Weather Update: ਪੰਜਾਬ ‘ਚ ਠੰਡ ਦੌਰਾਨ ਮੌਸਮ ਵਿਭਾਗ ਵੱਲੋਂ ਮੀਂਹ ਦੀ ਭਵਿੱਖਬਾਣੀ ਜਾਰੀ ਕੀਤੀ ਗਈ ਹੈ। ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ 24, 25 ਅਤੇ 28 ਤਾਰੀਖ਼ ਨੂੰ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਸੀ। ਜਿਸ ਤੋਂ ਬਾਅਦ ਨਾਭਾ ਹਲਕੇ ਵਿੱਚ ਸਵੇਰ ਤੋਂ ਹੀ ਰੁਕ-ਰੁਕ ਬਾਰਸ਼ ਪੈਣ ਦੇ ਨਾਲ ਕਿਸਾਨਾਂ ਦੇ ਚਿਹਰੇ ਖੁਸ਼ੀ ਦੇ ਨਾਲ ਖਿੜ ਗਏ ਹਨ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਸਰਦੀ ਦੀ ਪਹਿਲੀ ਬਾਰਸ਼ ਹੈ। ਇਹ ਬਾਰਸ਼ ਫਸਲਾਂ ਦੇ ਲਈ ਦੇਸੀ ਘਿਓ ਦਾ ਕੰਮ ਕਰੇਗੀ।
ਮੌਸਮ ਵਿਭਾਗ ਵੱਲੋਂ ਕੀਤੀ ਗਈ ਬਾਰਸ਼ ਦੀ ਭਵਿਖਵਾਣੀ ਦਾ ਨਤੀਜਾ ਸਾਫ ਵੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਨਾਭਾ ਹਲਕੇ ਵਿਚ ਸਵੇਰ ਤੋਂ ਹੀ ਰੁਕ ਰੁਕ ਕੇ ਬਾਰਿਸ਼ ਪੈ ਗਏ ਜਿਸ ਦੇ ਨਾਲ ਕਿਸਾਨਾਂ ਦੇ ਚਿਹਰੇ ਖੁਸ਼ੀ ਦੇ ਨਾਲ ਖਿੜ ਗਏ ਹਨ, ਕਿਉਂਕਿ ਇਹ ਬਾਰਿਸ ਕਣਕ ਦੀ ਵਸਲ ਦੀ ਲਈ ਜਿੱਥੇ ਲਾਹੇਵੰਦ ਹੈ ਅਤੇ ਉੱਥੇ ਉਹ ਫਸਲਾਂ ਦੇ ਲਈ ਵੀ ਇਹ ਬਹੁਤ ਹੀ ਲਾਭਦਾਇਕ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਬਾਰਸ਼ ਉਨ੍ਹਾਂ ਦੀਆਂ ਫਸਲਾਂ ਲਈ ਦੇਸੀ ਘਿਉ ਦਾ ਕੰਮ ਕਰੇਗੀ ਕਿਉਂਕਿ ਹੁਣ ਲਗਾਤਾਰ ਜੋ ਸੁੱਕੀ ਠੰਢ ਪੈ ਰਹੀ ਸੀ ਉਸ ਤੋਂ ਵੀ ਰਾਹਤ ਮਿਲੇਗੀ।
ਇਸ ਮੌਕੇ ਤੇ ਕਿਸਾਨ ਹਰਵਿੰਦਰ ਸਿੰਘ, ਕਿਸਾਨ ਜਗਜੀਤ ਸਿੰਘ, ਕਿਸਾਨ ਸੁਖਦੀਪ ਸਿੰਘ ਤੇ ਮਲਕੀਤ ਸਿੰਘ ਨੇ ਕਿਹਾ ਕਿ ਇਸ ਸਰਦੀ ਦੇ ਮੌਸਮ ਦੀ ਪਹਿਲੀ ਬਾਰਿਸ਼ ਹੋਈ ਹੈ, ਕਿਉਂਕਿ ਪਹਿਲਾ ਸੁੱਕੀ ਠੰਢ ਦੇ ਨਾਲ ਹੀ ਕਾਫੀ ਪਰੇਸ਼ਾਨੀ ਆ ਰਹੀ ਸੀ ਅਤੇ ਜਿਸ ਨਾਲ ਫ਼ਸਲਾ ਖਰਾਬ ਹੋ ਆ ਰਹੀਆਂ ਸਨ ਅਤੇ ਹੁਣ ਜੋ ਅੱਜ ਬਾਰਸ਼ ਪੈ ਰਹੀ ਇਸਦੇ ਨਾਲ ਕਿਸਾਨਾਂ ਨੂੰ ਬਹੁਤ ਲਾਭ ਮਿਲੇਗਾ ਕਿਉਂਕਿ ਇਹ ਬਾਰਿਸ਼ ਹਰ ਫ਼ਸਲ ਦੇ ਲਈ ਲਾਭਦਾਇਕ ਹੈ। ਕਿਸਾਨਾਂ ਨੇ ਕਿਹਾ ਕਿ ਇਹ ਬਾਰਸ਼ ਦੇਸੀ ਘਿਓ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਬਾਰਸ਼ ਦੇ ਕਾਰਣ ਮੋਟਰਾਂ ਵੀ ਰੁਕ ਜਾਣਗੀਆਂ ਤੇ ਪਾਣੀ ਦੀ ਬੱਚਤ ਵੀ ਹੋਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h