Punjab-Haryana Weather Forecast: ਪੰਜਾਬ-ਹਰਿਆਣਾ ‘ਚ ਸ਼ੁੱਕਰਵਾਰ ਨੂੰ ਤੜਕਸਾਰ ਹੋਈ ਬਾਰਸ਼ ਨੇ ਮੌਸਮ ‘ਚ ਬਦਲਾਅ ਕੀਤਾ ਹੈ। ਪਰ ਇਸ ਬਾਰਸ਼ ਦੇ ਨਾਲ ਵੀ ਲੋਕਾਂ ਨੂੰ ਉਮਸ ਤੋਂ ਰਾਹਤ ਨਹੀਂ ਮਿਲੀ। ਪਰ ਗਰਮ ਹਵਾਵਾਂ ਤੋਂ ਰਾਹਤ ਜ਼ਰੂਰ ਮਿਲੀ ਹੈ।
ਇਸ ਦੇ ਨਾਲ ਹੀ ਬਾਰਸ਼ਾਂ ਕਾਰਨ ਜੂਨ ਦਾ ਮਹੀਨਾ ਚੰਗੀ ਸ਼ੁਰੂਆਤ ਨਾਲ ਸ਼ੁਰੂ ਹੋਇਆ ਪਰ ਪਿਛਲੇ ਇੱਕ ਹਫ਼ਤੇ ਤੋਂ ਤਾਪਮਾਨ ਵਿੱਚ ਫਿਰ ਵਾਧਾ ਹੋਇਆ। ਸੂਬਿਆਂ ਦਾ ਤਾਪਮਾਨ 42 ਡਿਗਰੀ ਦੇ ਨੇੜੇ ਪਹੁੰਚਿਆ। ਇਸ ਵਧਦੇ ਤਾਪਮਾਨ ਤੋਂ ਇੱਕ ਵਾਰ ਫਿਰ ਰਾਹਤ ਮਿਲੇਗੀ। ਅਤੇ ਇਹੀ ਰਾਹਤ 24 ਤੋਂ 29 ਜੂਨ ਤੱਕ ਮਿਲਣ ਦੀ ਉਮੀਦ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਆਮ ਨਾਲੋਂ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਤਾਪਮਾਨ ਇੱਕ ਵਾਰ ਫਿਰ 33 ਡਿਗਰੀ ਦੇ ਨੇੜੇ ਪੁੱਜਣ ਦੀ ਸੰਭਾਵਨਾ ਹੈ। 25-26 ਜੂਨ ਨੂੰ ਪੂਰੇ ਪੰਜਾਬ ਵਿੱਚ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ 40 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ।
ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਪੰਜਾਬ ਨੂੰ ਮੁੜ ਗਰਮੀ ਤੋਂ ਰਾਹਤ ਦੇਣ ਜਾ ਰਿਹਾ ਹੈ। ਆਉਣ ਵਾਲੇ ਇੱਕ ਹਫ਼ਤੇ ਵਿੱਚ ਯਾਨੀ 29 ਜੂਨ ਤੱਕ ਪੰਜਾਬ ਵਿੱਚ ਔਸਤਨ 10 ਐਮਐਮ ਮੀਂਹ ਪੈ ਸਕਦਾ ਹੈ। ਪਰ 30 ਜੁਲਾਈ ਤੋਂ 6 ਜੁਲਾਈ ਦਰਮਿਆਨ ਘੱਟ ਬਾਰਿਸ਼ ਹੋਵੇਗੀ ਅਤੇ ਤਾਪਮਾਨ ਵਿੱਚ ਵਾਧਾ ਵੀ ਦੇਖਿਆ ਜਾਵੇਗਾ।
ਟੁੱਟੇ ਜੂਨ ਮਹੀਨੇ ਦੇ ਰਿਕਾਰਡ
ਜੂਨ ਮਹੀਨੇ ਵਿੱਚ ਵੀ ਬਰਸਾਤ ਦੇ ਰਿਕਾਰਡ ਟੁੱਟ ਗਏ ਹਨ। ਅੰਮ੍ਰਿਤਸਰ ਵਿੱਚ 109.7mm ਬਾਰਿਸ਼ ਦਰਜ ਕੀਤੀ ਗਈ, ਜੋ ਕਿ ਆਮ ਨਾਲੋਂ 295% ਵੱਧ ਸੀ। ਅੰਮ੍ਰਿਤਸਰ ਵਿੱਚ ਇਸ ਸਾਲ ਜੂਨ ਮਹੀਨੇ ਦੇ ਸਾਰੇ ਪੁਰਾਣੇ ਰਿਕਾਰਡ ਟੁੱਟ ਗਏ ਹਨ। ਜਦੋਂ ਕਿ ਗੁਰਦਾਸਪੁਰ ਵਿੱਚ 75.2 ਐਮਐਮ, ਲੁਧਿਆਣਾ ਵਿੱਚ 36.1 ਐਮਐਮ, ਕਪੂਰਥਲਾ ਵਿੱਚ 62.7 ਐਮਐਮ, ਤਰਨਤਾਰਨ ਵਿੱਚ 36 ਐਮਐਮ ਅਤੇ ਜਲੰਧਰ ਵਿੱਚ 44.4 ਐਮਐਮ ਮੀਂਹ ਦਰਜ ਕੀਤਾ ਗਿਆ।
ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਇਸ ਮਹੀਨੇ ਹੁਣ ਤੱਕ 43.6 MM ਬਾਰਿਸ਼ ਦਰਜ ਕੀਤੀ ਜਾ ਚੁੱਕੀ ਹੈ, ਜਦਕਿ ਆਮ ਤੌਰ ‘ਤੇ 31.9 MM ਬਾਰਿਸ਼ ਹੁੰਦੀ ਹੈ। ਪੰਜਾਬ ਵਿੱਚ ਇਸ ਸਾਲ 37 ਫੀਸਦੀ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h