ਰਾਜਸਥਾਨ ਦੇ ਜਾਲੋਰ ਜ਼ਿਲ੍ਹੇ ਵਿੱਚ ਚੌਧਰੀ ਸਮਾਜ ਸੁੰਧਾਮਾਤਾ ਪੱਟੀ ਦੀ ਪੰਚਾਇਤ ਨੇ ਔਰਤਾਂ ਵੱਲੋਂ ਮੋਬਾਈਲ ਫੋਨ ਦੀ ਵਰਤੋਂ ਸਬੰਧੀ ਇੱਕ ਅਜੀਬ ਫੈਸਲਾ ਦਿੱਤਾ ਹੈ। ਪੰਚਾਇਤ ਦੇ ਫੈਸਲੇ ਅਨੁਸਾਰ, 15 ਪਿੰਡਾਂ ਦੀਆਂ ਨੂੰਹਾਂ ਅਤੇ ਧੀਆਂ 26 ਜਨਵਰੀ ਤੋਂ ਕੈਮਰੇ ਵਾਲੇ ਸਮਾਰਟਫੋਨ ਦੀ ਵਰਤੋਂ ਨਹੀਂ ਕਰਨਗੀਆਂ। ਉਨ੍ਹਾਂ ਨੂੰ ਸਿਰਫ਼ ਕੀਪੈਡ ਮੋਬਾਈਲ ਫੋਨ ਰੱਖਣ ਦੀ ਇਜਾਜ਼ਤ ਹੋਵੇਗੀ। ਇਹ ਫੈਸਲਾ ਐਤਵਾਰ ਨੂੰ ਜਾਲੋਰ ਜ਼ਿਲ੍ਹੇ ਦੇ ਗਾਜ਼ੀਪੁਰ ਪਿੰਡ ਵਿੱਚ ਹੋਈ ਸਮਾਜ ਦੀ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਦੀ ਪ੍ਰਧਾਨਗੀ 14 ਪੱਤੀਆਂ ਦੇ ਪ੍ਰਧਾਨ ਸੁਜਾਨਾਰਾਮ ਚੌਧਰੀ ਨੇ ਕੀਤੀ। ਪੰਚ ਹਿੰਮਤਰਾਮ ਨੇ ਮੀਟਿੰਗ ਵਿੱਚ ਪੰਚਾਇਤ ਦਾ ਫੈਸਲਾ ਪੜ੍ਹ ਕੇ ਸੁਣਾਇਆ। ਦੱਸਿਆ ਗਿਆ ਕਿ ਇਹ ਪ੍ਰਸਤਾਵ ਦੇਵਰਾਮ ਕਰਨੋਲ ਦੇ ਲੋਕਾਂ ਵੱਲੋਂ ਪੇਸ਼ ਕੀਤਾ ਗਿਆ ਸੀ, ਜਿਸ ‘ਤੇ ਚਰਚਾ ਤੋਂ ਬਾਅਦ ਸਾਰੇ ਪੰਚ ਅਤੇ ਸਮਾਜ ਦੇ ਲੋਕ ਸਹਿਮਤ ਹੋ ਗਏ।







