ਰੋਜ਼ੀ-ਰੋਟੀ ਦੀ ਖਾਤਰ ਅਮਰੀਕਾ ਗਏ ਨਡਾਲਾ ਨੇੜੇ ਪਿੰਡ ਬਿੱਲਪੁਰ ਵਾਸੀ ਨੌਜਵਾਨ ਨੂੰ ਟਰੱਕ ਡਰਾਇਵਰ ਦੀ ਸਿਆਹਫ਼ਾਮ ਵੱਲੋਂ ਮਾਮੂਲੀ ਤਕਰਾਰ ਤੋਂ ਬਾਅਦ ਬੇਰਹਿਮੀ ਨਾਲ ਕੁੱਟਮਾਰ ਦਾ ਮਾਮਲਾ ਦੇਖਣ ਨੂੰ ਮਿਲਿਆ ਹੈ। ਹਸਪਤਾਲ ‘ਚ ਇਲਾਜ ਤੋਂ ਬਾਅਦ ਨੌਜਵਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸ਼ਰਨਜੀਤ ਸਿੰਘ ਵਾਸੀ ਬਿੱਲਪੁਰ ਜੋ ਕਿ ਅਮਰੀਕਾ ‘ਚ ਹੋਏ ਲੜਕੇ ਤਕਦੀਰ ਸਿੰਘ ਦੇ ਪਿਤਾ ਹਨ ਨੇ ਕਿਹਾ ਕਿ ਉਨ੍ਹਾਂ ਦਾ ਲੜਕਾ ਤਕਦੀਰ ਸਿੰਘ 2016 ‘ਚ ਅਮਰੀਕਾ ਗਿਆ ਸੀ ਤੇ ਹੁਣ ਕੈਲੋਫੋਰਨੀਆ ‘ਚ ਰਹਿ ਕੇ ਟਰੱਕ ਚਲਾਉਣ ਦਾ ਕੰਮ ਕਰਦਾ ਹੈ। ਇਸ ਦੌਰਾਨ ਲੰਘੀ 11 ਨਵੰਬਰ ਨੂੰ ਉਨ੍ਹਾਂ ਦਾ ਲੜਕਾ ਕੈਲੋਫੋਰਨੀਆ ਤੋਂ ਟਰੱਕ ਲੋਡ ਕਰਨ ਲਈ ਐਲਏ ਜਾ ਰਿਹਾ ਸੀ ਤਾਂ ਰਸਤੇ ਵਿਚ ਕਾਰ ਚਾਲਕ ਸਿਆਹਫ਼ਾਮ ਨਾਲ ਟਰੱਕ ਪਾਸ ਕਰਨ ਵੇਲੇ ਮਮੂਲੀ ਤਕਰਾਰ ਹੋ ਗਈ। ਕਾਰ ਚਾਲਕ ਨੇ ਟਰੱਕ ਅੱਗੇ ਕਾਰ ਖੜ੍ਹੀ ਕਰ ਕੇ ਉਸ ਨੂੰ ਰੋਕ ਲਿਆ। ਇਸ ਤੋਂ ਬਾਅਦ ਦੋਵਾਂ ਵਿਚਕਾਰ ਸੜਕ ‘ਤੇ ਹੋਈ ਤਕਰਾਰ ਤੋਂ ਬਾਅਦ ਸਿਆਹਫ਼ਾਮ ਨੇ ਕਾਰ ‘ਚੋਂ ਲੋਹੇ ਦੀ ਰਾਡ ਕੱਢ ਕੇ ਉਸ ਦੇ ਲੜਕੇ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ।
ਹਮਲੇ ‘ਚ ਉਨ੍ਹਾਂ ਦੇ ਲੜਕੇ ਦੇ ਸਿਰ-ਮੂੰਹ ‘ਤੇ ਹੋਰ ਸਰੀਰ ਤੇ ਬਹੁਤ ਸੱਟਾ ਲਗੀਆਂ। ਹਮਲਾ ਕਰਨ ਤੋਂ ਬਾਅਦ ਕਾਰ ਚਾਲਕ ਫਰਾਰ ਹੋ ਗਿਆ। ਇਸ ਦੌਰਾਨ ਸਾਥੀਆਂ ਨੇ ਪੁਲਿਸ ਨੂੰ ਫੋਨ ਕਰਨ ਤੋਂ ਬਾਅਦ ਜ਼ਖ਼ਮੀ ਤਕਦੀਰ ਸਿੰਘ ਨੂੰ ਹਸਪਤਾਲ ਪੁਹੰਚਾਇਆ। ਇਸਸ ਦੌਰਾਨ ਪੁਲਿਸ ਨੇ ਕਾਰਵਾਈ ਕਰਦਿਆਂ ਉਕਤ ਹਮਲਾਵਾਰ ਖਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h