ਪੀਵੀ ਸਿੰਧੂ ਮਲੇਸ਼ੀਆ ਮਾਸਟਰਜ਼ ’ਚੋਂ ਬਾਹਰ
ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਅੱਜ ਮਲੇਸ਼ੀਆ ਮਾਸਟਰਜ਼ ਸੁਪਰ 500 ਦੇ ਕੁਆਰਟਰ ਫਾਈਨਲ ਵਿੱਚ ਤਾਈ ਜ਼ੂ ਯਿੰਗ ਤੋਂ ਇੱਕ ਵਾਰ ਫਿਰ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ।
ਚੀਨੀ ਤਾਇਪੇ ਦੀ ਖਿਡਾਰਨ ਤੋਂ ਹਫ਼ਤਾ ਪਹਿਲਾਂ ਹਾਰਨ ਮਗਰੋਂ ਅੱਜ ਫਿਰ ਸਿੰਧੂ ਦੁਨੀਆਂ ਦੇ ਦੂਜੇ ਦਰਜੇ ਦੀ ਖਿਡਾਰਨ ਤੋਂ 55 ਮਿੰਟ ਚੱਲੇ ਮੈਚ ਵਿੱਚ 13-21, 21-12, 12-21 ਨਾਲ ਹਾਰ ਗਈ। ਇਹ ਜਿਕਰਯੋਗ ਹੈ ਕਿ ਆਖਰੀ ਵਾਰ ਸਿੰਧੂ ਉਸ ਤੋਂ 2019 ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਜਿੱਤੀ ਸੀ।