ਰਾਜੂ ਸ਼੍ਰੀਵਾਸਤਵ ਦੇ ਸਾਰੇ ਪ੍ਰਸ਼ੰਸਕਾਂ, ਦੋਸਤਾਂ ਅਤੇ ਪਰਿਵਾਰ ਦੀਆਂ ਅੱਖਾਂ ਨਮ ਹਨ। ਰਾਜੂ ਸ਼੍ਰੀਵਾਸਤਵ ਦਾ 58 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਆਪਣੇ ਹੱਸਮੁੱਖ ਅੰਦਾਜ਼ ਅਤੇ ਮਜ਼ਾਕੀਆ ਚੁਟਕਲਿਆਂ ਨਾਲ ਲੋਕਾਂ ਦੇ ਚਿਹਰਿਆਂ ‘ਤੇ ਮੁਸਕਾਨ ਲਿਆਉਣ ਵਾਲੇ ਰਾਜੂ ਹਮੇਸ਼ਾ ਲਈ ਖਾਮੋਸ਼ ਹੋ ਗਏ ਹਨ। ਰਾਜੂ ਦੇ ਜਾਣ ਨਾਲ ਹਰ ਕੋਈ ਹੈਰਾਨ ਹੈ।
ਰਾਜੂ ਦਾ ਇਹ ਸੁਪਨਾ ਅਧੂਰਾ ਹੀ ਰਹਿ ਗਿਆ
ਰਾਜੂ ਸ਼੍ਰੀਵਾਸਤਵ ਨੂੰ ਕਾਮੇਡੀ ਦੀ ਦੁਨੀਆ ਦਾ ਬਾਦਸ਼ਾਹ ਕਿਹਾ ਜਾਂਦਾ ਸੀ। ਉਨ੍ਹਾਂ ਨੇ ਆਪਣੇ ਚੁਟਕਲੇ ਅਤੇ ਬੋਲਣ ਦੇ ਵੱਖਰੇ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ। ਕਾਮੇਡੀ ਵਿੱਚ ਆਪਣਾ ਸਿੱਕਾ ਬਣਾਉਣ ਵਾਲੇ ਰਾਜੂ ਨੇ ਰਾਜਨੀਤੀ ਵਿੱਚ ਵੀ ਹੱਥ ਅਜ਼ਮਾਇਆ ਪਰ ਰਾਜੂ ਆਪਣੀ ਜ਼ਿੰਦਗੀ ਵਿਚ ਹੋਰ ਕੁਝ ਕਰਨਾ ਚਾਹੁੰਦਾ ਸੀ। ਹਸਪਤਾਲ ਵਿੱਚ ਭਰਤੀ ਹੋਣ ਤੋਂ ਪਹਿਲਾਂ ਰਾਜੂ ਨੇ ਇੱਕ ਸੁਪਨਾ ਦੇਖਿਆ ਸੀ ਪਰ ਆਪਣਾ ਸੁਪਨਾ ਪੂਰਾ ਕਰਨ ਤੋਂ ਪਹਿਲਾਂ ਹੀ ਰਾਜੂ ਇਸ ਦੁਨੀਆ ਨੂੰ ਛੱਡ ਗਿਆ।
ਦਿਲ ਦਾ ਦੌਰਾ ਪੈਣ ਤੋਂ ਪਹਿਲਾਂ, ਰਾਜੂ ਸ਼੍ਰੀਵਾਸਤਵ OTT ਪਲੇਟਫਾਰਮ ‘ਤੇ ਕੰਮ ਕਰਨ ਦਾ ਸੁਪਨਾ ਦੇਖ ਰਿਹਾ ਸੀ। ਓ.ਟੀ.ਟੀ ‘ਤੇ ਕੰਮ ਕਰਨ ਦੇ ਉਨ੍ਹਾਂ ਦੇ ਵੱਡੇ-ਵੱਡੇ ਸੁਪਨੇ ਸਨ ਪਰ ਫਿਰ ਅਚਾਨਕ 10 ਅਗਸਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਹੋਣਾ ਪਿਆ ਅਤੇ ਅੱਜ ਸਾਡੇ ਸਾਰਿਆਂ ਦੇ ਚਹੇਤੇ ਰਾਜੂ ਇਸ ਦੁਨੀਆ ਨੂੰ ਸਦਾ ਲਈ ਛੱਡ ਗਏ ਹਨ।
OTT ਨੂੰ ਕਰਨਾ ਚਾਹੁੰਦੇ ਸੀ Explore
ਰਾਜੂ ਸ਼੍ਰੀਵਾਸਤਵ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਰਾਜੂ ਦੀ ਇੱਕ ਸਟੈਂਡਅੱਪ ਕਾਮੇਡੀ-ਅਧਾਰਿਤ ਸ਼ੋਅ ਬਣਾਉਣ ਦੀ ਯੋਜਨਾ ਸੀ ਅਤੇ ਉਹ ਇਸਨੂੰ ਇੱਕ ਪ੍ਰਮੁੱਖ OTT ਪਲੇਟਫਾਰਮ ‘ਤੇ ਪੇਸ਼ ਕਰਨਾ ਚਾਹੁੰਦੇ ਸੀ। ਅੱਗੇ ਉਨ੍ਹਾਂ ਦੱਸਿਆ ਕਿ ਜ਼ਿੰਦਗੀ ਦੇ ਇਸ ਪੜਾਅ ‘ਤੇ ਵੀ ਉਸ ਦੇ ਵੱਡੇ ਸੁਪਨੇ ਸਨ। ਉਹ ਓਟੀਟੀ ਸਪੇਸ ਦੀ ਖੋਜ ਕਰਨ ਵਿੱਚ ਰੁੱਝਿਆ ਹੋਇਆ ਸੀ। ਉਹ ਅਜਿਹਾ ਕਾਮੇਡੀ ਸ਼ੋਅ ਬਣਾਉਣਾ ਚਾਹੁੰਦਾ ਸੀ, ਜੋ ਉਭਰਦੇ ਸਟੈਂਡਅੱਪ ਕਲਾਕਾਰਾਂ ਨੂੰ ਪਲੇਟਫਾਰਮ ਦੇ ਸਕੇ। ਉਹ ਫਿਲਮਾਂ ਕਰਨ ਅਤੇ ਲੰਬੇ ਆਊਟਡੋਰ ਸ਼ੈਡਿਊਲ ‘ਤੇ ਰਹਿਣ ਦੇ ਹਿੱਤ ਵਿੱਚ ਨਹੀਂ ਸਨ। ਉਸਨੇ ਕੁਝ ਦੋਸਤਾਂ ਨਾਲ ਸ਼ੋਅ ਨੂੰ ਬਣਾਉਣ ਦੀ ਯੋਜਨਾ ਬਾਰੇ ਵੀ ਚਰਚਾ ਕੀਤੀ।