Weather Update : ਪੰਜਾਬ ਵਿੱਚ ਠੰਡ ਦਾ ਕਹਿਰ ਸ਼ੁਰੂ ਹੋ ਗਿਆ ਹੈ। ਦਿਨੋਂ ਦਿਨ ਤਾਪਮਾਨ ਘਟਦਾ ਜਾ ਰਿਹਾ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੰਗਲਵਾਰ ਸਵੇਰੇ ਕੜਾਕੇ ਦੀ ਠੰਢ ਪਈ। ਜਲੰਧਰ ‘ਚ ਸਵੇਰੇ 7 ਵਜੇ ਦੇ ਕਰੀਬ ਘੱਟੋ-ਘੱਟ ਤਾਪਮਾਨ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਤਾਪਮਾਨ ਇੰਨਾ ਹੇਠਾਂ ਆ ਚੁੱਕਾ ਹੈ। ਜਦੋਂ ਕਿ ਮੋਗਾ ਅਤੇ ਬਰਨਾਲਾ ਵਿੱਚ ਤਾਪਮਾਨ 6.8 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਸਵੇਰ ਵੇਲੇ ਸੜਕਾਂ ‘ਤੇ ਆਵਾਜਾਈ ਘੱਟ ਹੁੰਦੀ ਹੈ। ਲੋਕ ਘੱਟ ਹੀ ਘਰਾਂ ਤੋਂ ਬਾਹਰ ਨਿਕਲ ਰਹੇ ਹਨ।
3 ਦਸੰਬਰ ਤੱਕ ਮੌਸਮ ਸਾਫ਼ ਰਹੇਗਾ
ਇਸ ਤੋਂ ਇਲਾਵਾ ਬਠਿੰਡਾ ਵਿੱਚ 7 ਡਿਗਰੀ, ਮੁਕਤਸਰ ਵਿੱਚ 7.2 ਡਿਗਰੀ, ਅੰਮ੍ਰਿਤਸਰ ਅਤੇ ਫਰੀਦਕੋਟ ਵਿੱਚ 7.6 ਡਿਗਰੀ ਅਤੇ ਗੁਰਦਾਸਪੁਰ ਵਿੱਚ 7.7 ਡਿਗਰੀ ਤਾਪਮਾਨ ਰਿਹਾ। ਲੁਧਿਆਣਾ ਵਿੱਚ 8.2 ਡਿਗਰੀ ਸੈਲਸੀਅਸ ਅਤੇ ਪਟਿਆਲਾ ਵਿੱਚ 9.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦੋਂ ਕਿ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਤਾਪਮਾਨ 9 ਤੋਂ 10 ਡਿਗਰੀ ਦੇ ਵਿਚਕਾਰ ਰਿਹਾ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਭਵਿੱਖਬਾਣੀ ਅਨੁਸਾਰ 3 ਦਸੰਬਰ ਤੱਕ ਮੌਸਮ ਸਾਫ਼ ਰਹੇਗਾ। ਅਜੇ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।
ਸਰਦੀ ਸ਼ੁਰੂ ਹੋਣ ਦੇ ਨਾਲ ਹੀ ਪ੍ਰਦੂਸ਼ਣ ਵੀ ਵਧਣਾ ਸ਼ੁਰੂ ਹੋ ਗਿਆ ਹੈ। ਕਈ ਸ਼ਹਿਰਾਂ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਮਾੜੀ ਸ਼੍ਰੇਣੀ ਵਿੱਚ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਸ਼ਹਿਰ ਦੇ ਬਾਹਰੀ ਇਲਾਕਿਆਂ ‘ਚ ਧੁੰਦ ਤੇਜ਼ੀ ਨਾਲ ਵਧ ਰਹੀ ਹੈ, ਹਾਲਾਂਕਿ ਅੰਦਰੂਨੀ ਇਲਾਕਿਆਂ ‘ਚ ਧੁੰਦ ਦਾ ਕੋਈ ਬਹੁਤਾ ਅਸਰ ਨਹੀਂ ਦਿਖਾਈ ਦਿੱਤਾ ਪਰ ਜੇਕਰ ਮੌਸਮ ਦਾ ਇਹੀ ਹਾਲ ਰਿਹਾ ਤਾਂ ਪਹਿਲੇ ਹਫਤੇ ਤੋਂ ਠੰਡ ਹੋਰ ਵਧ ਜਾਵੇਗੀ | ਤੋਂ ਵਧੇਗੀ ਅਤੇ ਸਮੱਸਿਆ ਵੀ ਵਧਾਏਗੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h