ਆਮ ਆਦਮੀ ਪਾਰਟੀ ਦੇ ਨੇਤਾ ਤੇ ਪੰਜਾਬ ਤੋਂ ਰਾਜਸਭਾ ਸਾਂਸਦ ਰਾਘਵ ਚੱਢਾ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ।ਆਪ ਨੇਤਾ ਨੇ ਰਾਸ਼ਟਰਪਤੀ ਮੁਰਮੂ ਨੂੰ ਸ੍ਰੀ ਦਰਬਾਰ ਸਾਹਿਬ ਦਾ ਯਾਦਗਾਰੀ ਚਿੰਨ੍ਹ ਵੀ ਦਿੱਤਾ।ਰਾਘਵ ਚੱਢਾ ਨੇ ਟਵੀਟ ਕਰਦੇ ਹੋਏ ਦੱਸਿਆ ਕਿ ਕਈ ਮੁੱਦਿਆਂ ‘ਤੇ ਰਾਸ਼ਟਰਪਤੀ ਦੇ ਨਾਲ ਚਰਚਾ ਹੋਈ।
ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਖਾਂਦੇ ਹੋ ਦੇਰ ਰਾਤ ਨੂੰ ਖਾਣਾ ਤਾਂ ਹੋ ਸਕਦੇ ਹੋ ਇਨ੍ਹਾਂ ਭਿਆਨਕ ਬੀਮਾਰੀਆਂ ਦਾ ਸ਼ਿਕਾਰ , ਜਾਣੋ
ਆਪ ਸਾਂਸਦ ਨੇ ਟਵੀਟ ਕਰਦੇ ਹੋਏ ਕਿਹਾ ਕਿ, ਭਾਰਤ ਦੇ ਸਤਿਕਾਰਯੋਗ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮਿਲਣ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਗਿਆ।ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਸਨਮਾਨਿਤ ਮਹਿਸੂਸ ਕੀਤਾ।ਦੱਸਣਯੋਗ ਹੈ ਕਿ ਰਾਘਵ ਚੱਢਾ ਹਾਲ ਹੀ ‘ਚ ਪੰਜਾਬ ਤੋਂ ਰਾਜਸਭਾ ਮੈਂਬਰ ਚੁਣੇ ਗਏ ਹਨ।ਇਸ ਤੋਂ ਪਹਿਲਾਂ ਉਹ ਦਿੱਲੀ ‘ਚ ਵਿਧਾਇਕ ਸਨ।
ਰਾਘਵ ਚੱਢਾ ਲਗਾਤਾਰ ਬੀਜੇਪੀ ਤੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਰਹਿੰਦੇ ਹਨ।
Honoured to meet and extend my best wishes to the Hon'ble President of India, Smt. Draupadi Murmu ji in New Delhi today. @rashtrapatibhvn pic.twitter.com/XJ1T9pL3d5
— Raghav Chadha (@raghav_chadha) September 3, 2022
ਹਾਲ ਹੀ ‘ਚ ਉਨ੍ਹਾਂ ਨੇ ਕਿਹਾ ਸੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਲੜਾਈ ਭਾਰਤੀ ਜਨਤਾ ਪਾਰਟੀ ਦੇ ‘ਫਰਜ਼ੀ ਗੁਜਰਾਤ ਮਾਡਲ’ ਤੇ ਕੇਜਰੀਵਾਲ ਦੇ ਅਸਲੀ ਮਾਡਲ ਦੇ ਵਿਚਾਲੇ ਹੋਵੇਗੀ।ਚੱਢਾ ਨੇ ਸੂਰਤ ‘ਚ ਆਪ ਦੇ ਇੱਕ ਨੇਤਾ ‘ਤੇ ਕਥਿਤ ਹਮਲੇ ਤੋਂ ਬਾਅਦ ਭਾਜਪਾ ਨੂੰ ‘ਭਾਰਤੀ ਗੁੰਡਾ ਪਾਰਟੀ’ ਕਰਾਰ ਦਿੱਤਾ ਸੀ।
ਮਹੱਤਵਪੂਰਨ ਹੈ ਕਿ ਦਿੱਲੀ ਤੇ ਪੰਜਾਬ ਦੀ ਜਿੱਤ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਫੋਕਸ ਗੁਜਰਾਤ ‘ਤੇ ਹੈ।ਗੁਜਰਾਤ ‘ਚ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਪਾਰਟੀ ਦੇ ਸਾਰੇ ਵੱਡੇ ਨੇਤਾਵਾਂ ਦੇ ਦੌਰੇ ਹੋ ਰਹੇ ਹਨ।ਇਸ ਸਮੇਂ ਵੀ ਕੇਜਰੀਵਾਲ ਗੁਜਰਾਤ ਦੌਰੇ ‘ਤੇ ਹਨ।ਗੁਜਰਾਤ ‘ਚ ਕੁਝ ਹੀ ਮਹੀਨਿਆਂ ‘ਚ ਚੋਣਾਂ ਹੋਣ ਵਾਲੀਆਂ ਹਨ।ਆਪ ਨੇ ਗੁਜਰਾਤ ‘ਚ ਜਨਤਾ ਨਾਲ ਮੁਫਤ ਬਿਜਲੀ, ਐਮਐਸਪੀ ਤੇ ਦਿੱਲੀ ਮਾਡਲ ਦੇ ਵਾਅਦੇ ਕੀਤੇ ਹਨ।
ਇਹ ਵੀ ਪੜ੍ਹੋ : lawrence bishnoi:ਹੁਣ ਚੰਡੀਗੜ੍ਹ ਪੁਲਿਸ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਏਗੀ