ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੇ ਤਾਪਮਾਨ ਦੇ ਵਾਧੇ ਤੋਂ ਬਾਅਦ ਚੰਡੀਗੜ੍ਹ,ਮੋਹਾਲੀ ਦੇ ਆਸ ਪਾਸ ਇਲਾਕਿਆਂ ‘ਚ ਵਿਚ ਹੋ ਰਹੀ ਬਾਰਿਸ਼ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।
ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ ਤੇ ਲੋਕ ਮੌਸਮ ਦਾ ਆਨੰਦ ਲੈਣ ਲਈ ਘਰੋਂ ਬਾਹਰ ਨਿਕਲੇ ਜਿਸ ਕਾਰਨ ਬਜ਼ਾਰ ’ਚ ਰੌਣਕ ਵੇਖਣ ਨੂੰ ਮਿਲੀ। ਉੱਧਰ ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿੱਚ 42 ਐੱਮਐੱਮ ਮੀਂਹ ਪਿਆ।
ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਕਾਰਨ ਲੋਕ ਘਰੋਂ ਨਿਕਲਣ ਤੋਂ ਸੰਕੋਚ ਕਰ ਰਹੇ ਸਨ। ਪਰ ਜਿਵੇਂ ਹੀ ਮੀਂਹ ਪਿਆ ਲੋਕਾਂ ਘਰੋਂ ਬਾਹਰੇ ਨਿਕਲੇ। ਹਾਲਾਂਕਿ ਸਵੇਰੇ ਮੀਂਹ ਪੈਣ ਕਾਰਨ ਡਿਊਟੀ ’ਤੇ ਜਾਣ ਵਾਲਿਆਂ ਨੂੰ ਥੋੜੀ ਪ੍ਰੇਸ਼ਾਨ ਦਾ ਸਾਹਮਣਾ ਕਰਨ ਪਿਆ।
ਇਸੇ ਦੌਰਾਨ ਅਗਲੇ ਚਾਰ ਦਿਨ ਮੀਂਹ ਪੈਣ ਤੇ ਹਨੇਰੀ ਚੱਲਣ ਦੀ ਚਿਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਅਗਲੇ ਦਿਨਾਂ ਵਿੱਚ ਮੀਂਹ ਪੈਣ ਦੇ ਨਾਲ-ਨਾਲ ਤਾਪਮਾਨ ਵੀ ਡਿੱਗੇਗਾ ਜਿਸ ਕਾਰਨ ਹਫ਼ਤਾ ਭਰ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।
ਇਸ ਕਰਕੇ ਸੁਖਨਾ ਝੀਲ, ਰੌਕ ਗਾਰਡਨ ਤੇ ਰੋਜ਼ ਗਾਰਡਨ ਸਣੇ ਸ਼ਹਿਰ ਦੀਆਂ ਹੋਰਨਾਂ ਥਾਵਾਂ ’ਤੇ ਸੈਲਾਨੀਆਂ ਦੀ ਭੀੜ ਲੱਗੀ ਰਹੀ।
ਦੂਜੇ ਪਾਸੇ ਸ਼ਹਿਰ ਦੀਆਂ ਗਲੀਆਂ ਅਤੇ ਸੜਕਾਂ ਨੇ ਨਦੀਆਂ ਦਾ ਰੂਪ ਧਾਰਨ ਕਰ ਲਿਆ ਤੇ ਲੋਕਾਂ ਦੇ ਘਰਾਂ ਤੇ ਦੁਕਾਨਾਂ ਵਿੱਚ ਪਾਣੀ ਦਾਖਲ ਹੋ ਗਿਆ। ਚੰਡੀਗੜ੍ਹ ਰੋਡ ਉੱਤੇ ਸਿੰਘਪੁਰਾ ਰੋਡ ਅਤੇ ਚਨਾਲੋਂ ਦੀਆਂ ਸੜਕਾਂ ਵੀ ਜਲਥਲ ਹੋ ਗਈਆਂ।










