New York Film Critics Circle Awards: ਡਾਇਰੈਕਟਰ ਐੱਸਐੱਸ ਰਾਜਮੌਲੀ ਤੇ ਐਕਟਰ ਰਾਮ ਚਰਨ ਨੂੰ ਸੁਪਰਹਿੱਟ ਫਿਲਮ RRR ਲਈ ਦੋ ਬੈਕ-ਟੂ-ਬੈਕ ਐਵਾਰਡ ਮਿਲੇ। ਰਾਜਾਮੌਲੀ ਨੂੰ ਨਿਊਯਾਰਕ ਫਿਲਮ ਕ੍ਰਿਟਿਕਸ ਸਰਕਲ ਅਵਾਰਡਸ ‘ਚ ਬੇਸਟ ਡਾਇਰੈਕਟਰ ਦਾ ਐਵਾਰਡ ਮਿਲਿਆ ਹੈ। ਰਾਜਾਮੌਲੀ ਦੇ ਨਾਲ ਹਾਲੀਵੁੱਡ ਦੇ ਦਿੱਗਜ ਸਟੀਵਨ ਸਪੀਲਬਰਗ, ਡੈਰੇਨ ਐਰੋਨੋਫਸਕੀ, ਸਾਰਾਹ ਪੋਲੀ ਅਤੇ ਜੀਨਾ ਪ੍ਰਿੰਸ-ਬਲਾਈਥਵੁੱਡ ਨੂੰ ਵੀ ਨਾਮਜ਼ਦ ਕੀਤਾ ਗਿਆ।
ਦੱਸ ਦੇਈਏ ਫਿਲਮ RRR ਵਿੱਚ ਜੂਨੀਅਰ ਐਨਟੀਆਰ ਦੇ ਨਾਲ ਰਾਮ ਚਰਨ ਨੇ ਮੁੱਖ ਭੂਮਿਕਾ ਨਿਭਾਈ। ਇਹ ਫਿਲਮ ਹਿੰਦੀ, ਤਾਮਿਲ, ਤੇਲਗੂ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਇੱਕੋ ਸਮੇਂ ਦੁਨੀਆ ਭਰ ਵਿੱਚ ਰਿਲੀਜ਼ ਹੋਈ। ਇਹ ਫਿਲਮ ਜਾਪਾਨ ਦੇ ਨਾਲ-ਨਾਲ ਅਮਰੀਕਾ ਵਿੱਚ ਵੀ ਰਿਲੀਜ਼ ਹੋਈ ਅਤੇ ਅਗਲੇ ਸਾਲ ਆਸਕਰ ਲਈ ਵੱਖ-ਵੱਖ ਸ਼੍ਰੇਣੀਆਂ ਵਿੱਚ ਪੇਸ਼ ਕੀਤੀ ਗਈ।
Nanna,
Absolutely thrilled for you and proud, on winning the #TrueLegend – #FutureOfYoungIndia Award #NDTV
Bravo!!! 👏👏 Way to go, dearest @AlwaysRamcharan– Appa & Amma pic.twitter.com/6t1wJuvzxy
— Chiranjeevi Konidela (@KChiruTweets) December 2, 2022
‘RRR’ 2017 ਦੀ ਬਲਾਕਬਸਟਰ ਬਾਹੂਬਲੀ 2: ਦ ਕੰਕਲੂਜ਼ਨ ਤੋਂ ਬਾਅਦ ਐਸਐਸ ਰਾਜਾਮੌਲੀ ਦਾ ਪਹਿਲਾ ਸਫਲ ਪ੍ਰੋਜੈਕਟ ਸੀ। RRR ਨੂੰ ਥੀਏਟਰਿਕ ਰਿਲੀਜ਼ ਤੋਂ ਦੋ ਮਹੀਨਿਆਂ ਬਾਅਦ ਨੈੱਟਫਲਿਕਸ ‘ਤੇ ਰਿਲੀਜ਼ ਕੀਤਾ ਗਿਆ। OTT ਮਾਹਰਾਂ ਦੇ ਅਨੁਸਾਰ, ਜੂਨ ਵਿੱਚ ਨੈੱਟਫਲਿਕਸ ‘ਤੇ RRR (ਹਿੰਦੀ) ਦੁਨੀਆ ਭਰ ਵਿੱਚ ਸਭ ਤੋਂ ਵੱਧ ਪ੍ਰਸਿੱਧ ਭਾਰਤੀ ਫਿਲਮ ਬਣ ਗਈ।
ਦੱਸ ਦਈਏ, ‘RRR’ ਇੱਕ ਕਾਲਪਨਿਕ ਕਹਾਣੀ ਹੈ ਜੋ 1920 ਦੇ ਦਹਾਕੇ ਵਿੱਚ ਬਣੀ ਦੋ ਮਹਾਨ ਸੁਤੰਤਰਤਾ ਸੈਨਾਨੀਆਂ – ਅਲੂਰੀ ਸੀਤਾਮਾਰਾਜੂ ਅਤੇ ਕੋਮਾਰਾਮ ਭੀਮ ‘ਤੇ ਆਧਾਰਿਤ ਹੈ। ਇਸ ਵਿੱਚ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਆਲੀਆ ਭੱਟ, ਅਜੇ ਦੇਵਗਨ, ਓਲੀਵੀਆ ਮੌਰਿਸ, ਸਮੂਥਿਰਕਾਨੀ, ਐਲੀਸਨ ਡੂਡੀ, ਰੇ ਸਟੀਵਨਸਨ ਵੀ ਫਿਲਮ ‘ਚ ਮੁੱਖ ਭੂਮਿਕਾਵਾਂ ‘ਚ ਹਨ। ਆਰਆਰਆਰ ਨੂੰ ਆਲੋਚਕਾਂ ਦੁਆਰਾ ਵੀ ਚੰਗੀ ਤਰ੍ਹਾਂ ਸਵੀਕਾਰ ਕੀਤਾ ਗਿਆ ਸੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h