Ballistic Helmets For Sikh Soldiers: ਹੁਣ ਸਿੱਖ ਫੌਜੀਆਂ ਨੂੰ ਬੈਲੇਸਿਟਕ ਹੈਲਮੇਟ ਪਾਉਣ ਲਾਜ਼ਮੀ ਹੋਵੇਗਾ। ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਜਵਾਬ ਦਿੱਤਾ ਗਿਆ। ਦੱਸ ਦਈਏ ਕਿ ਪਾਰਲੀਮੈਂਟ ਵਿੱਚ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਰੱਖਿਆ ਰਾਜ ਮੰਤਰੀ ਅਜੈ ਭੱਟ ਨੇ ਜਵਾਬ ਵਿੱਚ ਕਿਹਾ ਕਿ ਸਾਰੇ ਫੌਜੀਆਂ ਨੂੰ ਇਹ ਹੈਲਮੇਟ ਪਾਉਣਾ ਹੋਵੇਗਾ।
ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਖੇਤਰ ਵਿੱਚ ਤੈਨਾਤ ਫਾਈਟਰ ਏਅਰਕ੍ਰਾਫਟ ਦੇ ਸਾਰੇ ਪਾਇਲਟਾਂ ਅਤੇ ਫੌਜੀਆਂ ਨੂੰ ਪੂਰਾ ਸੁਰੱਖਿਆ ਕਵਚ ਪਾਉਣਾ ਹੋਵੇਗਾ। ਪ੍ਰਨੀਤ ਕੌਰ ਨੇ ਸਵਾਲ ਪੁੱਛਿਆ ਸੀ ਕਿ ਕੀ ਕੇਂਦਰ ਸਰਕਾਰ ਸਿੱਖ ਫੌਜੀਆਂ ਲੈ ਬੈਲੇਸਿਟਕ ਹੈਲਮੇਟ ਪਾਉਣਾ ਲਾਜ਼ਮੀ ਕਰਨ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਅੱਤਵਾਦ ਦੇ ਖਿਲਾਫ ਲੜਾਈ ਵਿੱਚ ਆਪਣੀ ਧਾਰਮਿਕ ਪਹਿਚਾਣ ਨੂੰ ਕਾਇਮ ਰੱਖਦੇ ਹੋਏ ਸਿੱਖ ਸੈਨਿਕ ਕੱਪੜੇ ਦੇ ਪਟਦੇ ਦੇ ਉਪਰ ਬੁਲੇਟ ਪਰੂਫ ਹੇਲਮੇਟ ਪਹਿਨ ਰਹੇ ਹਨ। ਇਸ ਤੋਂ ਇਲਾਵਾ ਆਰਮਡ ਰੇਜੀਮੈਂਟ ਦਾ ਟੈਂਕ ਕ੍ਰੂ ਵੀ ਪੇਡਿਡ ਕਮਿਊਨੀਕੇਸ਼ਨ ਹੇਡ ਗੀਅਰ ਪਹਿਨਦੇ ਹਨ।
ਮੰਤਰੀ ਭੱਟ ਨੇ ਕਿਹਾ ਕਿ ਅੱਜ ਦੇ ਯੁੱਗ ‘ਚ ਸੈਨਿਕਾਂ ਨੂੰ ਜੰਗ ਦੌਰਾਨ ਆਉਣ ਵਾਲੇ ਸਾਰੇ ਨਵੇਂ ਖਤਰਿਆਂ ਤੋਂ ਬਚਣ ਦੀ ਲੋੜ ਹੈ। ਇਸ ਤਹਿਤ ਭਾਰਤੀ ਜਵਾਨਾਂ ਨੂੰ ਬੁਲੇਟ ਪਰੂਫ ਜੈਕਟਾਂ ਅਤੇ ਬੁਲੇਟ ਪਰੂਫ ਹੈਲਮੇਟ ਦਿੱਤੇ ਜਾ ਰਹੇ ਹਨ। ਫੌਜੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਉਨ੍ਹਾਂ ਦੀ ਸਰਕਾਰ ਦੀ ਵੱਡੀ ਤਰਜੀਹ ਹੈ।
ਜ਼ਿਕਰਯੋਗ ਹੈ ਕਿ 5 ਜਨਵਰੀ ਨੂੰ ਰੱਖਿਆ ਮੰਤਰਾਲੇ ਨੇ ਸਿੱਖ ਸੈਨਿਕਾਂ ਲਈ 12,730 ਬੈਲਿਸਟਿਕ ਹੈਲਮੇਟ ਖਰੀਦਣ ਲਈ ਟੈਂਡਰ ਕੱਢੇ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਕੇਂਦਰ ਦੇ ਇਸ ਕਦਮ ਦਾ ਵਿਰੋਧ ਕਰ ਰਹੀ ਹੈ।
ਜਾਣੋ ਕਿਵੇਂ ਕੰਮ ਕਰਦਾ ਹੈ ਬੈਲਿਸਟਿਕ ਹੈਲਮੇਟ
ਫੌਜ ਦੇ ਜਵਾਨਾਂ ਲਈ ਬੈਲਿਸਟਿਕ ਹੈਲਮੇਟ ਦੀ ਗੱਲ ਕਰੀਏ ਤਾਂ ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬੀ ਅੱਤਵਾਦ ਪ੍ਰਭਾਵਿਤ ਰਾਜਾਂ ‘ਚ ਕਈ ਵਾਰ ਬੰਬ ਧਮਾਕੇ ਅਤੇ ਹੱਥਗੋਲੇ ਸੁੱਟਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਸਿਰ ‘ਤੇ ਸੱਟ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਨ੍ਹਾਂ ਧਮਾਕਿਆਂ ਤੋਂ ਬਚਾਉਣ ਲਈ ਬੈਲਿਸਟਿਕ ਹੈਲਮੇਟ ਸਿਰ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਇਸ ਲਈ ਸੁਰੱਖਿਆ ਦੇ ਨਜ਼ਰੀਏ ਤੋਂ ਇਨ੍ਹਾਂ ਨੂੰ ਲਾਜ਼ਮੀ ਬਣਾਇਆ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h