BCCI Vice President Shukla on Mohali’s omission: ਆਈਸੀਸੀ ਤੇ ਮੇਜ਼ਬਾਨ ਬੀਸੀਸੀਆਈ ਨੇ ਮੰਗਲਵਾਰ ਨੂੰ ਵਿਸ਼ਵ ਕੱਪ ਦੇ ਸ਼ੈਡਿਊਲ ਦਾ ਐਲਾਨ ਕੀਤਾ। ਇਸ ਸ਼ੈਡਿਊਲ ਮੁਤਾਬਕ ਦੇਸ਼ ‘ਚ 5 ਅਕਤੂਬਰ ਤੋਂ 19 ਨਵੰਬਰ ਤੱਕ ਦਸ ਸ਼ਹਿਰਾਂ ਵਿੱਚ ODI ICC ਦੇ ਮੈਚ ਖੇਡੇ ਜਾਣਗੇ। ਪਰ ਇਸ ਦੌਰਾਨ ਮੋਹਾਲੀ, ਇੰਦੌਰ, ਰਾਜਕੋਟ, ਰਾਂਚੀ ਤੇ ਨਾਗਪੁਰ ਨੂੰ ਵਿਸ਼ਵ ਕੱਪ ਦੇ ਇੱਕ ਵੀ ਮੈਚ ਨਹੀਂ ਹੋਵੇਗਾ।
ਵਿਸ਼ਵ ਕੱਪ ਦੇ ਮੈਚ ਲਈ ਪੰਜਾਬ ਦੇ ਮੁਹਾਲੀ ਕ੍ਰਿਕਟ ਸਟੇਡੀਅਮ ਨੂੰ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ, ਜਿਸ ’ਤੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸਿਆਸੀ ਦਖਲਅੰਦਾਜ਼ੀ ਕਾਰਨ ਮੁਹਾਲੀ ‘ਚ ਵਿਸ਼ਵ ਕੱਪ ਦੇ ਮੈਚ ਨਹੀਂ ਕਰਵਾਏ ਗਏ। ਹੁਣ ਬੀਸੀਸੀਆਈ ਨੇ ਇਨ੍ਹਾਂ ‘ਤੇ ਸ਼ੁਰੂ ਹੋਏ ਵਿਵਾਦਾਂ ‘ਤੇ ਜਵਾਬ ਦਿੱਤਾ ਹੈ।
ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਦਿੱਤਾ ਇਹ ਬਿਆਨ
BCCI ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਪੰਜਾਬ ਕ੍ਰਿਕਟ ਸੰਘ ਨੂੰ ਵਿਸ਼ਵ ਕੱਪ ਮੈਚ ਨਾ ਦੇਣ ਦਾ ਕਾਰਨ ਦੱਸਿਆ ਹੈ। ਸ਼ੁਕਲਾ ਨੇ ਖੁਲਾਸਾ ਕੀਤਾ ਹੈ ਕਿ ਆਈਐਸ ਬਿੰਦਰਾ ਪੀਸੀਏ ਸਟੇਡੀਅਮ, ਮੁਹਾਲੀ ਆਈਸੀਸੀ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ ਹੈ, ਜਿਸ ਦੀ ਪ੍ਰਵਾਨਗੀ ਟੂਰਨਾਮੈਂਟ ਲਈ ਸਥਾਨਾਂ ਨੂੰ ਅੰਤਿਮ ਰੂਪ ਦੇਣ ਲਈ ਮਹੱਤਵਪੂਰਨ ਹੈ।
ਸ਼ੁਕਲਾ ਨੇ ਕਿਹਾ ਕਿ ਇਸ ਵਾਰ ਮੈਗਾ ਕ੍ਰਿਕਟ ਈਵੈਂਟ ਲਈ 12 ਥਾਵਾਂ ਦੀ ਚੋਣ ਕੀਤੀ ਗਈ ਹੈ, ਜੋ ਪਹਿਲਾਂ ਨਹੀਂ ਹੋਇਆ। ਸ਼ੁਕਲਾ ਨੇ ਦੱਸਿਆ, ”ਪਹਿਲੀ ਵਾਰ ਵਿਸ਼ਵ ਕੱਪ ਲਈ 12 ਸਥਾਨਾਂ ਦੀ ਚੋਣ ਕੀਤੀ ਗਈ ਹੈ। ਇਸ ਤੋਂ ਪਹਿਲਾਂ ਪਿਛਲੇ ਵਿਸ਼ਵ ਕੱਪ ਵਿੱਚ ਇੰਨੀਆਂ ਥਾਵਾਂ ਦੀ ਚੋਣ ਨਹੀਂ ਕੀਤੀ ਗਈ ਸੀ। ਇਨ੍ਹਾਂ 12 ਸਥਾਨਾਂ ‘ਚੋਂ ਅਭਿਆਸ ਮੈਚ ਤ੍ਰਿਵੇਂਦਰਮ ਅਤੇ ਗੁਹਾਟੀ ‘ਚ ਹੋਣਗੇ, ਬਾਕੀ ਹੋਰ ਸਥਾਨਾਂ ‘ਤੇ ਹੋਣਗੇ।”
ਉਨ੍ਹਾਂ ਕਿਹਾ, “ਦੱਖਣੀ ਜ਼ੋਨ ਤੋਂ ਚਾਰ ਸਥਾਨ, ਕੇਂਦਰੀ ਜ਼ੋਨ ਤੋਂ ਇੱਕ ਸਥਾਨ, ਪੱਛਮੀ ਜ਼ੋਨ ਤੋਂ ਦੋ ਅਤੇ ਉੱਤਰੀ ਜ਼ੋਨ ਤੋਂ ਦੋ ਸਥਾਨ। ਦਿੱਲੀ ਅਤੇ ਧਰਮਸ਼ਾਲਾ (ਉੱਤਰੀ ਖੇਤਰ ਵਿੱਚ) ਮੈਚਾਂ ਦੀ ਮੇਜ਼ਬਾਨੀ ਕਰਨਗੇ।”
ਸ਼ੁਕਲਾ ਨੇ ਕਿਹਾ ਕਿ ਦੁਵੱਲੀ ਸੀਰੀਜ਼ ਦੇ ਮੈਚ ਮੋਹਾਲੀ ਨੂੰ ਦਿੱਤੇ ਜਾਣਗੇ ਅਤੇ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ, ”ਵਿਰਾਟ ਕੋਹਲੀ ਨੇ ਪਿਛਲੇ ਸਾਲ ਮੋਹਾਲੀ ‘ਚ ਆਪਣਾ 100ਵਾਂ ਟੈਸਟ ਮੈਚ ਖੇਡਿਆ ਸੀ। ਮੁਹਾਲੀ ਵਿੱਚ ਮੁੱਲਾਂਪੁਰ ਸਟੇਡੀਅਮ ਤਿਆਰ ਕੀਤਾ ਜਾ ਰਿਹਾ ਹੈ। ਜੇਕਰ ਇਹ ਤਿਆਰ ਹੁੰਦਾ ਤਾਂ ਉਨ੍ਹਾਂ ਨੂੰ ਵਿਸ਼ਵ ਕੱਪ ਦਾ ਮੈਚ ਮਿਲ ਜਾਣਾ ਸੀ। ਮੋਹਾਲੀ ਦਾ ਮੌਜੂਦਾ ਸਟੇਡੀਅਮ ਆਈ.ਸੀ.ਸੀ. ਦੇ ਮਾਪਦੰਡਾਂ ‘ਤੇ ਖਰਾ ਨਹੀਂ ਉਤਰਦਾ ਅਤੇ ਇਸ ਲਈ ਉਨ੍ਹਾਂ ਨੂੰ ਮੈਚ ਨਹੀਂ ਦਿੱਤਾ ਗਿਆ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਸ ਨੂੰ ਮੈਚ ਨਹੀਂ ਮਿਲੇਗਾ। ਉਨ੍ਹਾਂ ਨੂੰ ਦੁਵੱਲੀ ਸੀਰੀਜ਼ ਦੇ ਮੈਚ ਦਿੱਤੇ ਜਾਣਗੇ, ਇਹ ਇਕ ਸਿਸਟਮ ‘ਤੇ ਆਧਾਰਿਤ ਹੈ। ਕੋਈ ‘ਪਿਕ ਐਂਡ ਚੁਆਇਸ’ ਨਹੀਂ ਕੀਤਾ ਗਿਆ ਹੈ।”
ਉਨ੍ਹਾਂ ਨੇ ਕਿਹਾ, “ਸਥਾਨ ਨੂੰ ਅੰਤਿਮ ਰੂਪ ਦੇਣ ਲਈ ਆਈਸੀਸੀ ਦੀ ਸਹਿਮਤੀ ਜ਼ਰੂਰੀ ਹੈ। ਤ੍ਰਿਵੇਂਦਰਮ ਨੂੰ ਪਹਿਲੀ ਵਾਰ ਅਭਿਆਸ ਮੈਚ ਦੀ ਮੇਜ਼ਬਾਨੀ ਦਿੱਤੀ ਗਈ ਹੈ। ਅਜਿਹਾ ਨਹੀਂ ਹੈ ਕਿ ਕਿਸੇ ਸੈਂਟਰ ਜ਼ੋਨ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਸਟੇਡੀਅਮਾਂ ਦੀ ਚੋਣ ਕਾਫੀ ਸੋਚ-ਵਿਚਾਰ ਤੋਂ ਬਾਅਦ ਕੀਤੀ ਗਈ ਹੈ, ਇੱਥੋਂ ਤੱਕ ਕਿ ਨਾਰਥ ਈਸਟ ਜ਼ੋਨ ਦੇ ਮੈਚ ਵੀ ਗੁਹਾਟੀ ਨੂੰ ਦਿੱਤੇ ਗਏ ਹਨ। ਪ੍ਰੋਗਰਾਮ ਵਿੱਚ ਬਹੁਤ ਸਾਰੇ ਬਦਲਾਅ ਕੀਤੇ ਗਏ ਹਨ।”
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h