Amritsar News: ਅੰਮ੍ਰਿਤਸਰ ‘ਚ ਲਾਰੈਂਸ ਰੋਡ ਦੇ ਨਾਵਲਟੀ ਚੌਕ ‘ਚ ਹੀਰਾ ਪਨੀਰ ਵਾਲੇ ਦੀ ਦੁਕਾਨ ਦੀ ਇੱਕ ਵੀਡੀਓ ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ। ਜਿਸ ਵਿਚ ਉਸ ਦੀ ਦੁਕਾਨ ‘ਤੇ ਦੁੱਧ ਦੇ ਭਰੇ ਪਤੀਲੇ ਵਿਚ ਕਾਫੀ ਮੱਖੀਆ-ਮੱਛਰ ਮਰੇ ਹੋਏ ਦਿਖਾਏ ਗਏ। ਇਸ ਵੀਡੀਓ ਦੇ ਵਾਇਰਲ ਹੋਣ ਕਰਕੇ ਸੋਮਵਾਰ ਨੂੰ ਸਵੇਰੇ ਤੜਕਸਾਰ ਹੀ ਸਿਹਤ ਵਿਭਾਗ ਦੀ ਟੀਮ ਵੱਲੋਂ ਹੀਰਾ ਪਨੀਰ ਵਾਲੇ ਦੀ ਦੁਕਾਨ ‘ਤੇ ਰੇਡ ਕੀਤੀ ਗਈ।
ਦੱਸ ਦਈਏ ਕਿ ਇਸ ਕਾਰਵਾਈ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ ਦੁਕਾਨ ‘ਤੇ ਪਏ ਦੁੱਧ ਦੇ ਸੈਂਪਲ ਵੀ ਲਏ ਗਏ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਸਿਹਤ ਵਿਭਾਗ ਦੇ ਅਧਿਕਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਕੱਲ੍ਹ ਰਾਤ ਨੂੰ ਇੱਕ ਵੀਡੀਓ ਕੁੱਝ ਲੋਕਾਂ ਵਲੋਂ ਭੇਜੀ ਗਈ ਸੀ ਜਿਸ ਵਿੱਚ ਨਾਵਲਟੀ ਚੌਕ ਵਿੱਚ ਹੀਰਾ ਪਨੀਰ ਵਾਲੇ ਦੀ ਦੁਕਾਨ ਦੇ ਦੁੱਧ ਵਿੱਚ ਮੱਖੀ ਮੱਛਰ ਮਰੇ ਹੋਏ ਦਿਖਾਏ ਗਏ। ਜਿਸ ਮਗਰੋਂ ਉਨ੍ਹਾਂ ਦੀ ਦੁਕਾਨ ਦਾ ਸੈਂਪਲ ਲੈਣ ਲਈ ਟੀਮ ਪਹੁੰਚੀ।
ਨਾਲ ਹੀ ਸਿਹਤ ਮਹਿਕਮੇ ਦੇ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਸ਼ਹਿਰ ਵਾਸੀਆਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਵਾਂਗੇ। ਉਨ੍ਹਾਂ ਕਿਹਾ ਕਿ ਦੁਕਾਨ ਦਾ ਗੰਦਗੀ ਦਾ ਚਲਾਨ ਕੱਟਿਆ ਗਿਆ ਹੈ। ਨਾਲ ਹੀ ਇਨ੍ਹਾਂ ਦੇ ਦੁੱਧ ਵਿੱਚ ਪਾਣੀ ਤੇ ਇਲਾਚੀ ਪਈ ਹੋਈ ਸੀ। ਦੁਕਾਨ ਦੇ ਮਾਲਕ ਨੇ ਸਾਨੂੰ ਦੱਸਿਆ ਕਿ ਉਹ ਖਰਾਬ ਦੁੱਧ ਸੀ ਜਿਸ ਨੂੰ ਅਸੀਂ ਸੁੱਟਣਾ ਸੀ ਤੇ ਇਸੇ ਦੌਰਾਨ ਕਿਸੇ ਨੇ ਇਹ ਵੀਡਿਓ ਬਣਾਕੇ ਵਾਇਰਲ ਕਰ ਦਿੱਤੀ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਸੈਂਪਲ ਦੀ ਰਿਪੋਰਟ 10 ਤੋਂ 15 ਦਿਨਾਂ ਦੇ ਵਿੱਚ ਆਵੇਗੀ, ਜਿਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਉਥੇ ਹੀ ਹੀਰਾ ਪਨੀਰ ਵਾਲੇ ਦੁਕਾਨਦਾਰ ਦਮਨ ਨੇ ਦੱਸਿਆ ਕਿ ਅਸੀਂ ਉਹ ਦੁਧ ਬਾਹਰ ਸੁੱਟਣਾ ਸੀ ਅਤੇ ਕਿਸੇ ਨੇ ਵੀਡਿਓ ਬਣਾਕੇ ਵਾਇਰਲ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਜਦੋਂ ਦੀ ਵੀਡੀਓ ਹੈ ਸਮਾਂ ਸਵੇਰੇ ਚਾਰ ਵਜੇ ਦਾ ਸੀ। ਅਜੇ ਦੁਕਾਨ ਖੋਲ੍ਹਣੀ ਸੀ ਤੁਸੀਂ ਵੀਡਿਓ ਵਿੱਚ ਵੇਖ਼ ਸਕਦੇ ਹੋ। ਕੋਈ ਕੁਰਸੀ ਬਾਹਰ ਨਹੀਂ ਲੱਗੀ ਹੋਈ ਸੀ। ਉਨ੍ਹਾਂ ਕਿਹਾ ਕਿ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇੱਥੇ ਸਾਡੇ ਕੋਲ ਖਾਣ ਪੀਣ ਦੇ ਲਈ ਆਉਂਦੇ ਹਨ ਸਾਡਾ ਸਮਾਨ ਵਧੀਆ ਹੋਣ ਕਰਕੇ ਲੋਕ ਸਾਡੇ ਕੋਲ ਆਉਂਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h