਤੀ ਗਈ ਹੈ ਕਿ ਐਕਰੀਡਿਟੇਸ਼ਨ ਲਈ ਆਨਲਾਈਨ ਅਪਲਾਈ ਕਰਨ ਉਪਰੰਤ ਆਨਲਾਈਨ ਫਾਰਮ ਦੀ ਹਾਰਡ ਕਾਪੀ ਉਪ ਸਕੱਤਰ (ਅਕਾਦਮਿਕ), ਪੰਜਾਬ ਸਕੂਲ ਸਿੱਖਿਆ ਬੋਰਡ, ਐੱਸਏਐੱਸ ਨਗਰ ਨੂੰ ਭੇਜੀ ਜਾਵੇ। ਐਕਰੀਡਿਟੇਸ਼ਨ ਫਾਰਮ ਸਕੂਲਾਂ ਦੀ ਲਾਗਇਨ ਆਈਡੀ ਅਤੇ ਸਿੱਖਿਆ ਬੋਰਡ ਦੀ ਵੈੱਬਸਾਈਟ ’ਤੇ ਓਪਨ ਸਕੂਲ ਪੋਰਟਲ ’ਤੇ ਮੁਹੱਈਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h