ਪੰਜਾਬ ਸਮੇਤ ਉੱਤਰੀ ਭਾਰਤ ਦੇ ਮੌਸਮ ‘ਚ ਵੱਡਾ ਬਦਲਾਅ ਹੋਣ ਵਾਲਾ ਹੈ।ਦਰਅਸਲ 2 ਪੱਛਮੀ ਗੜਬੜੀਆਂ ਰਾਜਸਥਾਨ ‘ਚ ਦਸਤਕ ਦੇਣ ਵਾਲੀਆਂ ਹਨ, ਜਿਸ ਕਾਰਨ ਮੀਂਹ ਤੇ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਮੌਸਮ ਵਿਭਾਗ ਮੁਤਾਬਕ ਪਹਿਲੀ ਪੱਛਮੀ ਗੜਬੜੀ 10 ਅਪ੍ਰੈਲ ਤੇ ਦੂਜੀ 13 ਅਪ੍ਰੈਲ ਨੂੰ ਆਉਣ ਵਾਲੀ ਹੈ।ਇਸ ਕਾਰਨ 13, 14, 15 ਅਪ੍ਰੈਲ ਨੂੰ ਪੰਜਾਬ, ਉਤਰ ਪ੍ਰਦੇਸ਼ ਅਤੇ ਹਰਿਆਣਾ ‘ਚ ਮੀਂਹ ਪਵੇਗਾ। ਤੂਫਾਨ ਦੇ ਨਾਲ ਨਾਲ ਬਿਜਲੀ ਵੀ ਚਮਕੇਗੀ।
ਇਸ ਤੋਂ ਇਲਾਵਾ 10 ਤੇ 11 ਨੂੰ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ ‘ਚ ਮੀਂਹ ਪਵੇਗਾ।ਇਸਦੇ ਨਾਲ ਹੀ ਰਾਜਸਥਾਨ ‘ਚ 10 ਤੋਂ 14 ਅਪ੍ਰੈਲ ਦਰਮਿਆਨ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਇਨ੍ਹਾਂ ਸੂਬਿਆਂ ‘ਚ ਪਿਆ ਮੀਂਹ: ਪਿਛਲੇ 24 ਘੰਟਿਆਂ ਦੌਰਾਨ ਮੌਸਮ ਦੀ ਗੱਲ ਕਰੀਏ ਤਾਂ ਆਂਧਰਾਂ ਪ੍ਰਦੇਸ਼, ਤਾਮਿਲਨਾਡੂ, ਉਤਰੀ ਅੰਦਰੂਨੀ ਕਰਨਾਟਕ, ਰਾਇਲਸੀਮਾ ਤੇ ਤੇਲੰਗਾਨਾ ‘ਚ ਹੀਟਵੇਵ ਤੋਂ ਲੈ ਕੇ ਗੰਭੀਰ ਲੂ ਦੇ ਹਾਲਾਤ ਦੇਖੇ ਗਏ ਹਨ, ਜਦਕਿ ਮੱਧ ਪ੍ਰਦੇਸ਼, ਛਤੀਸਗੜ੍ਹ, ਵਿਦਰਭ, ਜੰਮੂ ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਉਤਰਾਖੰਡ, ਪੱਛਮੀ ਉਤਰ ਪ੍ਰਦੇਸ਼, ਪੂਰਬੀ ਰਾਜਸਥਾਨ, ਪੱਛਮੀ ਬੰਗਾਲ, ਸਿੱਕਮ, ਝਾਰਖੰਡ ਤੇ ਉੜੀਸਾ ‘ਚ ਹਲਕੇ ਤੋਂ ਦਰਮਿਆਨਾ ਮੀਂਹ ਦਰਜ ਕੀਤਾ ਗਿਆ ਹੈ।
ਯੂ.ਪੀ ‘ਚ ਮੀਂਹ ਦਾ ਅਲਰਟ : ਮੌਸਮ ਵਿਭਾਗ ਅਨੁਸਾਰ ਪੱਛਮੀ ਉਤਰ ਪ੍ਰਦੇਸ਼ ‘ਚ ਮੌਸਮ ਖੁਸ਼ਕ ਰਹੇਗਾ, ਜਦਕਿ ਪੂਰਬੀ ਉਤਰ ਪ੍ਰਦੇਸ਼ ‘ਚ ਸੋਮਵਾਰ ਨੂੰ ਕੁਝ ਇਲਾਕਿਆਂ ‘ਚ ਬਾਰਿਸ਼ ਤੇ ਗਰਜ ਨਾਲ ਮੀਂਹ ਪੈ ਸਕਦਾ ਹੈ।ਆਈ.ਐਮ.ਡੀ ਨੇ ਇਸ ਸਬੰਧੀ ਅਲਰਟ ਜਾਰੀ ਕੀਤਾ ਹੈ।