Bhagwant Mann on floods in Punjab: ਪੰਜਾਬ ‘ਚ ਭਾਰੀ ਮੀਂਹ ਅਤੇ ਹੜ੍ਹਾਂ ਕਰਕੇ ਹੋਏ ਨੁਕਸਾਨ ਨੂੰ ਲੈ ਕੇ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਨੁਕਸਾਨ ਦੇ ਇੱਕ-ਇੱਕ ਪੈਸੇ ਦੀ ਭਰਪਾਈ ਕਰਨਗੇ। ਉਨ੍ਹਾਂ ਕਿਹਾ ਕਿ ਇਸ ਦਾ ਇੱਕੋ-ਇੱਕ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਸੂਬਾ ਹਰ ਖੇਤਰ ਵਿੱਚ ਸਫਲਤਾ ਦੀ ਨਵੀਂ ਕਹਾਣੀ ਲਿਖੇ ਤਾਂ ਜੋ ਸੂਬੇ ਨੂੰ ਮੁੜ ‘ਰੰਗਲਾ ਪੰਜਾਬ‘ ਬਣਾਇਆ ਜਾ ਸਕੇ।
ਸ਼ਹੀਦ ਉਧਮ ਸਿੰਘ ਨੂੰ ਸ਼ਰਧਾਂਜਲੀ ਦੇਣ ਸੁਨਾਮ ਪਹੁੰਚੇ ਸੀਐਮ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਇਸ ਕੁਦਰਤੀ ਆਫ਼ਤ ਕਾਰਨ ਮਰੀ ਹੋਈ ਮੁਰਗੀ ਤੇ ਬੱਕਰੀ ਦਾ ਵੀ ਮੁਆਵਜ਼ਾ ਦੇਵਾਂਗਾ, ਜੇ ਝੋਨਾ ਫੇਰ ਤੋਂ ਲਗਾਉਣਾ ਪਿਆ ਤਾਂ ਮੈਂ ਕੱਦੂ ਕਰਨ ਦੇ ਤੇ ਮਜ਼ਦੂਰਾਂ ਦੀਆਂ ਦਿਹਾੜੀਆਂ ਦੇ ਪੈਸੇ ਵੀ ਦੇਵਾਂਗਾ।
ਇਸ ਦੇ ਨਾਲ ਹੀ ਇਸ ਦੌਰਾਨ ਉਨ੍ਹਾਂ ਇੱਕ ਵਾਰ ਫਿਰ ਕਿਹਾ ਕਿ ਇਸ ਸਮੇਂ ਮੇਰੇ ਸਾਰੇ ਅਫ਼ਸਰ ਲੋਕਾਂ ਦੀ ਸਾਂਭ ਸੰਭਾਲ ‘ਚ ਰੁੱਝੇ ਹੋਏ ਨੇ 15 ਅਗਸਤ ਤੱਕ ਸਪੈਸ਼ਲ ਗਿਰਦਾਵਰੀ ਪੂਰੀ ਕਰਵਾ ਕੇ ਮੁਆਵਜ਼ਾ ਦੇ ਦੇਵਾਂਗੇ।
ਇਸ ਕੁਦਰਤੀ ਆਫ਼ਤ ਕਾਰਨ ਮਰੀ ਹੋਈ ਮੁਰਗੀ ਤੇ ਬੱਕਰੀ ਦਾ ਵੀ ਮੁਆਵਜ਼ਾ ਦੇਵਾਂਗਾ, ਜੇ ਝੋਨਾ ਫੇਰ ਤੋਂ ਲਗਾਉਣਾ ਪਿਆ ਤਾਂ ਮੈਂ ਕੱਦੂ ਕਰਨ ਦੇ ਤੇ ਮਜ਼ਦੂਰਾਂ ਦੀਆਂ ਦਿਹਾੜੀਆਂ ਦੇ ਪੈਸੇ ਵੀ ਦੇਵਾਂਗਾ
ਇਸ ਸਮੇਂ ਮੇਰੇ ਸਾਰੇ ਅਫ਼ਸਰ ਲੋਕਾਂ ਦੀ ਸਾਂਭ ਸੰਭਾਲ ‘ਚ ਰੁੱਝੇ ਹੋਏ ਨੇ 15 ਅਗਸਤ ਤੱਕ ਸਪੈਸ਼ਲ ਗਿਰਦਾਵਰੀ ਪੂਰੀ ਕਰਵਾ ਕੇ ਮੁਆਵਜ਼ਾ ਦੇ ਦੇਵਾਂਗੇ… pic.twitter.com/uRKWtsjuk8
— AAP Punjab (@AAPPunjab) July 31, 2023
ਕੇਂਦਰ ਤੋਂ ਰਾਹਤ ਪੈਸੇ ਮੰਗਣ ਬਾਰੇ ਵੀ ਸੀਐਮ ਮਾਨ ਨੇ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ, “ਇਹ ਕਹਿੰਦੇ ਕੇਂਦਰ ਤੋਂ ਪੈਸੇ ਮੰਗਲੋ ਮੈਂ ਕਿਹਾ ਕਿਉਂ ਮੰਗੀਏ ਹੈਗੇ ਨੇ ਸਾਡੇ ਕੋਲ, ਕੁਦਰਤੀ ਆਫ਼ਤਾਂ ਵਾਲੇ ਫੰਡ ‘ਚ ਬਹੁਤ ਪੈਸਾ ਪਿਆ। ਉਨ੍ਹਾਂ ਕਿਹਾ ਕਿ ਪੰਜਾਬੀ ਆਪਣਾ ਹੱਕ ਮੰਗਦੇ ਨੇ ਪਰ ਕਦੇ ਭੀਖ ਨਹੀਂ ਮੰਗਦੇ।”
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h