ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ-2 ਦੀ ਮੌਤ ‘ਤੇ ਦੁਨੀਆ ਭਰ ‘ਚ ਸੋਗ ਦੀ ਲਹਿਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ। ਪੀਐਮ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਸਾਡੇ ਸਮੇਂ ਦੇ ਇੱਕ ਮਹਾਨ ਵਿਅਕਤੀ ਵਜੋਂ ਯਾਦ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Queen Elizabeth II Death:ਕਰੰਸੀ ਤੋਂ ਲੈ ਕੇ ਪਾਸਪੋਰਟ ਤੇ ਰਾਸ਼ਟਰੀਗਾਨ ਤੱਕ, ਰਾਣੀ ਦੀ ਮੌਤ ਤੋਂ ਬਾਅਦ ਬ੍ਰਿਟੇਨ ‘ਚ ਬਦਲ ਜਾਣਗੀਆਂ ਇਹ ਚੀਜ਼ਾਂ, ਪੜ੍ਹੋ
ਉਸਨੇ ਆਪਣੇ ਦੇਸ਼ ਅਤੇ ਲੋਕਾਂ ਨੂੰ ਪ੍ਰੇਰਣਾਦਾਇਕ ਅਗਵਾਈ ਪ੍ਰਦਾਨ ਕੀਤੀ। ਉਸਨੇ ਜਨਤਕ ਜੀਵਨ ਵਿੱਚ ਇੱਜ਼ਤ ਅਤੇ ਸ਼ਿਸ਼ਟਾਚਾਰ ਦਾ ਪ੍ਰਦਰਸ਼ਨ ਕੀਤਾ। ਦੁੱਖ ਦੀ ਇਸ ਘੜੀ ਵਿੱਚ ਮੇਰੇ ਵਿਚਾਰ ਉਨ੍ਹਾਂ ਦੇ ਪਰਿਵਾਰ ਅਤੇ ਬ੍ਰਿਟੇਨ ਦੇ ਲੋਕਾਂ ਦੇ ਨਾਲ ਹਨ। ਇਸ ਦੇ ਨਾਲ ਹੀ ਫਰਾਂਸ ਨੇ ਮਹਾਰਾਣੀ ਐਲਿਜ਼ਾਬੇਥ ਦੀ ਮੌਤ ਦੇ ਸੋਗ ਵਿੱਚ ਆਈਫਲ ਟਾਵਰ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਹਨ। ਬ੍ਰਾਜ਼ੀਲ ਨੇ ਪੂਰੇ ਦੇਸ਼ ਵਿੱਚ ਤਿੰਨ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ।
ਇਨ੍ਹਾਂ ਮੁਲਕਾਂ ਦੇ ਝੰਡੇ ਝੁਕੇ ਰਹਿਣਗੇ
ਮਹਾਰਾਣੀ ਐਲਿਜ਼ਾਬੈਥ-2 ਦੀ ਮੌਤ ਤੋਂ ਬਾਅਦ 54 ਤੋਂ ਵੱਧ ਦੇਸ਼ਾਂ ਵਿੱਚ ਝੰਡਾ ਝੁਕਿਆ ਰਹੇਗਾ। ਤੁਹਾਨੂੰ ਦੱਸ ਦੇਈਏ ਕਿ ਮਹਾਰਾਣੀ ਐਲਿਜ਼ਾਬੈਥ II ਨਾ ਸਿਰਫ ਬ੍ਰਿਟੇਨ ਦੀ ਮਹਾਰਾਣੀ ਸੀ, ਸਗੋਂ ਉਹ 54 ਰਾਸ਼ਟਰਮੰਡਲ ਦੇਸ਼ਾਂ ਦੀ ਮੁਖੀ ਵੀ ਸੀ, ਜੋ ਕਿਸੇ ਨਾ ਕਿਸੇ ਸਮੇਂ ਰਾਸ਼ਟਰਮੰਡਲ ਖੇਡਾਂ ਦਾ ਹਿੱਸਾ ਵੀ ਰਹੇ ਹਨ। ਕੌਮਨਵੈਲਥ ਆਫ਼ ਨੇਸ਼ਨਜ਼ 54 ਸੁਤੰਤਰ ਦੇਸ਼ਾਂ ਦੀ ਇੱਕ ਅੰਤਰ-ਸਰਕਾਰੀ ਸੰਸਥਾ ਹੈ। ਇਹ ਸੰਗਠਨ ਉਨ੍ਹਾਂ ਦੇਸ਼ਾਂ ਦਾ ਸਮੂਹ ਹੈ ਜੋ ਕਦੇ ਬ੍ਰਿਟਿਸ਼ ਸਾਮਰਾਜ ਦੇ ਗੁਲਾਮ ਸਨ। ਅਜਿਹੇ ‘ਚ ਇਨ੍ਹਾਂ ਦੇਸ਼ਾਂ ਦਾ ਝੰਡਾ ਅੱਜ ਵੀ ਝੁਕਿਆ ਰਹਿ ਸਕਦਾ ਹੈ। ਇਸ ਦੇ ਨਾਲ ਹੀ ਫਰਾਂਸ, ਜਰਮਨੀ, ਇਟਲੀ, ਯੂਕਰੇਨ ਅਤੇ ਫਿਨਲੈਂਡ ਵਰਗੇ ਦੇਸ਼ ਵੀ ਬਰਤਾਨੀਆ ਦੇ ਮਿੱਤਰ ਦੇਸ਼ ਹਨ। ਅਜਿਹੇ ‘ਚ ਉਨ੍ਹਾਂ ਦਾ ਝੰਡਾ ਅੱਜ ਵੀ ਝੁਕਿਆ ਰਹਿ ਸਕਦਾ ਹੈ।
- ਕਿਹੜੇ-ਕਿਹੜੇ ਦੇਸ਼ਾਂ ਦਾ ਝੁਕਿਆ ਰਹੇਗਾ ਝੰਡਾ
ਯੂਰੋਪੀਨ ਦੇਸ਼- ਯੂਨਾਈਟਿਡ ਕਿੰਗਡਮ, ਸਾਈਪ੍ਰਸ,ਮਾਲਟਾ
ਏਸ਼ੀਆ ਖੇਤਰ- ਭਾਰਤ, ਪਾਕਿਸਤਾਨ, ਸਿੰਗਾਪੁਰਾ, ਸ਼੍ਰੀਲੰਕਾ, ਬੰਗਲਾਦੇਸ਼, ਬੁਨੋਈ ਦਾਰੁਸਸਲਾਮ, ਮਲੇਸ਼ੀਆ, ਮਾਲਦੀਵ।
ਪੈਸਾਫਿਕ ਦੇਸ਼-ਆਸਟ੍ਰੇਲੀਆ, ਫ਼ਿਜੀ,ਪਾਪੂਆ ਨਿਊ ਗਿਨੀ, ਸਮੋਆ, ਸੋਲੋਮਨ ਆਈਲੈਂਡਸ, ਆਈਲ਼ੈਂਡਸ, ਕਿਰਿਬਾਤੀ, ਨਾਓਰੂ, ਨਿਊਜ਼ੀਲੈਂਡ, ਟੋਂਗਾ
ਅਫਰੀਕੀ ਦੇਸ਼: ਨਯਾ ਲੇਸੋਥੋ, ਮਲਾਵੀ, ਮਾਰਿਸ਼ਸ਼, ਬੋਤਸਵਾਨਾ ਕੈਮਰੂਨ, ਗਾਮਿਬਯਾ ਘਾਨਾ, ਮੋਜਾਮਿਬਕ, ਨਾਮੀਬਿਆ, ਨਾਈਜੀਰੀਆ, ਰਵਾਂਡਾ, ਸਸ਼ੇਲਸ, ਸਿਯਰਾ ਲਿਅੋਨ, ਦੱਖਣ ਅਫਰੀਕਾ, ਸਵਾਜੀਲੈਂਡ, ਯੁਗਾਂਡਾ, ਸੰਯੁਕਤ ਗਣਰਾਜ ਤੰਜ਼ਾਨੀਆ ਜਾਮਿਬਯਾ।
ਅਮਰੀਕੀ ਦੇਸ਼: ਬਾਰਬਾਡੋਸ, ਬੇਲੀਜ, ਕਨਾਡਾ, ੲੰਟਿਗੁਆ ਅਤੇ ਬਾਬੁਰਡਾ, ਬਹਾਮਾਸ,ਡੋਮਿਨਿਕਾ, ਗ੍ਰੇਨੇਡਾ, ਗੁਯਾਨਾ, ਜਮੈਕਾ ਸੇਂਟ ਕਿਟਸ ਅਤੇ ਨੋਵਿਸ ਸੇਂਟ ਲੁਸੀਆ ਦੇ ਕੁਝ ਦੋਸਤ ਸ਼ਾਮਿਲ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ 93,000 ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ : ਮੁੱਖ ਮੰਤਰੀ ਭਗਵੰਤ ਮਾਨ