Punjab university:ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬ ‘ਚ ਐਫਿਲੀਏਟਿਡ 195 ਕਾਲਜਾਂ ‘ਚ 2022-23 ਪੱਧਰੀ ਨਵਾਂ ਫੀਸ ਸਟਰਕਚਰ ਫਾਈਨਲ ਕਰ ਦਿੱਤਾ ਗਿਆ ਹੈ। ਪੀਯੂ ਪ੍ਰਸ਼ਾਸਨ ਨੇ 5 ਜੁਲਾਈ ਨੂੰ ਹੋਈ ਸੀਨੇਟ ਬੈਠਕ ‘ਚ ਕਾਲਜਾਂ ਦੀ ਫੀਸ ‘ਚ 10 ਫੀਸਦੀ ਤਕ ਇਜਾਫੇ ਨੂੰ ਮਨਜ਼ੂਰੀ ਦੇ ਦਿੱਤੀ ਸੀ। ਕਾਲਜਾਂ ਦੀ ਫੀਸ ‘ਚ 10 ਫੀਸਦੀ ਤਕ ਦਾ ਵਾਧਾ ਕੀਤਾ ਗਿਆ ਹੈ।
ਜਾਣਕਾਰੀ ਮਿਲੀ ਹੈ ਕਿ ਸੈਲਫ ਫਾਈਨਾਂਸ ਕੋਰਸ ‘ਚ 10 ਫੀਸਦੀ ਫੀਸ ਵਧੇਗੀ। ਵਧੀ ਹੋਈ ਫੀਸ ਇਕਨਾਮੀਕਲ ਵੀਕਰ ਸੈਕਸ਼ਨ (ਈਡਬਲਿਊਐੱਸ) ਕੈਟਾਗਰੀ ਦੇ ਵਿਦਿਆਰਥੀ ‘ਤੇ ਲਾਗੂ ਨਹੀਂ ਹੋਵੇਗੀ।
3 ਅਗਸਤ ਤਕ ਕਾਲਜਾਂ ‘ਚ ਬਿਨਾਂ ਲੇਟ ਫੀਸ ਦਾਖਲੇ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਪੀਯੂ ਨੇ ਤਿੰਨ ਸਾਲ ਬਾਅਦ ਕਾਲਜਾਂ ਦੀ ਫੀਸ ‘ਚ ਵਾਧਾ ਕਰਨ ਦਾ ਫੈਸਲਾ ਲਿਆ ਹੈ।