ਪੰਜਾਬੀ ਦੁਨੀਆ ‘ਚ ਜਿੱਥੇ ਵੀ ਜਾਂਦੇ ਹਨ ਆਪਣੇ ਸ਼ੌਂਕ, ਆਪਣਾ ਵਿਰਸਾ ਆਪਣੀ ਵਿਰਾਸਤ ਨਾਲ ਲੈ ਕੇ ਜਾਂਦੇ ਹਨ।ਪ੍ਰੋ ਪੰਜਾਬ ਟੀਵੀ ਦੇ ਸੰਪਾਦਕ ਯਾਦਵਿੰਦਰ ਸਿੰਘ ਨੇ ਕੈਨੇਡਾ ਟੂਰ ਦੌਰਾਨ ਇੱਕ ਅਜਿਹੇ ਪੰਜਾਬੀ ਸਖਸ਼ ਨਾਲ ਮੁਲਾਕਾਤ ਕਰਦੇ ਹਨ ਜਿਨ੍ਹਾਂ ਨੇ 5 ਏਕੜ ਦੇ ਇੱਕ ਫਾਰਮ ਹਾਊਸ ‘ਚ ਖੂਹ ਦੀਆਂ ਟਿੰਡਾਂ, ਨਲਕੇ ਤੋਂ ਲੈ ਕੇ ਪੰਜਾਬ ਦਾ ਸਾਰਾ ਵਿਰਸਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਨੇ ਖੂਹ ਦੀਆਂ ਟਿੰਡਾ ਬਣਵਾਈਆਂ ਜਿੰਨਾਂ ਪੁਰਾਣੇ ਸਮਿਆਂ ਦੀ ਤਰ੍ਹਾਂ ਪਾਣੀ ਵਗਦਾ, ਨਲਕਾ ਲਗਵਾਇਆ ਨਲਕੇ ਤੋਂ ਲੈ ਕੇ ਪੰਜਾਬੀ ਵਿਰਸੇ ਦੀ ਹਰ ਨਿੱਕੀ ਤੋਂ ਲੈ ਕੇ ਵੱਡੀ ਚੀਜ਼ ਨੂੰ ਸੰਜੋ ਕੇ ਰੱਖਿਆ ਹੋਇਆ ਹੈ।ਦੱਸੀਏ ਕਿ ਸਰੀ ‘ਚ ਇਹ ਫਾਰਮ ਹਾਊਸ ਉੱਪਲ਼ ਬਿਲਡਿੰਗ ਸਪਲਾਇਰਜ਼ ਦਾ ਜਗਤਾਰ ਉਪਲ ਹੁਰਾਂ ਵਲੋਂ 5 ਏਕੜ ‘ਚ ਇਹ ਫਾਰਮ ਹਾਊਸ ਬਣਾਇਆ ਗਿਆ ਹੈ।
ਦੱਸ ਦੇਈਏ ਕਿ ਜਗਤਾਰ ਉਪਲ ਹੁਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਫਾਰਮ ਹਾਊਸ ‘ਚ ਉਨਾਂ੍ਹ ਨੂੰ ਬਹੁਤ ਸਕੂਨ ਮਿਲਦਾ ਹੈ।ਅਸੀਂ ਬੱਚਿਆਂ ਨੂੰ ਵੀ ਇੱਥੇ ਲੈ ਕੇ ਆਉਂਦੇ ਹਾਂ ਤੇ ਪੰਜਾਬੀ ਵਿਰਸੇ ਬਾਰੇ ਦੱਸਦੇ ਹਨ ਉਨ੍ਹਾਂ ਕਿਹਾ ਕਿ ਇਸ ਛੋਟੀ ਜਿਹੀ ਕੋਸ਼ਿਸ਼ ਦੇ ਨਾਲ ਅਸੀਂ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ।
ਪੂਰੀ ਵੀਡੀਓ ਦੇਖਣ ਲਈ ਲਿੰਕ ‘ਤੇ ਕਲਿੱਕ ਕਰੋ