ਬੀਤੇ ਕੁਝ ਦਿਨਾਂ ਤੋਂ ਪੈ ਰਹੇ ਮੋਹਲੇਧਾਰ ਪਏ ਮੀਂਹ ਨੇ ਕਈ ਇਲਾਕਿਆਂ ਦਾ ਕੋਈ ਵੀ ਅਜਿਹਾ ਪਾਸਾ ਨਹੀਂ ਛੱਡਿਆ ਜਿਥੇ ਪਾਣੀ ਨਾਲ ਲੋਕ ਬੇਹਾਲ ਨਾ ਹੋਏ ਹੋਣ। ਸਭ ਤੋਂ ਵੱਧ ਪ੍ਰੇਸ਼ਾਨੀ ਲੋਕਾਂ ਨੂੰ ਤੰਗ ਗਲੀਆਂ ਵਾਲੇ ਇਲਾਕਿਆਂ ’ਚ ਆਈ ਜਿਥੇ ਪਾਣੀ ਨਹਿਰਾਂ ਵਾਂਗ ਵਗ ਰਿਹਾ ਸੀ।
ਤੇਜ਼ ਪਏ ਮੀਂਹ ਨੇ ਨੈਸ਼ਨਲ ਹਾਈਵੇਅ ’ਤੇ ਚੱਲਣ ਵਾਲੀਆਂ ਗੱਡੀਆਂ ਦੀ ਰਫਤਾਰ ਠੱਲ੍ਹ ਦਿੱਤੀ।
ਹਾਲਾਂਕਿ ਕਈ ਸ਼ਹਿਰਾਂ ‘ਚ ਵਿੱਚ ਰੁਕ ਰੁਕ ਕੇ ਮੀਂਹ ਪਿਆ। ਨੀਵੇਂ ਇਲਾਕਿਆਂ ਵਿਚ ਮੀਂਹ ਦਾ ਪਾਣੀ ਇਕੱਠਾ ਹੋ ਗਿਆ। ਲੋਕਾਂ ਨੇ ਜਿਥੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਉਥੇ ਸ਼ਹਿਰ ਵਿਚ ਕਈ ਥਾਈਂ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ।
ਮੌਸਮ ਵਿਭਾਗ ਨੇ ਅਗਲੇ ਦੋ ਤਿੰਨ ਦਿਨ ਬੱਦਲਵਾਈ ਰਹਿਣ ਅਤੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ। ਵਿਭਾਗ ਨੇ ਕੁਝ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲਣ ਅਤੇ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਦੱਸੀ ਹੈ। ਜੇਕਰ ਲਗਾਤਾਰ ਦੋ ਤਿੰਨ ਦਿਨ ਮੀਂਹ ਪੈਂਦਾ ਹੈ ਤਾਂ ਇਸ ਨਾਲ ਝੋਨੇ ਦੀ ਬਿਜਾਈ ਦੇ ਕੰਮ ਵਿੱਚ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਬਿਜਲੀ ਦੀ ਮੰਗ ਵੀ ਘਟੇਗੀ। ਪਰ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਮਾਝੇ ਦੇ ਜ਼ਿਲ੍ਹਿਆਂ ਵਿੱਚ ਆਮ ਨਾਲੋਂ ਘੱਟ ਮੀਂਹ ਪਿਆ ਹੈ।
ਕਈ ਛੋਟੀਆਂ ਕਾਰਾਂ ਪਾਣੀ ਪੈਣ ਕਾਰਨ ਬੰਦ ਹੋ ਗਈਆਂ। ਅਰਬਨ ਅਸਟੇਟ ਫੇਸ-1 ਅਤੇ 2 ਵਿਚ ਵੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਰਹੇ। ਪਾਣੀ ਜ਼ਿਆਦਾ ਸੀ ਕਿ ਮੋਟਰਸਾਈਕਲ ਤੇ ਸਕੂਟਰਾਂ ’ਤੇ ਆਉਣ ਵਾਲੇ ਸਕੂਲੀ ਬੱਚੇ ਪਾਣੀ ਵਿਚ ਡਿੱਗਦੇ ਰਹੇ ਅਤੇ ਦੋਪਹੀਆ ਵਾਹਨਾਂ ਦੇ ਇੰਜਣਾਂ ’ਚ ਪਾਣੀ ਪੈਣ ਨਾਲ ਉਨ੍ਹਾਂ ਨੂੰ ਮੀਂਹ ਦੇ ਪਾਣੀ ਵਿਚੋਂ ਬਾਹਰ ਖਿੱਚ ਕੇ ਲਿਆਉਣਾ ਪਿਆ।
ਜਿਥੇ ਝੋਨੇ ਤੇ ਬਾਸਮਤੀ ਲਈ ਮੀਂਹ ਬਹੁਤ ਹੀ ਲਾਹੇਵੰਦ ਹੈ। ਜ਼ਿਆਦਾ ਮੀਂਹ ਪੈਣ ਨਾਲ ਧਰਤੀ ਹੇਠਲੇ ਪਾਣੀ ’ਤੇ ਵੀ ਦਬਾਅ ਘਟਦਾ ਹੈ। ਇਸ ਨਾਲ ਬਿਜਲੀ ਦੀ ਬੱਚਤ ਵੀ ਹੁੰਦੀ ਹੈ।
ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੇ ਤਾਪਮਾਨ ਦੇ ਵਾਧੇ ਤੋਂ ਬਾਅਦ ਚੰਡੀਗੜ੍ਹ,ਮੋਹਾਲੀ ਦੇ ਆਸ ਪਾਸ ਇਲਾਕਿਆਂ ‘ਚ ਵਿਚ ਹੋ ਰਹੀ ਬਾਰਿਸ਼ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।
ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ ਤੇ ਲੋਕ ਮੌਸਮ ਦਾ ਆਨੰਦ ਲੈਣ ਲਈ ਘਰੋਂ ਬਾਹਰ ਨਿਕਲੇ ਜਿਸ ਕਾਰਨ ਬਜ਼ਾਰ ’ਚ ਰੌਣਕ ਵੇਖਣ ਨੂੰ ਮਿਲੀ। ਉੱਧਰ ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿੱਚ 42 ਐੱਮਐੱਮ ਮੀਂਹ ਪਿਆ।
ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਕਾਰਨ ਲੋਕ ਘਰੋਂ ਨਿਕਲਣ ਤੋਂ ਸੰਕੋਚ ਕਰ ਰਹੇ ਸਨ। ਪਰ ਜਿਵੇਂ ਹੀ ਮੀਂਹ ਪਿਆ ਲੋਕਾਂ ਘਰੋਂ ਬਾਹਰੇ ਨਿਕਲੇ। ਹਾਲਾਂਕਿ ਸਵੇਰੇ ਮੀਂਹ ਪੈਣ ਕਾਰਨ ਡਿਊਟੀ ’ਤੇ ਜਾਣ ਵਾਲਿਆਂ ਨੂੰ ਥੋੜੀ ਪ੍ਰੇਸ਼ਾਨ ਦਾ ਸਾਹਮਣਾ ਕਰਨ ਪਿਆ।
ਦਿੱਲੀ-ਐਨਸੀਆਰ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਸ਼ੁਰੂ ਹੋ ਗਿਆ ਹੈ। ਲੋਕ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਭਾਰਤ ਮੌਸਮ ਵਿਭਾਗ (IMD) ਨੇ ਅਲਰਟ ਜਾਰੀ ਕੀਤਾ ਸੀ। ਇਸ ਦੇ ਤੁਰੰਤ ਬਾਅਦ ਰਾਜਧਾਨੀ ‘ਚ ਬਾਰਿਸ਼ ਸ਼ੁਰੂ ਹੋ ਗਈ।