Punjabi News: ਪੰਜਾਬ ਦਾ ਕੋਈ ਵੀ ਮਸਲਾ ਹੋਵੇ ਪੰਜਾਬ ਤੋਂ ਵਿਦੇਸ਼ ਗਏ ਪੰਜਾਬੀ ਹਮੇਸ਼ਾ ਪੰਜਾਬ ਨਾਲ ਖੜੇ ਰਹਿੰਦੇ ਹਨ ਪੰਜਾਬ ਜੁੜੇ ਰਹਿੰਦੇ ਹਨ।ਵਿਦੇਸ਼ ਬੈਠਿਆਂ ਦਾ ਵੀ ਉਨ੍ਹਾਂ ਦਾ ਪੰਜਾਬ ਲਈ ਦਿਲ ਧੜਕਦਾ ਹੈ।ਕਿਸਾਨ ਅੰਦੋਲਨ ਦੌਰਾਨ ਬਹੁਤ ਸਾਰੇ ਵਿਦੇਸ਼ ਬੈਠੇ ਪੰਜਾਬੀਆਂ ਨੇ ਕਿਸਾਨਾਂ ਦੀ ਮੱਦਦ ਕੀਤੀ।ਕਿਸਾਨ ਅੰਦੋਲਨ ‘ਚ ਵਿਦੇਸ਼ ਬੈਠਿਆਂ ਨੇ ਹੀ ਵੱਧ ਚੜ ਕੇ ਹਿੱਸਾ ਲਿਆ।ਅੱਜ ਅਸੀਂ ਦੱਸਦੇ ਹਾਂ ਕਿ ਅਜਿਹੇ ਪੰਜਾਬੀ ਜੋ ਬਾਹਰ ਬੈਠੇ ਹਨ ਪਰ ਪੰਜਾਬ ਨਾਲ ਅੱਜ ਵੀ ਉਸੇ ਤਰ੍ਹਾਂ ਜੁੜੇ ਹੋਏ।
ਕਰਮਪਾਲ ਸਿੰਘ ਸਿੱਧੂ ਕੈਨੇਡਾ ਦੇ ਕੈਲਗਿਰੀ ‘ਚ ਰਹਿੰਦੇ ਹਨ ।ਦੱਸ ਦੇਈਏ ਕਿ ਕਰਮਪਾਲ ਸਿੰਘ ਸਿੱਧੂ ਬਹੁਤ ਸਾਰੇ ਕੰਮ ਕਰਦੇ ਹਨ ਬਿਜ਼ਨੈਸ ਮੈਨ ਵੀ ਹਨ, ਉਨ੍ਹਾਂ ਦੀ ਕਬੱਡੀ ਦੀ ਟੀਮ ਵੀ ਹੈ, ਬਹੁਤ ਸਾਰੇ ਸਟੋਰ ਹਨ ਉਨ੍ਹਾਂ ਦੇ।ਇਸਦੇ ਨਾਲ ਹੀ ਦੱਸ ਦੇਈਏ ਕਿ ਕਰਮਪਾਲ ਸਿੰਘ ਸਿੱਧੂ ਭਾਈਚਾਰੇ ਦੇ ਕੰਮਾਂ ਨਾਲ ਵੀ ਬਹੁਤ ਜੁੜੇ ਹੋਏ ਹਨ।ਦੱਸ ਦੇਈਏ ਕਿ ਕਰਮਪਾਲ ਸਿੰਘ ਸਿੱਧੂ ਨੇ ਕਿਸਾਨ ਅੰਦੋਲਨ ਸਮੇਂ ਟਰੱਕ ਭਰ ਕੇ ਕਿਸਾਨ ਅੰਦੋਲਨ ‘ਚ ਕੁਰਸੀਆਂ ਭੇਜੀਆਂ ਸਨ ਤਾਂ ਜੋ ਉੱਥੇ ਰਹਿੰਦੇ ਬਜ਼ੁਰਗਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ।
ਗੱਲਬਾਤ ਦੌਰਾਨ ਕਰਮਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਮੈਂ ਕੱਲ੍ਹੇ ਨੇ ਨਹੀਂ ਮੇਰੇ ਨਾਲ ਮੇਰੇ ਸਹਿਯੋਗੀ ਭਰਾਵਾਂ ਦੀ ਮੱਦਦ ਸਦਕਾ ਅਸੀਂ ਕਿਸਾਨ ਅੰਦੋਲਨ ‘ਚ ਕੁਰਸੀਆਂ ਭੇਜੀਆਂ ਉਸ ਤੋਂ ਬਾਅਦ ਵੀ ਅੰਦੋਲਨ ‘ਚ ਥੋੜੀ ਥੋੜੀ ਫੰਡਿੰਗ ਕਰਕੇ ਅਸੀਂ ਕਿਸਾਨ ਅੰਦੋਲਨ ‘ਚ ਸੇਵਾ ਕਰਦੇ ਰਹੇ।
ਕਰਮਪਾਲ ਸਿੱਧੂ ਦਾ ਕਹਿਣਾ ਹੈ ਕਿ ਹਰ ਇੱਕ ਪੰਜਾਬੀ ਭਾਵੇਂ ਉਹ ਲੇਬਰ ਕਰਦਾ ਭਾਵੇਂ ਬਿਜ਼ਨੈਸ ਕਰਦਾ ਕਿਸੇ ਨੇ ਸੈਂਟ ਪਾਇਆ ਕਿਸੇ ਨੇ ਡਾਲਰ ਹਰ ਬੰਦੇ ਨੇ ਕਿਸਾਨ ਅੰਦੋਲਨ ਨੂੰ ਸਪੋਰਟ ਕੀਤਾ।ਇਸ ਤੋਂ ਇਲਾਵਾ ਸਾਰੇ ਜਾਣਦੇ ਹੀ ਹਨ ਕਬੱਡੀ ਪੰਜਾਬੀਆਂ ਦੀ ਮਾਂ ਖੇਡ ਹੈ।ਕਰਮਪਾਲ ਸਿੰਘ ਸਿੱਧੂ ਹੁਨਾ ਦੀ ਆਪਣੀ ਕਬੱਡੀ ਦੀ ਟੀਮ ਹੈ।ਉਨ੍ਹਾਂ ਦਾ ਦਸ਼ਮੇਸ਼ ਕਬੱਡੀ ਕਲੱਬ ਕੈਲਗਿਰੀ ਹੈ।ਉਨ੍ਹਾਂ ਦੱਸਿਆ ਕਿ ਅਸੀਂ 2005 ਤੋਂ ਇਹ ਟੀਮ ਬਣਾਈ ਅਸੀਂ ਇੰਡੀਆ ਤੇ ਕੈਲਗਿਰੀ ‘ਚ ਵੱਡੇ ਵੱਡੇ ਟੂਰਨਾਮੈਂਟ ਕਰਵਾਏ।
ਇਹ ਵੀ ਪੜ੍ਹੋ : ਜੇਲ੍ਹ ‘ਚ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਇੱਕ ਹੋਰ ਵੱਡਾ ਝਟਕਾ,ਅਦਾਲਤ ਨੇ ਸੁਣਾਇਆ ਇਹ ਸਖ਼ਤ ਫਰਮਾਨ
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h