ਖਡੂਰ ਸਾਹਿਬ: ਪੰਜਾਬ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਕੰਗ ਵਿਖੇ ਉਸ ਸਮੇਂ ਇੱਕ ਪਰਿਵਾਰ ਨਾਲ ਕੋਝਾ ਮਜ਼ਾਕ ਹੋ ਗਿਆ ਜਦੋਂ ਲੜਕੀ ਨੂੰ ਵਿਆਹੁਣ ਵਾਲਾ ਲਾੜਾ ਘਰੋਂ ਭੱਜ ਗਿਆ ਤੇ ਲੜਕੀ ਦੇ ਘਰ ਵਿਆਹ ਦੀਆਂ ਤਿਆਰੀਆਂ ਧਰੀਆ ਰਹਿ ਗਈਆਂ। ਹਾਲਾਂਕਿ ਲੜਕੀ ਦੇ ਪਰਿਵਾਰ ਵਲੋਂ ਉਕਤ ਲਾੜੇ ਅਤੇ ਉਸਦੇ ਪਰਿਵਾਰ ਖ਼ਿਲਾਫ਼ ਸ਼ਕਾਇਤ ਕੀਤੀ ਗਈ ਪਰ ਹਾਲੇ ਤੱਕ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਲੜਕੀ ਦੇ ਤਾਏ ਨੇ ਪੱਤਰਕਾਰਾਂ ਨੂੰ ਜਾਣਕਾਰੀ ਦੇਂਦੇ ਦੱਸਿਆ ਕਿ ਉਸਦੀ ਭਤੀਜੀ ਦਾ ਵਿਆਹ ਤਰਨ ਤਾਰਨ ਦੇ ਵਸਨੀਕ ਸੁਖਵਿੰਦਰ ਸਿੰਘ ਸੋਨੂ ਨਾਲ ਹੋਣਾ ਸੀ। ਲੜਕੇ ਦੇ ਪਰਿਵਾਰ ਵਾਲੇ ਸ਼ਗਨ ਲੈ ਕੇ ਕੱਲ੍ਹ ਆਏ ਸੀ ਤੇ ਪੂਰੀ ਰੀਤੀ ਰਿਵਾਜਾਂ ਨਾਲ ਸ਼ਗਨ ਲਗਾਇਆ ਗਿਆ। ਨਾਲ ਹੀ ਇੱਕ ਸੋਨੇ ਦੀ ਮੁੰਦਰੀ ਸ਼ਗਨ ‘ਚ ਭੇਜੀ ਗਈ। ਜਦੋਂਕਿ ਬਾਕੀ ਦਾ ਦਾਜ਼ ਦਾ ਸਮਾਨ ਲੜਕੀ ਫ਼ੇਰਾ ਪਾਉਣ ਆਉਂਦੀ ਉਦੋਂ ਦੇਣਾ ਸੀ।
ਉਹਨਾਂ ਦੱਸਿਆ ਕਿ ਅੱਜ ਸਵੇਰੇ ਵਿਚੋਲਣ ਦਾ ਫੋਨ ਆਇਆ ਕਿ ਵਿਆਹ ਦੀਆਂ ਤਿਆਰੀਆਂ ਥੋੜ੍ਹਾ ਲੇਟ ਕਰ ਦੇਣਾ। ਜਿਸ ‘ਤੇ ਸ਼ੱਕ ਪੈਣ ਤੇ ਜਦੋਂ ਲਾੜੇ ਦੇ ਘਰ ਪੁੱਜੇ ਤਾਂ ਘਰ ਕੋਈ ਵੀ ਬੰਦਾ ਮੌਜੂਦ ਨਹੀਂ ਸੀ ਅਤੇ ਪਤਾ ਲੱਗਾ ਕਿ ਲਾੜਾ ਘਰੋਂ ਭੱਜ ਗਿਆ ਹੈ। ਇਸ ਮਾਮਲੇ ‘ਤੇ ਮੁੰਡੇ ਦੇ ਪਰਿਵਾਰ ਵਲੋਂ ਕੋਈ ਜਵਾਬ ਨਹੀ ਮਿਲਿਆ।
ਇਸ ਘਟਨਾ ਬਾਰੇ ਥਾਣਾ ਇੰਚਾਰਜ ਨੂੰ ਦੱਸਿਆ ਗਿਆ ਤੇ ਲੜਕੀ ਦੇ ਸਹੁਰੇ ਪਰਿਵਾਰ ‘ਤੇ ਕਾਰਵਾਈ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਗਈ। ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ‘ਤੇ ਉਹ ਸਥਾਨਕ ਐੱਸਪੀ ਨੂੰ ਸ਼ਿਕਾਇਥ ਦੇ ਕੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ।
ਇਸ ਸਬੰਧੀ ਜਦੋਂ ਲਾੜੇ ਪਰਿਵਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕੈਮਰੇ ਅੱਗੇ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਟਾਲ ਮਾਟੋਲ ਕਰਦੇ ਰਹੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h