[caption id="attachment_111269" align="aligncenter" width="549"]<img class="wp-image-111269 size-full" src="https://propunjabtv.com/wp-content/uploads/2022/12/rahul-gandhi.webp" alt="" width="549" height="309" /> ਨਵੀਂ ਦਿੱਲੀ: ਕਾਂਗਰਸ ਦੇ ਸੰਸਦ ਮੈਂਬਰ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਸਵੇਰੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀਆਂ ਅਤੇ ਮਹਾਤਮਾ ਗਾਂਧੀ ਦੀਆਂ ਸਮਾਧਾਂ 'ਤੇ ਜਾ ਕੇ ਸ਼ਰਧਾਂਜਲੀ ਭੇਟ ਕੀਤੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪਹਿਲਾਂ 24 ਦਸੰਬਰ ਨੂੰ ਆਪਣੀ ਭਾਰਤ ਜੋੜੋ ਯਾਤਰਾ ਤੋਂ ਬਾਅਦ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਸ਼ਰਧਾਂਜਲੀ ਦੇਣ ਦੀ ਯੋਜਨਾ ਬਣਾਈ ਸੀ। ਬਾਅਦ ਵਿੱਚ ਇਸ ਪ੍ਰੋਗਰਾਮ ਨੂੰ ਬਦਲ ਕੇ ਸੋਮਵਾਰ ਦਾ ਦਿਨ ਤੈਅ ਕੀਤਾ ਗਿਆ।[/caption] [caption id="attachment_111271" align="aligncenter" width="549"]<img class="wp-image-111271 size-full" src="https://propunjabtv.com/wp-content/uploads/2022/12/atal-bihari-vajpai.webp" alt="" width="549" height="309" /> ਰਾਹੁਲ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸਦਾ ਅਟਲ ਸਥਿਤ ਉਨ੍ਹਾਂ ਦੇ ਸਮਾਰਕ 'ਤੇ ਪਹੁੰਚ ਕੇ ਸ਼ਰਧਾਂਜਲੀ ਦਿੱਤੀ। 25 ਦਸੰਬਰ ਨੂੰ ਅਟਲ ਬਿਹਾਰੀ ਵਾਜਪਾਈ ਦਾ ਜਨਮ ਦਿਨ ਸੀ। ਸਰਕਾਰ ਇਸ ਦਿਨ ਨੂੰ ਸੁਸ਼ਾਸਨ ਦਿਵਸ ਵਜੋਂ ਮਨਾਉਂਦੀ ਹੈ।[/caption] [caption id="attachment_111273" align="aligncenter" width="825"]<img class="wp-image-111273 size-full" src="https://propunjabtv.com/wp-content/uploads/2022/12/jawaharlal-nehru.jpg" alt="" width="825" height="1024" /> ਰਾਹੁਲ ਗਾਂਧੀ ਸੋਮਵਾਰ ਸਵੇਰੇ ਦਿੱਲੀ ਵਿੱਚ ਮਹਾਤਮਾ ਗਾਂਧੀ ਦੀ ਸਮਾਧ ਰਾਜਘਾਟ ਪੁੱਜੇ ਅਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਰਾਹੁਲ ਗਾਂਧੀ ਨੇ ਵੀ ਸ਼ਾਂਤੀ ਵਨ ਪਹੁੰਚ ਕੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਵੀ ਸ਼ਰਧਾਂਜਲੀ ਦਿੱਤੀ।[/caption] [caption id="attachment_111275" align="aligncenter" width="543"]<img class="wp-image-111275 size-full" src="https://propunjabtv.com/wp-content/uploads/2022/12/rajiv.jpg" alt="" width="543" height="296" /> ਰਾਹੁਲ ਗਾਂਧੀ ਨੇ ਸ਼ਕਤੀ ਸਥਲ 'ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੂੰ ਵੀਰ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ। ਆਪਣੇ ਭਾਰਤ ਜੋੜੋ ਯਾਤਰਾ ਤੋਂ ਇੱਕ ਹਫ਼ਤੇ ਦਾ ਬ੍ਰੇਕ ਲੈ ਕੇ ਰਾਹੁਲ ਗਾਂਧੀ ਟੀ-ਸ਼ਰਟ ਅਤੇ ਪੈਂਟ ਵਿੱਚ ਦਿੱਲੀ ਦੇ ਰਾਜ ਘਾਟ ਗਏ ਅਤੇ ਨੰਗੇ ਪੈਰ ਤੁਰੇ। ਜਦੋਂ ਕੀ ਪੂਰੇ ਉੱਤਰੀ ਭਾਰਤ ਵਿੱਚ ਸੀਤ ਲਹਿਰ ਕਾਰਨ ਦਿੱਲੀ ਠੰਢ ਨਾਲ ਕੰਬ ਰਹੀ ਸੀ।[/caption]