ਇਕ ਵਿਧਾਇਕ ਇਕ ਪੈਨਸ਼ਨ’ ਜਿਹੇ ਹੋਰ ਕਦਮ ਚੁੱਕਣ ਦੀ ਜ਼ਰੂਰਤ ?
ਪੰਜਾਬ ਵਿਧਾਨ ਸਭਾ ਦੇ ਸੈਸ਼ਨ ‘ਚ ਅੱਜ ਵੀਰਵਾਰ ਨੂੰ ਪੰਜਾਬ ਸਰਕਾਰ ਵਲੋਂ ਇਕ ਵਿਧਾਇਕ ਇਕ ਪੈਨਸ਼ਨ ਦਾ ਬਿੱਲ ਲਿਆਂਦਾ ਜਾਵੇਗਾ। ਹੋਰ ਜਾਣਕਾਰੀ ਲਈ ਪੰਜਾਬ ਦੇ ਕਈ ਵਿਧਾਇਕ ਢਾਈ ਲੱਖ ਰੁਪਏ ਮਾਸਕ ਤੋਂ ਜ਼ਿਆਦਾ ਪੈਨਸ਼ਨ ਲੈ ਰਹੇ ਹਨ।
ਸੂਬੇ ਦੇ ਕਿਸੇ ਸਾਬਕਾ ਸਰਬਉੱਚ ਅਧਿਕਾਰੀ ਨੂੰ ਵੱਧ ਤੋਂ ਵੱਧ ਪੈਨਸ਼ਨ (ਮਹਿੰਗਾਈ ਭੱਤਾ ਪਾ ਕੇ) ਡੇਢ ਲੱਖ ਰੁਪਏ ਤੋਂ ਜ਼ਿਆਦਾ ਨਹੀਂ ਮਿਲਦੀ।
ਲੋਕਾਂ ‘ਚ ਚਰਚਾ ਹੈ ਕਿ ਸਿਆਸੀ ਜਮਾਤ ਨੂੰ ਆਪਣੀ ਭਰੋਸੇਯੋਗਤਾ ਬਹਾਲ ਕਰਨ ਲਈ ‘ਇਕ ਵਿਧਾਇਕ ਇਕ ਪੈਨਸ਼ਨ’ ਜਿਹੇ ਹੋਰ ਕਦਮ ਚੁੱਕਣ ਦੀ ਜ਼ਰੂਰਤ ਹੈ।
ਲਈ ਦਸ ਦਈਏ ਕਿ ਮੌਜੂਦਾ ਸਮੇਂ ਵਿਚ ਸਾਬਕਾ ਵਿਧਾਇਕ ਨੂੰ ਪਹਿਲੀ ਪੈਨਸ਼ਨ 75150 ਰੁਪਏ ਮਿਲਦੀ ਹੈ।
ਇਸ ਮਗਰੋਂ ਜਿੰਨੀ ਵਾਰ ਵੀ ਵਿਧਾਇਕ ਬਣਦਾ ਹੈ ਤਾਂ ਸਾਬਕਾ ਵਿਧਾਇਕ ਹੋਣ ’ਤੇ ਪਹਿਲੀ ਪੈਨਸ਼ਨ ਦਾ 66 ਫ਼ੀਸਦੀ ਹੋਰ ਮਿਲ ਜਾਂਦਾ ਹੈ। ਹਰ ਸਾਲ 30 ਕਰੋੜ ਰੁਪਏ ਦਾ ਬੋਝ ਦਾ ਅੰਦਾਜ਼ਾ ਹੈ।