ਪੰਜਾਬੀ ਗਾਇਕ ਸ਼੍ਰੀ ਬਰਾੜ ਨੇ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਕਿਹਾ ਕਿ ਇੱਕ ਵਕੀਲ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ ਕਿ ਸ਼੍ਰੀ ਬਰਾੜ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ। ਮੈਂ ਆਪ ਤਾਂ 2 ਮਹੀਨਿਆਂ ਤੋਂ ਪਰਦੇਸ ‘ਚ ਮੰਜੇ ‘ਤੇ ਪਿਆ ਹਾਂ, ਮੈਂ ਕਿਸੇ ਨੂੰ ਧਮਕੀਆਂ ਕਿਉਂ ਦੇਵਾਂ? ਬਰਾੜ ਨੇ ਕਿਹਾ ਕਿ ਜੇਕਰ ਕੋਈ ਉਨ੍ਹਾਂ ਨੂੰ ਧਮਕੀਆਂ ਦੇ ਰਿਹਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸ੍ਰੀ ਬਰਾੜ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਮੇਰੇ ਨਾਲ ਬਹੁਤ ਕੁਝ ਵਾਪਰਿਆ। ਧਮਕੀਆਂ ਵੀ ਮਿਲੀਆਂ, ਇਸ ਲਈ ਦੇਸ਼ ਛੱਡ ਦਿੱਤਾ।
ਬਰਾੜ ਨੇ ਕਿਹਾ ਕਿ ਮੇਰੇ ਗੀਤਾਂ ‘ਤੇ ਵੀ ਐਕਸ਼ਨ ਲੈਣ ਦੀ ਗੱਲ ਚੱਲ ਰਹੀ ਹੈ, ਹਾਲਾਂਕਿ ਅਜਿਹੇ ਗੀਤ ਗਾਉਣ ਵਾਲਾ ਮੈਂ ਇਕੱਲਾ ਗਾਇਕ ਨਹੀਂ ਹਾਂ। ਬਹੁਤ ਸਾਰੇ ਗਾਇਕ ਹਨ ਜੋ ਗੀਤ ਗਾਉਂਦੇ ਹਨ। ਸਾਨੂੰ ਕਿਸੇ ਹੱਦ ਤੱਕ ਆ ਕੇ ਇਨ੍ਹਾਂ ਗੱਲਾਂ ਨੂੰ ਤਿਆਗਣਾ ਪਵੇਗਾ। ਕੁਝ ਲੋਕ ਅਜਿਹੇ ਵੀ ਹਨ ਜੋ ਸਿੱਧੂ ਮੂਸੇਵਾਲਾ ਦੇ ਗੀਤਾਂ ‘ਤੇ ਵੀ ਆਪਣਾ ਇਤਰਾਜ਼ ਜਤਾਉਂਦੇ ਸਨ। ਉਸ ਦੀ ਮੌਤ ਤੋਂ ਬਾਅਦ ਵੀ ਕੁਝ ਲੋਕ ਉਸ ਦੇ ਗੀਤਾਂ ਦਾ ਵਿਰੋਧ ਕਰਦੇ ਰਹਿੰਦੇ ਹਨ।
ਸ਼੍ਰੀ ਬਰਾੜ ਨੇ ਕਿਹਾ ਕਿ ”ਕਈ ਇੰਟਰਵਿਊ ‘ਚ ਅਜੇ ਵੀ ਇੱਕ ਵਿਅਕਤੀ ਮੇਰੇ ਬਾਰੇ ਉਲਟਾ ਸਿੱਧਾ ਬੋਲਦਾ ਰਹਿੰਦਾ ਹੈ।ਉਸ ਨੂੰ ਮੇਰੀ ਸਲਾਹ ਹੈ ਕਿ ਜਾ ਕੇ ਆਪਣੇ ਸਾਊਥ ਦਾ ਸੱਭਿਆਚਾਰ ਸੰਭਾਲੇ।ਕੀ ਸਿਰਫ ਅਸੀਂ ਦੋ ਜਾਂ ਤਿੰਨ ਲੋਕ ਹੀ ਹਾਂ ਜੋ ਇਸ ਤਰ੍ਹਾਂ ਦੇ ਗੀਤ ਗਾ ਰਹੇ ਹਾਂ।”