Punjabi Girl honored by New Zealand Ambulance Department: ਨਿਊਜ਼ੀਲੈਂਡ ਦੇ ਐਂਬੂਲੈਂਸ ਵਿਭਾਗ (ਸੇਂਟ ਜੌਹਨ) ਵਲੋਂ ਬੀਤੇ ਕਲ ਦੇਸ਼ ਦੇ ਐਂਬੂਲੈਂਸ ਅਫ਼ਸਰਾਂ ਅਤੇ ਉਚ ਅਧਿਕਾਰੀਆਂ (ਕੁੱਲ 72) ਨੂੰ ਦੇਸ਼ ਦੀ ਗਵਰਨਰ ਜਨਰਲ ਵਲੋਂ ਸਨਮਾਨਤ ਕੀਤਾ ਗਿਆ। ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਲਈ ਖ਼ੁਸ਼ੀ ਵਾਲੀ ਗੱਲ ਰਹੀ ਕਿ ਇਨ੍ਹਾਂ ਸਨਮਾਨਤ ਹੋਣ ਵਾਲੇ ਐਂਬੂਲੈਂਸ ਅਫ਼ਸਰਾਂ ਦੇ ਵਿਚ ਇਕ ਪੰਜਾਬੀ ਕੁੜੀ ਪਿੰਕੀ ਲਾਲ ਵੀ ਸ਼ਾਮਲ ਸੀ।
ਗੁਰਦੁਆਰਾ ਸਾਹਿਬ ਬੇਗ਼ਮਪੁਰਾ ਦੇ ਚੇਅਰਮੈਨ ਰਾਮ ਸਿੰਘ ਨੂੰ ਅਪਣੀ ਇਸ ਧੀ ‘ਤੇ ਬਹੁਤ ਮਾਣ ਹੈ। ਡੁਨੀਡਨ ਵਿਖੇ ਪੰਜਾਬੀ ਕੁੜੀ ਪਿੰਕੀ ਲਾਲ ਐਂਬੂਲੈਂਸ ਆਫ਼ੀਸਰ ਦੇ ਤੌਰ ‘ਤੇ ਕੰਮ ਕਰਦੀ ਹੈ। ਹੁਣ ਇੰਗਲੈਂਡ ਅਤੇ ਨਿਊਜ਼ੀਲੈਂਡ ਦੇ ਰਾਜਾ ਪ੍ਰਿੰਸ ਚਾਰਲਸ-3 ਵਲੋਂ ਜਾਰੀ ਸਨਮਾਨਤ ਹੋਣ ਵਾਲੀਆਂ ਐਂਬੂਲੈਂਸ ਸਟਾਫ਼ ਸ਼ਖ਼ਸੀਅਤਾਂ ‘ਚ ਪਿੰਕੀ ਲਾਲ ਨੂੰ ‘ਟੂ ਬੀ ਮੈਂਬਰ’ ਉਪਾਧੀ ਨਾਲ ਸਨਮਾਨਤ ਕੀਤਾ ਗਿਆ।
ਮੋਢੇ ‘ਤੇ ਸਨਮਾਨ ਚਿੰਨ੍ਹ ਦੇਸ਼ ਦੀ ਗਵਰਨਰ ਜਨਰਲ ਮਾਣਯੋਗ ਸਿੰਡੀ ਕਿਰੋ ਵਲੋਂ ਲਾਇਆ ਗਿਆ। ਪ੍ਰਿੰਸ ਚਾਰਲਸ ਦੇ ਦਸਤਖ਼ਤਾਂ ਵਾਲਾ ਸਨਮਾਨ ਪੱਤਰ ਵੀ ਇਸ ਨੂੰ ਪ੍ਰਾਪਤ ਹੋਇਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h