ਪੰਜਾਬ ਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਰੈਪਰ ਹਨੀ ਸਿੰਘ ਜੋ ਕਿ ਆਪਣੇ ਨਵੇਂ-ਨਵੇਂ ਗਾਣਿਆਂ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ ਪਰ ਕਈ ਵਾਰ ਉਨ੍ਹਾਂ ਨੂੰ ਆਪਣੇ ਗਾਣਿਆਂ ਕਾਰਨ ਸਮੇਂ-ਸਮੇਂ ‘ਤੇ ਵਿਵਾਦਾ ਦਾ ਸਾਹਮਣਾ ਵੀ ਕਰਨਾ ਪਿਆ ਹੈ। ਆਪਣੇ ਇਕ ਪੁਰਾਣੇ ਗਾਣੇ ਕਾਰਨ ਹਨੀ ਸਿੰਘ ਇਕ ਵਾਰ ਫਿਰ ਮੁਸ਼ਕਿਲਾਂ ‘ਚ ਘਿਰ ਗਏ ਹਨ। ਉਨ੍ਹਾਂ ਦਾ ਇਕ ਪੁਰਾਣਾ ਗਾਣਾ ’25 ਪਿੰਡਾਂ’ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਐਸ.ਐਸ.ਪੀ. ਚੰਡੀਗੜ੍ਹ ਨੂੰ ਹਨੀ ਸਿੰਘ ਖਿਲਾਫ ਸ਼ਿਕਾਇਤ ਦਿੱਤੀ ਗਈ ਹੈ ਗੀਤ ‘ਚ ਮਹਿਲਾਵਾਂ ਖਿਲਾਫ ਇਤਰਾਜਯੋਗ ਟਿੱਪਣੀ ਦੇ ਇਲਜ਼ਾਮ ਹਨ।
ਦੱਸ ਦੇਈਏ ਕਿ ਬੀਤੇ ਸਾਲ ਹਨੀ ਸਿੰਘ ਘਰੇਲੂ ਹਿੰਸਾ ਮਾਮਲੇ ‘ਚ ਕਾਫੀ ਵਿਵਾਦਾ ‘ਚ ਰਹੇ ਸੀ ਉਨ੍ਹਾਂ ਦੀ ਪਤਨੀ ਵੱਲੋਂ ਉਨ੍ਹਾਂ ‘ਤੇ ਘਰੇਲੂ ਹਿੰਸਾ ਦੇ ਇਲਜ਼ਾਮ ਲਗਾਏ ਗਏ ਸਨ।