ਝਾਰਖੰਡ ਦੇ ਧੰਨਬਾਦ ‘ਚ ਰੇਲਵੇ ਨੇ ਹਨੂੰਮਾਨ ਜੀ ਨੂੰ ਮੰਦਿਰ ਖਾਲੀ ਕਰਨ ਦਾ ਨੋਟਿਸ ਦਿੱਤਾ।ਈਸਟ ਸੈਂਟਰਲ ਰੇਲਵੇ ਨੇ ਮੰਗਲਵਾਰ ਸ਼ਾਮ ਨੂੰ ਮੰਦਿਰ ਦੇ ਬਾਹਰ ਇਹ ਨੋਟਿਸ ਲਗਾਇਆ।ਇਹ ਹਨੂੰਮਾਨਜੀ ਦੇ ਨਾਮ ਤੋਂ ਹੈ।ਉਸ ‘ਚ ਲਿਖਿਆ ਹੈ, ਤੁਹਾਡਾ ਮੰਦਿਰ ਰੇਲਵੇ ਦੀ ਜ਼ਮੀਨ ‘ਤੇ ਹੈ।ਨਜਾਇਜ ਕਬਜ਼ਾ ਕੀਤਾ ਗਿਆ ਹੈ।ਨੋਟਿਸ ਮਿਲਣ ਦੇ 10 ਦਿਨਾਂ ਦੇ ਅੰਦਰ ਮੰਦਰ ਹਟਾ ਲਵੇ ਤੇ ਜ਼ਮੀਨ ਖਾਲੀ ਕਰ ਦਿਓ।ਨਹੀ ਤਾਂ ਤੁਹਾਡੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਮਾਮਲਾ ਧੰਨਬਾਦ ਦੇ ਬੇਕਾਰਬੰਦ ਇਲਾਕੇ ਦਾ ਹੈ।ਖਟੀਕ ਬਸਤੀ ‘ਚ ਰੇਲਵੇ ਨੇ ਆਪਣੀ ਜ਼ਮੀਨ ਖਾਲੀ ਕਰਾਉਣ ਲਈ ਨੋਟਿਸ ਚਿਪਕਾਇਆ ਹੈ।ਰੇਲਵੇ ਨੇ ਨਾ ਸਿਰਫ ਹਨੂੰਮਾਨ ਮੰਦਿਰ ਸਗੋਂ ਆਸਪਾਸ ਦੀ ਨਜਾਇਜ ਝੁੱਗੀਆਂ ਝੌਂਪੜੀਆਂ ਨੂੰ ਵੀ ਹਟਾਉਣ ਨੂੰ ਕਿਹਾ ਹੈ।