ਦੇਸ਼ ਦੇ ਕਈ ਸੂਬਿਆਂ ‘ਚ ਇਨ੍ਹੀਂਦਿਨੀਂ ਮਾਨਸੂਨ ਸੀਜ਼ਨ ਦੀ ਬਾਰਿਸ਼ ਹੋ ਰਹੀ ਹੈ।ਬਾਰਿਸ਼ ਕਾਰਨ ਜਿੱਥੇ ਕੁਝ ਸੂਬਿਆਂ ਨੂੰ ਰਾਹਤ ਮਿਲੀ ਹੈ ਤਾਂ ਕਈ ਥਾਈਂ ਹੜ੍ਹ ਵਰਗੇ ਹਾਲਾਤ ਕਾਰਨ ਲੋਕ ਪ੍ਰੇਸ਼ਾਨ ਹਨ।ਇਸ ਦੌਰਾਨ, ਪੰਜਾਬ ਸਮੇਤ, ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਬੀਤੇ ਦਿਨ ਤੇਜ ਬਰਸਾਤ ਹੋਈ।ਜਿਸ ਨਾਲ ਮੌਸਮ ਸੁਹਾਵਣਾ ਹੋ ਗਿਆ।ਪੰਜਾਬ ਸਮੇਤ ਕਈ ਸੂਬਿਆਂ ‘ਚ ਅੱਜ ਵੀ ਬਾਰਿਸ਼ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ :ਅਗਲੇ ਦੋ ਦਿਨਾਂ ‘ਚ ਪੰਜਾਬ ‘ਚ ਹੋਵੇਗੀ ਜਬਰਦਸਤ ਬਾਰਿਸ਼, ਜਾਣੋ ਆਪਣੇ ਸ਼ਹਿਰ ਦਾ ਮੌਸਮ
ਮੌਸਮ ਵਿਭਾਗ ਅਨੁਸਾਰ, ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਅੱਜ ਦਾ ਘੱਟੋ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਰਹੇਗਾ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਤੱਕ ਜਾਵੇਗਾ।ਰਾਜਧਾਨੀ ‘ਚ ਅੱਜ ਮੀਡੀਅਮ ਬਾਰਿਸ਼ ਦਾ ਅਨੁਮਾਨ ਹੈ।ਗੁਜਰਾਤ ਦੇ ਵੀ ਕਈ ਜ਼ਿਲਿ੍ਹਆਂ ‘ਚ ਇਨੀਂ ਦਿਨੀਂ ਤੇਜ ਮੀਂਹ ਪਵੇਗਾ।ਅਹਿਮਦਾਬਾਦ ‘ਚ ਅੱਜ ਦਾ ਘੱਟੋ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਰਹੇਗਾ, ਜਦੋਂ ਕਿ ਵੱਧ ਤੋਂ ਤਾਪਮਾਨ 32 ਡਿਗਰੀ ਸੈਲਸੀਅਸ ਰਹੇਗਾ।ਇੱਥੇ ਤੇਜ ਬਾਰਿਸ਼ ਦਾ ਅਨੁਮਾਨ ਹੈ।
ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਵੀ ਤੇਜ ਬਾਰਿਸ਼ ਹੋਣ ਵਾਲੀ ਹੈ।ਇੱਥੋਂ ਦਾ ਘੱਟੋ ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਰਹੇਗਾ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਤੱਕ ਜਾਵੇਗਾ।ਇਸ ਤੋਂ ਇਲਾਵਾ, ਯੂਪੀ ਦੀ ਰਾਜਧਾਨੀ ਲਖਨਊ ‘ਚ ਅੱਜ ਦਾ ਨਿਊਨਤਮ ਤਾਪਮਾਨ 24 ਡਿਗਰੀ ਸੈਲਸੀਅਸ ਰਹਿਣ ਵਾਲਾ ਹੈ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਤੱਕ ਜਾਵੇਗਾ।ਲਖਨਊ ‘ਚ ਅੱਜ ਤੇਜ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ।ਦੂਜੇ ਪਾਸੇ ਬਿਹਾਰ ਦੀ ਗੱਲ ਕਰੀਏ ਤਾਂ ਪਟਨਾ ‘ਚ ਵੀ ਤੇਜ ਬਾਰਿਸ਼ ਹੋਵੇਗੀ।ਪਟਨਾ ਦਾ ਘੱਟੋ ਘੱਟ ਤਾਪਮਾਨ 25 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਰਹੇਗਾ।
ਪਹਾੜੀ ਸੂਬਿਆਂ ਦੀ ਗੱਲ ਕਰੀਏ ਤਾਂ ਉਤਰਾਖੰਡ ‘ਚ ਅੱਜ ਬਾਰਿਸ਼ ਦਾ ਅਲਰਟ ਹੈ।ਦੇਹਰਾਦੂਨ ‘ਚ ਅੱਜ ਦਾ ਘੱਟੋ ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਰਹੇਗਾ।ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਤਕ ਜਾਵੇਗਾ।ਆਸਮਾਨ ‘ਚ ਬੱਦਲ ਛਾਏ ਰਹਿਣਗੇ ਤੇ ਤੇਜ ਬਾਰਿਸ਼ ਹੋਵੇਗੀ।ਇਸ ਤੋਂ ਇਲਾਵਾ, ਹਿਮਾਚਲ ਪ੍ਰਦੇਸ਼ ‘ਚ ਵੀ ਤੇਜ ਬਰਸਾਤ ਦੀ ਸੰਭਾਵਨਾ ਹੈ।ਸ਼ਿਮਲਾ ‘ਚ ਅੱਜ ਦਾ ਘੱਟੋ ਘੱਟ ਤਾਪਮਾਨ 19 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਰਹੇਗਾ।
ਇਹ ਵੀ ਪੜ੍ਹੋ : wheather : ਮਾਨਸੂਨ ਨੇ ਫਿਰ ਫੜੀ ਰਫ਼ਤਾਰ, ਇਨ੍ਹਾਂ 5 ਸੂਬਿਆਂ ‘ਚ ਭਾਰੀ ਬਾਰਿਸ਼ ਦਾ ਅਲਰਟ ਜਾਰੀ