ਸਾਲ 2019 ‘ਚ ਦੁਬਈ ਗਏ ਮਲਸੀਆਂ ਦੇ ਸੁਖਚੈਨ ਸਿੰਘ ਦੀ ਜ਼ਿੰਦਗੀ ਖਤਰੇ ‘ਚ ਹੈ।ਪਿੰਡ ਬਿੱਲੀ ਬੜੈਚ ਦੇ ਸੁਖਚੈਨ ਸਿੰਘ ਦੀ ਗੱਡੀ ਦਾ ਨਵੰਬਰ 2021 ‘ਚ ਉੱਥੇ ਐਕਸੀਡੈਂਟ ਹੋ ਗਿਆ ਸੀ।ਹਾਦਸੇ ‘ਚ ਪਾਕਿਸਤਾਨ ਦੇ ਇਕ ਨਾਗਰਿਕ ਦੀ ਮੌਤ ਹੋ ਗਈ ਸੀ।
ਹੁਣ ਕੋਰਟ ਦਾ ਫੈਸਲਾ ਆਇਆ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਬਲੱਡ ਮਨੀ ਦੇ ਤੌਰ ‘ਤੇ 2 ਲੱਖ 10 ਹਜ਼ਾਰ ਦਰਾਮ ( 50 ਲੱਖ ਰੁ.) ਦੇਣ, ਨਹੀਂ ਤਾਂ ਉਸ ਨੂੰ ਫਾਂਸੀ ‘ਤੇ ਲਟਕਾ ਦਿੱਤਾ ਜਾਵੇਗਾ।ਸੁਖਚੈਨ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ।
ਮਾਰਚ ਤੱਕ ਜੇਕਰ ਪੈਸਿਆਂ ਦਾ ਇੰਤਜ਼ਾਮ ਨਹੀਂ ਹੋਇਆ ਤਾਂ ਪਰਿਵਾਰ ਦਾ ਇਕਲੌਤਾ ਸਹਾਰਾ ਖੋਹਿਆ ਜਾਵੇਗਾ।ਮੰਗਲਵਾਰ ਨੂੰ ਸੁਖਚੈਨ ਦੀ ਮਾਂ ਰਣਜੀਤ ਕੌਰ ਨੇ ਮਦਦ ਦੀ ਅਪੀਲ ਕਰਦੇ ਹੋਏ ਕਿਹਾ ਕਿ ਹੁਣ ਤੱਕ 19 ਲੱਖ ਇਕੱਠੇ ਹੋਏ ਹਨ।ਸਰਬੱਤ ਦਾ ਭਲਾ ਟ੍ਰਸਟ ਦੇ ਪ੍ਰਮੁਖ ਡਾ. ਐਸਪੀ ਸਿੰਘ ਓਬਰਾਏ ਨੇ ਕਾਨੂੰਨੀ ਮਦਦ ਦੇ ਲਈ ਵਕੀਲ ਮੁਹੱਈਆ ਕਰਵਾਇਆ ਹੈ।