Wamiqa Gabbi’s web series ‘Jubilee’: ਪੰਜਾਬੀ ਫਿਲਮ ਇੰਡਸਟਰੀ ਦੀ ਖੂਬਸੂਰਤ ਅਤੇ ਕਾਫੀ ਟੈਲੇਂਟਡ ਐਕਟਰਸ ਵਾਮਿਕਾ ਗੱਬੀ ਬਾਲੀਵੁੱਡ ਵਿੱਚ ਵੀ ਲਗਾਤਾਰ ਆਪਣੀ ਪਛਾਣ ਬਣਾ ਰਹੀ ਹੈ। ਗ੍ਰਹਿਣ, ਮਾਈ ਅਤੇ ਮਾਡਰਨ ਲਵ: ਮੁੰਬਈ ਵਰਗੀਆਂ ਆਪਣੀ ਸੁਪਰਹਿੱਟ ਵੈੱਬ ਸੀਰੀਜ਼ ਦੀ ਸਫਲਤਾ ਤੋਂ ਬਾਅਦ ਵਾਮੀਕਾ ਨੇ ਹੁਣ ਆਪਣੀ ਨਵੀਂ ਵੈੱਬ ਸੀਰੀਜ਼ ‘ਜੁਬਲੀ’ ਦਾ ਐਲਾਨ ਕੀਤਾ ਹੈ।
ਵਾਮਿਕਾ ਗੱਬੀ ਨੇ ਸੋਸ਼ਲ ਮੀਡੀਆ ‘ਤੇ ਆਪਣੇ ਫੈਨਸ ਤੇ ਫੋਲੋਅਰਜ਼ ਨਾਲ ਇਹ ਖ਼ਬਰ ਸ਼ੇਅਰ ਕੀਤੀ ਹੈ। ਜੁਬਲੀ ਵਿੱਚ ਨਾ ਸਿਰਫ਼ ਵਾਮਿਕਾ ਗੱਬੀ ਹੈ, ਸਗੋਂ ਪ੍ਰਸੇਨਜੀਤ ਚੈਟਰਜੀ (Prosenjit Chatterjee), ਅਦਿਤੀ ਰਾਓ ਹੈਦਰੀ (Aditi Rao Hydari), ਅਪਾਰਸ਼ਕਤੀ ਖੁਰਾਣਾ (Aparshakti Khurana), ਸਿਧਾਂਤ ਗੁਪਤਾ (Sidhant Gupta), ਨੰਦੀਸ਼ ਸੰਧੂ (Nandish Sandhu), ਤੇ ਰਾਮ ਕਪੂਰ (Ram Kapoor) ਵਰਗੇ ਅਦਾਕਾਰਾਂ ਦੀ ਇੱਕ ਸ਼ਾਨਦਾਰ ਸਟਾਰ ਕਾਸਟ ਵੀ ਮੁੱਖ ਭੂਮਿਕਾਵਾਂ ਵਿੱਚ ਹੈ।
ਦੱਸ ਦਈਏ ਕਿ ਐਮਜ਼ੌਨ ਪ੍ਰਾਈਮ ਨੇ ਵੀ ਜੁਬਲੀ ਦੀ ਫਸਟ ਪੋਸਟਰ ਤੇ ਟੀਜ਼ਰ ਨੂੰ ਅਧਿਕਾਰਤ ਤੌਰ ‘ਤੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਐਲਾਨੇ ਟੀਜ਼ਰ ਵਿੱਚ, ਜੈਕਟ ਵਿੱਚ ਹਰ ਕਿਰਦਾਰ ਦੀ ਝਲਕ ਦੀ ਇੱਕ ਝਲਕ ਦੇਖਣ ਨੂੰ ਮਿਲੀ ਹੈ। ਜੁਬਲੀ ਭਾਰਤੀ ਸਿਨੇਮਾ ਦੇ ਪੁਰਾਣੇ ਯੁੱਗ ‘ਤੇ ਆਧਾਰਿਤ 10-ਐਪੀਸੋਡਸ ਦੀ ਲੰਮੀ ਸੀਰੀਜ਼ ਹੋਵੇਗੀ।
View this post on Instagram
ਇਸ ਪੋਸਟ ਦੇ ਕੈਪਸ਼ਨ ਵਿੱਚ ਪ੍ਰੋਜੈਕਟ ਦੀ ਜਾਣਕਾਰੀ ਵੀ ਦਿੱਤੀ ਗਈ ਹੈ, ਜਿਸ ‘ਚ ਲਿਖਿਆ ਹੈ “ਭਾਰਤੀ ਸਿਨੇਮਾ ਦੇ ਸੁਨਹਿਰੀ ਯੁੱਗ ਵਿੱਚ ਹਰ ਚੀਜ਼ ਬਾਰੇ ਇੱਕ ਕਹਾਣੀ ਜੋ ਉਭਰਦੀ ਅਭਿਲਾਸ਼ਾ ਅਤੇ ਗਲੈਮਰਸ ਪ੍ਰਸਿੱਧੀ ਦੇ ਵਿਚਕਾਰ ਹੈ।”
ਇਸ ਲੜੀ ਬਾਰੇ ਗੱਲ ਕਰਦੇ ਹੋਏ, ਡਾਇਰੈਕਟਰ ਵਿਕਰਮਾਦਿਤਿਆ ਮੋਟਵਾਨੇ ਨੇ ਕਿਹਾ: “’ਜੁਬਲੀ’ ਮੇਰੇ ਲਈ ਉਦੋਂ ਤੋਂ ਹੀ ਇੱਕ ਪ੍ਰੇਮ ਕਹਾਣੀ ਬਣ ਰਹੀ ਹੈ ਜਦੋਂ ਤੋਂ ਮੈਂ ਇੱਕ ਸਹਾਇਕ ਨਿਰਦੇਸ਼ਕ ਸੀ, ਜਦੋਂ ਮੈਂ ਫਿਲਮਾਂ ਦੀ ਦੁਨੀਆ ਨਾਲ ਮੋਹਿਤ ਸੀ, ਉਦੋਂ ਵੀ ਜਦੋਂ ਦੱਸਣ ਲਈ ਕੋਈ ਕਹਾਣੀ ਨਹੀਂ ਸੀ। “
View this post on Instagram
ਸੀਰੀਜ਼ ਐਮਜ਼ੌਨ ਪ੍ਰਾਈਮ ਵੀਡੀਓ ‘ਤੇ ਦੋ ਹਿੱਸਿਆਂ ਵਿਚ ਸਟ੍ਰੀਮ ਕੀਤੀ ਜਾਵੇਗੀ; ਪਹਿਲਾ ਪਾਰਟ (ਐਪੀਸੋਡ 1 ਤੋਂ 5) 7 ਅਪ੍ਰੈਲ ਨੂੰ ਤੇ ਪਾਰਟ 2 (ਐਪੀਸੋਡ 6 ਤੋਂ 10) ਅਗਲੇ ਹਫ਼ਤੇ 14 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇਗਾ।
ਜੁਬਲੀ ਨੇ ਹਰ ਸਿਨੇਮਾ ਪ੍ਰਸ਼ੰਸਕ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਤੇ ਹੁਣ ਫੈਨਸ ਇਸ ਦੇ ਟ੍ਰੇਲਰ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਨਾਲ ਹੀ ਇਸਦੇ ਰਿਲੀਜ਼ ਦੀ ਕਾਉਂਟਡਾਊਨ ਵੀ ਸ਼ੁਰੂ ਹੋ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h