Weather Report on Diwali and Dhanteras: ਜੇਕਰ ਤਿਉਹਾਰ ਵਾਲੇ ਦਿਨ ਮੌਸਮ ਖ਼ਰਾਬ ਹੋਵੇ ਤਾਂ ਪੂਰੇ ਤਿਉਹਾਰ ਦੀ ਰੌਣਕ ਵੀ ਖ਼ਰਾਬ ਹੋ ਜਾਂਦੀ ਹੈ। ਅਜਿਹੇ ‘ਚ ਤਿਉਹਾਰ ਵਾਲੇ ਦਿਨ ਮੌਸਮ ਦੀ ਭੂਮਿਕਾ ਸਭ ਤੋਂ ਅਹਿਮ ਹੁੰਦੀ ਹੈ। ਸ਼ੁੱਕਰਵਾਰ ਸਵੇਰੇ ਅਚਾਨਕ ਟ੍ਰਾਈਸਿਟੀ ‘ਚ ਬੱਦਲਵਾਈ ਹੋ ਗਈ, ਬੱਦਲਾਂ ਨੂੰ ਦੇਖ ਕੇ ਲੋਕਾਂ ਨੂੰ ਲੱਗਾ ਕਿ ਇਸ ਵਾਰ ਦੀਵਾਲੀ ਮੌਕੇ ਕੀਤੇ ਮੌਸਮ ਸਾਰਾ ਮਜ਼ਾ ਕਿਰਕਿਰਾ ਨਾ ਕਰ ਦਵੇ। ਪਰ ਦਿਨ ਚੜ੍ਹਦਿਆਂ ਹੀ ਮੌਸਮ ਸਾਫ਼ ਹੋ ਗਿਆ।
ਇਸ ਦੇ ਨਾਲ ਹੀ ਸ਼ਨੀਵਾਰ ਨੂੰ ਸ਼ਹਿਰ ‘ਚ ਆਸਮਾਨ ਸਾਫ਼ ਨਜ਼ਰ ਆ ਰਿਹਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਇਸ ਹਫ਼ਤੇ ਮੌਸਮ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਇਸ ਲਈ ਲੋਕ ਤਿਉਹਾਰ ਦਾ ਭਰਪੂਰ ਆਨੰਦ ਲੈ ਸਕਣਗੇ। ਇਸ ਦੇ ਨਾਲ ਹੀ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 30 ਤੋਂ 31 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 17 ਤੋਂ 18 ਡਿਗਰੀ ਸੈਲਸੀਅਸ ਦੇ ਦਾਇਰੇ ਵਿੱਚ ਰਹੇਗਾ।
ਹਾਲਾਂਕਿ ਰਾਤ ਨੂੰ ਠੰਢ ਵੱਧ ਗਈ ਹੈ। ਠੰਢ ਦਾ ਅਸਰ ਸਵੇਰੇ-ਸ਼ਾਮ ਦੇਖਣ ਨੂੰ ਮਿਲ ਰਿਹਾ ਹੈ ਪਰ ਦੁਪਹਿਰ ਵੇਲੇ ਚੰਗੀ ਧੁੱਪ ਨਿਕਲ ਰਹੀ ਹੈ ਅਤੇ ਦਿਨ ਦੀ ਧੁੱਪ ਹੁਣ ਥੋੜੀ ਮਿੱਠੀ ਲੱਗਣ ਲੱਗਣ ਲੱਗ ਗਈ ਹੈ।
ਸਵੇਰੇ-ਸ਼ਾਮ ਠੰਢ ਵਧਣ ਲੱਗੀ
ਦੂਜੇ ਪਾਸੇ ਅਕਤੂਬਰ ਦਾ ਆਖ਼ਰੀ ਹਫ਼ਤਾ ਸ਼ੁਰੂ ਹੋਣ ਵਾਲਾ ਹੈ ਅਤੇ ਮੌਸਮ ਪੂਰੀ ਤਰ੍ਹਾਂ ਬਦਲ ਗਿਆ ਹੈ। ਲੋਕਾਂ ਨੇ ਸਵੇਰ ਅਤੇ ਸ਼ਾਮ ਨੂੰ ਠੰਢ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ ਹੈ। ਮੌਸਮ ਦਾ ਅਸਰ ਬਾਜ਼ਾਰ ‘ਚ ਰੱਖੇ ਸਾਮਾਨ ‘ਤੇ ਵੀ ਦਿਖਾਈ ਦੇਣ ਲੱਗਾ ਹੈ, ਟੋਪੀਆਂ ਅਤੇ ਜੈਕਟਾਂ ਹੁਣ ਕੱਪੜਿਆਂ ਦੀਆਂ ਹੋਰ ਦੁਕਾਨਾਂ ਦੇ ਬਾਹਰ ਲਟਕ ਰਹੀਆਂ ਹਨ। ਇਸੇ ਤਰ੍ਹਾਂ ਚਾਹ ਦੀਆਂ ਦੁਕਾਨਾਂ ‘ਤੇ ਲੱਗੀ ਭੀੜ ਨੂੰ ਦੇਖ ਕੇ ਵੀ ਮੌਸਮ ‘ਚ ਬਦਲਾਅ ਦੇ ਪ੍ਰਭਾਵ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।