ਸ਼ੁੱਕਰਵਾਰ, ਮਈ 9, 2025 06:18 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਪੰਜਾਬ ‘ਚ 2023 ਦੇ ਅੰਤ ਤੱਕ 38 ਜੱਚਾ-ਬੱਚਾ ਹਸਪਤਾਲ ਹੋਣਗੇ: ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਐਮਐਮਆਰ ਸੂਬੇ ਦੇ ਸਿਹਤ ਅਤੇ ਸਮਾਜਿਕ ਆਰਥਿਕ ਵਿਕਾਸ ਦਾ ਮੁੱਖ ਸੂਚਕ ਹੈ ਅਤੇ ਪੰਜਾਬ ਅਜਿਹੀਆਂ ਪ੍ਰਾਪਤੀਆਂ ਕਰਕੇ ਨਵੀਆਂ ਲੀਹਾਂ ਪਾ ਰਿਹਾ ਹੈ। ਐਮਐਮਆਰ 'ਚ ਇਸ ਨਿਰੰਤਰ ਕਮੀ ਦੇ ਨਾਲ, ਅਸੀਂ 2030 ਤੱਕ 70 ਪ੍ਰਤੀ ਲੱਖ ਜੀਵੰਤ ਜਨਮ ਦੇ ਸਥਾਈ ਵਿਕਾਸ ਟੀਚੇ (ਐਸ.ਡੀ.ਜੀ.) ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਰਾਹ ’ਤੇ ਹਾਂ।

by Gurjeet Kaur
ਦਸੰਬਰ 5, 2022
in ਪੰਜਾਬ
0

Chandigarh: ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਵਚਨਬੱਧਤਾ ਮੁਤਾਬਕ ਪੰਜਾਬ ਨੇ ਜਣੇਪੇ ਦੌਰਾਨ ਮਾਵਾਂ ਦੀ ਮੌਤ ਦਰ ਘੱਟ ਕਰਨ ਵਿੱਚ ਬਹੁਤ ਤਰੱਕੀ ਕੀਤੀ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਉਕਤ ਜਾਣਕਾਰੀ ਭਾਰਤ ਦੇ ਰਜਿਸਟਰਾਰ ਜਨਰਲ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਦੇ ਅਨੁਸਾਰ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗਰਭ ਅਵਸਥਾ ਦੌਰਾਨ ਮਾਵਾਂ ਦੀ ਮੌਤ ਦਰ 129 ਤੋਂ ਘੱਟ ਕੇ 105 ਤੱਕ ਆ ਗਈ ਹੈ ਜੋ ਕਿ 13.93 ਫੀਸਦੀ ਦੀ ਕਮੀ ਦਰਸਾਉਂਦੀ ਹੈ। ਦੱਸ ਦਈਏ ਕਿ ਕਿਸੇ ਔਰਤ ਦੀ ਗਰਭ ਅਵਸਥਾ ਦੌਰਾਨ ਜਾਂ ਗਰਭ ਅਵਸਥਾ ਦੇ 42 ਦਿਨਾਂ ਦੇ ਅੰਦਰ ਮੌਤ ਹੋ ਜਾਣ ਨੂੰ ਮੈਟਰਨਲ ਮੋਰਟੈਲਿਟੀ ( ਜੱਚਾ ਦੀ ਮੌਤ ) ਰੇਟ ਨੂੰ ਜੱਚਾ ਮੌਤ ਦਰ ਮੰਨਿਆ ਜਾਂਦਾ ਹੈ।

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਐਮਐਮਆਰ ਸੂਬੇ ਦੇ ਸਿਹਤ ਅਤੇ ਸਮਾਜਿਕ ਆਰਥਿਕ ਵਿਕਾਸ ਦਾ ਮੁੱਖ ਸੂਚਕ ਹੈ ਅਤੇ ਪੰਜਾਬ ਅਜਿਹੀਆਂ ਪ੍ਰਾਪਤੀਆਂ ਕਰਕੇ ਨਵੀਆਂ ਲੀਹਾਂ ਪਾ ਰਿਹਾ ਹੈ। ਐਮਐਮਆਰ ‘ਚ ਇਸ ਨਿਰੰਤਰ ਕਮੀ ਦੇ ਨਾਲ, ਅਸੀਂ 2030 ਤੱਕ 70 ਪ੍ਰਤੀ ਲੱਖ ਜੀਵੰਤ ਜਨਮ ਦੇ ਸਥਾਈ ਵਿਕਾਸ ਟੀਚੇ (ਐਸ.ਡੀ.ਜੀ.) ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਰਾਹ ’ਤੇ ਹਾਂ।

ਜੌੜਾਮਾਜਰਾ ਨੇ ਮਾਵਾਂ ਦੀਆਂ ਮੌਤਾਂ ਦੇ ਕਾਰਨਾਂ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਔਰਤਾਂ ਦੀ ਜਣਨ ਉਮਰ (18 ਤੋਂ 39 ਸਾਲ) ਦੌਰਾਨ ਮੌਤ ਦੇ ਕਈ ਕਾਰਨ ਹੁੰਦੇ ਹਨ, ਜਿਵੇਂ ਕਿ ਅਨੀਮੀਆ, ਜਣੇਪੇ ਤੋਂ ਬਾਅਦ ਖੂਨ ਵਗਣਾ, ਮਲਟੀਪਲ ਪ੍ਰੈਗਨੈਂਸੀਜ਼, ਬੱਚਿਆਂ ਦੇ ਜਨਮ ਵਿੱਚ ਸਮੇਂ ਦਾ ਘੱਟ ਫਾਸਲਾ ਅਤੇ ਮਾੜੇ ਪਰਿਵਾਰ ਨਿਯੋਜਨ ਢੰਗ ਆਦਿ। ਉਨ੍ਹਾਂ ਨੇ ਨਾਲ ਹੀ ਜੱਚਾ- ਬੱਚਾ ਦੀ ਦੇਖਭਾਲ ਦੇ ਖੇਤਰ ਵਿੱਚ ਸਿਹਤ ਸੁਧਾਰ ਦੇ ਵੱਖ-ਵੱਖ ਉਪਾਵਾਂ ਜਿਵੇਂ ਕਿ 34 ਸਮਰਪਿਤ ਜੱਚਾ ਅਤੇ ਬੱਚਾ ਹਸਪਤਾਲਾਂ ਦਾ ਸੰਚਾਲਨ, ਪੰਜਾਬ ਵਿੱਚ ਸੰਸਥਾਗਤ ਜਣੇਪੇ ਦੀ ਉੱਚ ਪ੍ਰਤੀਸ਼ਤਤਾ, ਅਨੀਮੀਆ ਮੁਕਤ ਭਾਰਤ (ਅਨੀਮੀਆ ਮੁਕਤ ਭਾਰਤ) , ਸੁਰੱਕਸ਼ਿਤ ਮਾਤ੍ਰਿਤਵਾ ਅਸ਼ਵਾਸਨ (ਸੁਮਨ), ਲੇਬਰ ਰੂਮ ਕੁਆਲਿਟੀ ਇੰਪਰੂਵਮੈਂਟ ਇਨੀਸ਼ੀਏਟਿਵ (ਲਕਸ਼ਯ), ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ (ਪੀਐਮਐਮਵੀਵਾਈ), ਜਨਨੀ ਸ਼ਿਸ਼ੂ ਸੁਰੱਖਿਆ ਕਾਰਯਕ੍ਰਮ (ਜੇਐਸਐਸਕੇ), ਜਨਨੀ ਸੁਰੱਖਿਆ ਯੋਜਨਾ (ਜੇਐਸਵਾਈ), ਪ੍ਰਧਾਨ ਮੰਤਰੀ ਸੁਰੱਖਿਆ ਮਾਤ੍ਰਿਵਾ ਮਾਤਪਮਾ (ਪੀਐਮਐਸਐਮਏ) ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀ ਸ਼ਲਾਘਾ ਕੀਤੀ।

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਭਵਿੱਖ ਵਿੱਚ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਐਸਡੀਜੀ ਟੀਚਿਆਂ ਅਨੁਸਾਰ ਮਾਵਾਂ ਦੀ ਮੌਤ ਦਰ ਨੂੰ ਹੋਰ ਘਟਾਉਣ ਲਈ ਸੁਹਿਰਦਤਾ ਨਾਲ ਯਤਨਸ਼ੀਲ ਰਹੇਗਾ। ਉਨ੍ਹਾਂ ਕਿਹਾ ਕਿ ਸੀਜ਼ੇਰੀਅਨ ਸੈਕਸ਼ਨ ਰਾਹੀਂ ਜਣੇਪੇ ਦੀ ਥਾਂ ਆਮ ਜਣੇਪੇ ਨੂੰ ਉਤਸ਼ਾਹਿਤ ਕਰਨ ਲਈ, ਪੰਜਾਬ ਇੱਕ ਨਵਾਂ ਕੇਡਰ ਵੀ ਲਿਆ ਰਿਹਾ ਹੈ – ਨਰਸ ਪ੍ਰੈਕਟੀਸ਼ਨਰ ਇਨ ਮਿਡਵਾਈਫਰੀ (ਐਨਪੀਐਮ)। ਇਸ ਦੇ ਲਈ ਪਟਿਆਲਾ ਦੇ ਮਾਤਾ ਕੌਸ਼ੱਲਿਆ ਸਕੂਲ ਆਫ ਨਰਸਿੰਗ ਵਿਖੇ ਨੈਸ਼ਨਲ ਮਿਡਵਾਈਫਰੀ ਟਰੇਨਿੰਗ ਇੰਸਟੀਚਿਊਟ (ਐਨ.ਐਮ.ਟੀ.ਆਈ.) ਸ਼ੁਰੂ ਕੀਤਾ ਗਿਆ ਹੈ, ਜਿੱਥੇ ਸੂਬਾ ਸਰਕਾਰ ਵੱਲੋਂ ਸੰਯੁਕਤ ਰਾਸ਼ਟਰ ਆਬਾਦੀ ਫੰਡ ਦੇ ਸਹਿਯੋਗ ਨਾਲ ਮਿਡਵਾਈਫਰੀ ਐਜੂਕੇਟਰਜ਼ ਦੇ ਪਹਿਲੇ ਬੈਚ ਨੂੰ ਪੜ੍ਹਾਉਣ ਲਈ ਨਿਊਜ਼ੀਲੈਂਡ, ਇੰਗਲੈਂਡ ਅਤੇ ਕੀਨੀਆ ਤੋਂ ਅੰਤਰਰਾਸ਼ਟਰੀ ਮਿਡਵਾਈਫਰੀ ਐਜੂਕੇਟਰ ਵੀ ਲਿਆਂਦੇ ਗਏ ਹਨ। ਇਸ ਮੰਤਵ ਲਈ ਚੁਣੇ ਗਏ 16 ਸੂਬਿਆਂ ਚੋਂ ਪੰਜਾਬ ਇਸ ਵੱਕਾਰੀ ਸੰਸਥਾ ਨੂੰ ਸ਼ੁਰੂ ਕਰਨ ਵਾਲਾ ਤੀਜਾ ਸੂਬਾ ਹੈ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ, ਪੰਜਾਬ ਵਿਸਤ੍ਰਿਤ ਪ੍ਰਧਾਨ ਮੰਤਰੀ ਸੁਰੱਖਿਆ ਮਾਤਰਤਵ ਅਭਿਆਨ (ਪੀ.ਐੱਮ.ਐੱਸ.ਐੱਮ.ਏ.) ਨੂੰ ਸਫਲਤਾਪੂਰਵਕ ਲਾਗੂ ਕਰ ਰਿਹਾ ਹੈ, ਜਿਸ ਰਾਹੀਂ ਸਾਰੀਆਂ ਉੱਚ ਜੋਖਮ ਵਾਲੀਆਂ ਗਰਭਵਤੀ ਔਰਤਾਂ ਨੂੰ ਟਰੈਕ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਵਾਧੂ ਤਿੰਨ ਏਐੱਨਸੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਜੋ ਕਿ ਨਜ਼ਦੀਕੀ ਸਿਹਤ ਸੰਸਥਾ ਵਿਖੇ ਮੈਡੀਕਲ ਅਫਸਰ ਦੁਆਰਾ ਕੀਤੀਆਂ ਜਾਂਦੀਆਂ ਹਨ। ਗਰਭਵਤੀ ਔਰਤ ਨੂੰ ਟਰਾਂਸਪੋਰਟ ਸਹਾਇਤਾ ਵਜੋਂ ਪ੍ਰਤੀ ਵਿਜ਼ਟ 100 ਰੁਪਏ ਦਿੱਤੇ ਜਾਂਦੇ ਹਨ।

ਸਿਹਤ ਮੰਤਰੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰ ਵਿੱਚ ਜਣੇਪਾ ਜਾਂ ਗੈਰ-ਸਿਖਿਅਤ ਢੰਗ ਆਦਿ ਰਾਹੀਂ ਜਣੇਪੇ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰਨ, ਅਸਲ ਵਿੱਚ ਉਨ੍ਹਾਂ ਨੂੰ ਸਰਕਾਰੀ ਸਿਹਤ ਸੰਸਥਾ ਦੀ ਚੋਣ ਕਰਨੀ ਚਾਹੀਦੀ ਹੈ ਜਿੱਥੇ ਉਨ੍ਹਾਂ ਨੂੰ ਮੁਫਤ ਜਣੇਪਾ ਸੇਵਾਵਾਂ, ਪੋਸ਼ਣ ਸਹਾਇਤਾ ਅਤੇ ਮੁਫਤ ਆਵਾਜਾਈ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

Tags: Chetan singh jouramajra:health departmentHEALTH MINISTERpunjab government
Share204Tweet128Share51

Related Posts

ਪੰਜਾਬ ਹਰਿਆਣਾ ਦੇ ਪਾਣੀ ਵਿਵਾਦ ਵਿਚਾਲੇ ਨੰਗਲ ਡੈਮ ਪਹੁੰਚੇ CM ਮਾਨ

ਮਈ 8, 2025

ਪਾਣੀ ‘ਤੇ ਤਕਰਾਰ ਵਿਚਕਾਰ ਮੰਤਰੀ ਹਰਜੋਤ ਬੈਂਸ ਦੀ BBMB ਤੇ ਵੱਡੀ ਕਾਰਵਾਈ

ਮਈ 8, 2025

ਪੰਜਾਬ ਦੇ ਇਹਨਾਂ ਜ਼ਿਲਿਆਂ ਦੇ ਸਕੂਲ ਹੋਏ ਬੰਦ, ਜਾਣੋ ਲਿਸਟ

ਮਈ 8, 2025

ਭਾਰਤ-ਪਾਕਿ ਦੇ ਤਣਾਅਪੂਰਨ ਹਲਾਤਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਕਮੇਟੀ ਦਾ ਐਲਾਨ

ਮਈ 8, 2025

ਭਾਰਤ-ਪਾਕਿ ਤਣਾਅ ਦੇ ਵਿਚਕਾਰ ਪੰਜਾਬ ਪੁਲਿਸ ਨੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਾਰੀ ਕੀਤਾ ਹੁਕਮ

ਮਈ 8, 2025

ਪੰਜਾਬ ‘ਚ ਜਾਰੀ ਹੋਇਆ ਨਵਾਂ ਹੁਕਮ, ਲੱਗੀ ਨਵੀਂ ਪਾਬੰਦੀ

ਮਈ 8, 2025
Load More

Recent News

ਭਾਰਤ ਦੇ ਅਸਮਾਨ ਦਾ ਸਭ ਤੋਂ ਖਤਰਨਾਕ ਸ਼ਿਕਾਰੀ ਹੈ S-400 ‘SUDARSHAN’

ਮਈ 8, 2025

ਭਾਰਤ ਪਾਕਿ ਦੇ ਵੱਧਦੇ ਤਣਾਅ ਨੂੰ ਦੇਖਦੇ ਹੋਏ US ਨੇ ਜਾਰੀ ਕੀਤੀ ਐਡਵਾਇਜ਼ਰੀ

ਮਈ 8, 2025

UGC ਨੇ ਯੂਨੀਵਰਸਿਟੀਆਂ ਨੂੰ ਜਾਰੀ ਕੀਤੇ ਨਵੇਂ ਨਿਰਦੇਸ਼, ਹੁਣ ਵਿਦਿਆਰਥੀ ਲੈ ਸਕਦੇ ਹਨ ਕੋਈ ਵੀ ਕੋਰਸ

ਮਈ 8, 2025

ਪੰਜਾਬ ਹਰਿਆਣਾ ਦੇ ਪਾਣੀ ਵਿਵਾਦ ਵਿਚਾਲੇ ਨੰਗਲ ਡੈਮ ਪਹੁੰਚੇ CM ਮਾਨ

ਮਈ 8, 2025

ਗਰਮੀਆਂ ‘ਚ ਦਿਨ ਸਮੇਂ ਸੋਣਾ ਫਾਇਦੇਮੰਦ ਜਾਂ ਨੁਕਸਾਨਦਾਇਕ

ਮਈ 8, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.