Diljit Dosanjh Perform at Coachella 2023: ਇੱਕ ਵਾਰ ਫਿਰ ਦਿਲਜੀਤ ਦੋਸਾਂਝ ਨੇ ਇਤਿਹਾਸ ਰਚ ਦਿੱਤਾ ਹੈ ਤੇ ਆਪਣੇ ਫੈਨਸ ਨੂੰ ਖੁਸ਼ ਨਾਲ ਝੁੰਮਣ ਦਾ ਵੱਡਾ ਮੌਕਾ ਦਿੱਤਾ ਹੈ। ਹਾਲ ਹੀ ਵਿੱਚ, Coachella Valley Music and Arts Festival ਨੇ 2023 ਲਈ ਆਪਣੀ ਲਾਈਨ-ਅੱਪ ਦਾ ਐਲਾਨ ਕੀਤਾ ਤੇ ਇਤਿਹਾਸ ਰਚਿਆ ਗਿਆ ਹੈ ਕਿਉਂਕਿ ਹੈੱਡਲਾਈਨਰ ਸਿਰਫ਼ ਗੋਰੇ ਸੰਗੀਤਕਾਰ ਨਹੀਂ ਹਨ, ਸਗੋਂ ਦੋਸਾਂਝਾਵਾਲਾ ਦਿਲਜੀਤ ਦੋਸਾਂਝ ਵੀ ਹੈ।
ਜੀ ਹਾਂ ਆਗਾਮੀ ਗ੍ਰੈਂਡ ਫੈਸਟੀਵਲ ਵਿੱਚ ਗਲੋਬਲ ਸੈਨਸੇਸ਼ਨ ਤੇ ਪੰਜਾਬੀ ਸਿੰਗਰ ਤੋਂ ਐਕਟਰ ਬਣੇ ਦਿਲਜੀਤ ਦੋਸਾਂਝ, ਅਜਿਹਾ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣਨਗੇ। ਜਿਵੇਂ ਹੀ ਅਧਿਕਾਰਤ ਘੋਸ਼ਣਾ ਕੀਤਾ ਗਿਆ, ਮਾਣ ਅਤੇ ਖੁਸ਼ ਹੋਏ ਦਿਲਜੀਤ ਦੇ ਫੈਨਸ ਆਪਣੇ ਉਤਸ਼ਾਹ ਨੂੰ ਰੋਕ ਨਹੀਂ ਸਕੇ ਤੇ ਕੁਮੈਂਟ ਬਾਕਸ ‘ਚ ਉਨ੍ਹਾਂ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ। ਇੱਕ ਪ੍ਰਸ਼ੰਸਕ ਨੇ ਲਿਖਿਆ, “Whattt!! @coachella ਵਿਖੇ ਪੰਜਾਬੀ ਸੰਗੀਤ?!?!?!?! ਸਾਨੂੰ ਇਸ ਤਰ੍ਹਾਂ ਨਕਸ਼ੇ ‘ਤੇ ਰੱਖਣ ਲਈ @diljitdosanjh ਨੂੰ ਬਹੁਤ-ਬਹੁਤ ਵਧਾਈਆਂ।” ਇੱਕ ਹੋਰ ਨੇ ਲਿਖਿਆ, “Coachella ਵਿੱਚ ਪਰਫਾਰਮ ਕਰ ਰਹੇ ਦਿਲਜੀਤ?!?! ਇਹ ਡੋਪ ਹੈ।” ਇਸ ਦੇ ਨਾਲ ਹੀ ਦਿਲਜੀਤ ਦੀ ਹਾਲ ਹੀ ‘ਚ ਰਿਲੀਜ਼ ਮਿਊਜ਼ਿਕ ਐਲਬਮ ‘ਬੋਰਨ ਟੂ ਸ਼ਾਈਨ’ ਦਾ ਹਵਾਲਾ ਦਿੰਦੇ ਹੋਏ ਇੱਕ ਪ੍ਰਸ਼ੰਸਕ ਨੇ ਲਿਖਿਆ, “ਯਕੀਨੀ ਤੌਰ ‘ਤੇ born to shine.”
View this post on Instagram
ਦਿਲਜੀਤ ਦੋਸਾਂਝ ਤੋਂ ਇਲਾਵਾ ਪਾਕਿਸਤਾਨੀ ਗਾਇਕ ਪਸੂਰੀ ਫੇਮ Ali Sethi, Gorillaz, Kid Laroi, Rosalía, Jai Paul, Burna Boy, Dominic Fike, Björk, Remi Wolf, The Chemical Brothers, Blondie, Rae Sremmurd, Pusha T, Charli XCX, Underworld, Wet Leg, K-pop band BLACKPINK, Weyes Blood, Korean musicians DPR Live, Chinese superstar Jackson Wang ਅਤੇ ਹੋਰ ਬਹੁਤ ਸਾਰੇ ਇਵੈਂਟ ‘ਚ ਪ੍ਰਫਾਰਮ ਕਰਨ ਲਈ ਤਿਆਰ ਹਨ।
ਇਹ ਫੈਸਟੀਵਲ 14 ਤੋਂ 16 ਅਪ੍ਰੈਲ ਅਤੇ 21 ਤੋਂ 23 ਅਪ੍ਰੈਲ ਤੱਕ ਕੈਲੀਫੋਰਨੀਆ ਦੇ ਪਾਮ ਡੇਜ਼ਰਟ ਵਿੱਚ ਸ਼ੁਰੂ ਹੋਵੇਗਾ। ਜਿਨ੍ਹਾਂ ਫੈਨਸ ਨੂੰ ਨਹੀਂ ਪਤਾ ਉਨ੍ਹਾਂ ਨੂੰ ਦੱਸ ਦਈਏ ਕਿ Coachella Valley Music and Arts Festival ਕੋਲੋਰਾਡੋ ਰੇਗਿਸਤਾਨ ਵਿੱਚ ਕੋਚੇਲਾ ਵੈਲੀ ਵਿੱਚ ਇੰਡੀਓ, ਕੈਲੀਫੋਰਨੀਆ ਵਿੱਚ ਐਮਪਾਇਰ ਪੋਲੋ ਕਲੱਬ ਵਿੱਚ ਆਯੋਜਿਤ ਇੱਕ ਸਲਾਨਾ ਸੰਗੀਤ ਅਤੇ ਕਲਾ ਉਤਸਵ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h