ਪੰਜਾਬ ਦੇ ਮੌਸਮ ‘ਚ ਤਾਪਮਾਨ ‘ਚ ਗਿਰਾਵਟ ਨਾਲ ਮੌਸਮ ਖੁਸ਼ਨੁਮਾ ਹੋ ਗਿਆ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।ਇਸ ਕ੍ਰਮ ‘ਚ ਮੌਸਮ ਵਿਭਾਗ ਵਲੋਂ 2 ਦਿਨ ਦੇ ਲਈ ਜਾਰੀ ਅਲਰਟ ਦੇ ਚਲਦਿਆਂ ਤੇਜ ਬਾਰਿਸ਼ ਤੇ ਤੂਫਾਨ ਦੀ ਸੰਭਾਵਨਾ ਜਤਾਈ ਗਈ ਹੈ।ਮੌਸਮ ਵਿਗਿਆਨ ਦੇ ਚੰਡੀਗੜ੍ਹ ਕੇਂਦਰ ਵਲੋਂ ਜਾਰੀ ਅੰਕੜਿਆਂ ਮੁਤਾਬਕ 29 ਅਪ੍ਰੈਲ ਨੂੰ ਆਰੇਂਜ ਅਲਰਟ ਰਹੇਗਾ, ਜਦੋਂ ਕਿ 30 ਨੂੰ ਯੈਲੋ ਅਲਰਟ ਰਹੇਗਾ।ਇੱਥੇ ਦੱਸ ਦੇਈਏ ਕਿ ਆਰੇਂਜ ਅਲਰਟ ‘ਚ ਮੌਸਮ ਖਰਾਬ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ, ਜਦੋਂਕਿ ਯੈਲੋ ਅਲਰਟ ‘ਚ ਅੱਧ ਨਾਲ ਤੇਜ਼ ਬਾਰਿਸ਼ ਹੋਣ ਦਾ ਅਨੁਮਾਨ ਦੱਸਿਆ ਗਿਆ ਹੈ।
ਬੀਤੇ ਦਿਨ ਲੁਧਿਆਣਾ ‘ਚ ਗੜ੍ਹੇਮਾਰੀ ਹੋਈ, ਪਰ ਜਲੰਧਰ ‘ਚ ਬਾਰਿਸ਼ ਨੇ ਜੋਰ ਨਹੀਂ ਦਿਖਾਇਆ।ਇਸਦੇ ਬਾਵਜੂਦ ਠੰਡੀਆਂ ਹਵਾਵਾਂ ਨਾਲ ਮੌਸਮ ਦਾ ਮਿਜ਼ਾਜ ਪੂਰਾ ਦਿਨ ਬਦਲਿਆ ਰਿਹਾ।ਜੋ ਕਿ ਜਨਤਾ ਦੇ ਲਈ ਰਾਹਤ ਵਾਲਾ ਸਾਬਤ ਹੋਇਆ।ਜਲੰਧਰ ਸਮੇਤ ਆਸਪਾਸ ਦੇ ਇਲਾਕਿਆਂ ‘ਚ ਦਿਨਭਰ ਬੱਦਲ ਛਾਏ ਰਹੇ ਅਤੇ ਇਸਦੇ ਚਲਦਿਆਂ ਸੂਰਜ ਅਤੇ ਬੱਦਲਾਂ ਦੀ ਅੱਖ ਮਿਚੌਲੀ ਦੇਖਣ ਨੂੰ ਮਿਲੀ।
ਹਵਾਵਾਂ ਦੀ ਗਤੀ ਵੀ ਤੇਜ ਰਹੀ, ਜਿਸ ਨਾਲ ਗਰਮੀ ਦਾ ਅਹਿਸਾਸ ਘੱਟ ਹੋਇਆ।ਦੁਪਹਿਰ ਦੇ ਮੁਕਾਬਲੇ ਸ਼ਾਮ ਨੂੰ ਮੌਸਮ ‘ਚ ਹੋਰ ਵੀ ਠੰਡਕ ਮਹਿਸੂਸ ਕੀਤੀ ਗਈ, ਜਿਸਦੇ ਚਲਦਿਆਂ ਚੌਪਾਟੀ ਤੇ ਹੋਰ ਬਾਜ਼ਾਰ ਗੁਲਜ਼ਾਰ ਨਜ਼ਰ ਆਏ।ਦੂਜੇ ਪਾਸੇ ਪਹਾੜਾਂ, ‘ਚ ਹੋ ਰਹੀ ਬਰਫਬਾਰੀ ਦਾ ਅਸਰ ਪੰਜਾਬ ਦੇ ਮੈਦਾਨੀ ਇਲਾਕਿਆਂ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ।ਇਸਦੇ ਚਲਦਿਆਂ ਤਾਪਮਾਨ ‘ਚ ਗਿਰਾਵਟ ਦਰਜ ਹੋਈ।
ਦੱਸ ਦੇਈਏ ਕਿ ਆਉਣ ਵਾਲੇ ਦਿਨਾਂ ‘ਚ ਮੌਸਮ ਦਾ ਮਿਜ਼ਾਜ਼ ਬਦਲੇਗਾ ਅਤੇ ਬਾਰਿਸ਼ ਦਾ ਜੋਰ ਦੇਖਣ ਨੂੰ ਮਿਲੇਗਾ।ਕੁਝ ਦਿਨ ਪਹਿਲਾਂ ਪੰਜਾਬ ਦੇ ਕਈ ਜ਼ਿਲਿ੍ਹਆਂ ‘ਚ ਬਾਰਿਸ਼ ਹੋਈ ਸੀ, ਜਿਸਦੇ ਚਲਦਿਆਂ ਪੰਜਾਬ ਭਰ ‘ਚ ਬਾਰਿਸ਼ ਦੀ ਸੰਭਾਵਨਾ ਵਧੀ ਹੋਈ ਹੈ।ਹਵਾ ‘ਚ ਨਮੀ ਦੇ ਚਲਦਿਆਂ ਨਮੀ ਵਧਦੀ ਹੈ।ਜਿਸਦੇ ਚਲਦਿਆਂ ਬੂੰਦਾਂ ਬਾਂਦੀ ਦੀ ਸੰਭਾਵਨਾ ਬਣ ਜਾਂਦੀ ਹੈ।ਮੌਸਮ ਮਾਹਿਰਾਂ ਮੁਤਾਬਕ ਅਗਲੇ ਕੁਝ ਦਿਨ ਤੱਕ ਆਸਮਾਨ ‘ਚ ਬੱਦਲ ਛਾਏ ਰਹਿ ਸਕਦੇ ਹਨ।