ਸ਼ੁੱਕਰਵਾਰ, ਜਨਵਰੀ 23, 2026 06:55 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਜਨਤਾ ਨਾਲ ਜੁੜਨ ਲਈ ਭਾਰਤ ਦੇ ਪਹਿਲੇ ਏਆਈ-ਈਨੇਬਲਡ ਵੈੱਬ ਪੋਰਟਲ ਨੂੰ ਕੀਤਾ ਲਾਂਚ

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਜਨਤਾ ਨਾਲ ਜੁੜਨ ਲਈ ਭਾਰਤ ਦੇ ਪਹਿਲੇ ਏਆਈ-ਈਨੇਬਲਡ ਵੈੱਬ ਪੋਰਟਲ ਲਾਂਚ ਕੀਤਾ ਗਿਆ।

by Pro Punjab Tv
ਜਨਵਰੀ 23, 2026
in Featured, Featured News, ਤਕਨਾਲੋਜੀ, ਪੰਜਾਬ
0
  • ਐੱਮਪੀ ਸਤਨਾਮ ਸਿੰਘ ਸੰਧੂ ਨੇ ਲੋਕਾਂ ਦੀ ਰਾਇ, ਸੁਝਾਅ ਤੇ ਸ਼ਿਕਾਇਤਾਂ ਨੂੰ ਇਕੱਤਰ ਕਰਨ ਲਈ ਵੈੱਬ ਪੋਰਟਲ ਨੂੰ ਕੀਤਾ ਲਾਂਚ, ਕੇਂਦਰੀ ਬਜਟ-2026-27 ਲਈ ਮੰਗੇ ਸੁਝਾਅ
  • ਰਾਜ ਸਭਾ ਦੇ ਪਹਿਲੇ ਦੋ ਸਾਲਾਂ ਦੇ ਕਾਰਜਕਾਲ ’ਚ ਆਪਣੀ ਬੇਮਿਸਾਲ ਕਾਰਗੁਜ਼ਾਰੀ ਨਾਲ ਮੋਹਰੀ ਸੰਸਦ ਮੈਂਬਰ ਵਜੋਂ ਉੱਭਰੇ ਐੱਮਪੀ ਸਤਨਾਮ ਸਿੰਘ ਸੰਧੂ
  • ਐੱਮਪੀ ਸੰਧੂ ਨੇ ਸੰਸਦ ’ਚ ਚੰਡੀਗੜ੍ਹ ਅਤੇ ਪੰਜਾਬ ਦੇ ਘੱਟ ਗਿਣਤੀ, ਪ੍ਰਵਾਸੀ ਭਾਰਤੀਆਂ, ਕਿਸਾਨਾਂ, ਸਿੱਖਿਆ, ਤਕਨਾਲੋਜੀ, ਹੁਨਰ ਤੇ ਵਿਕਾਸ ਦੇ ਮੁੱਦਿਆਂ ਨੂੰ ਚੁੱਕਿਆ
  • ਐੱਮਪੀ ਸਤਨਾਮ ਸਿੰਘ ਸੰਧੂ ਨੇ ਸੰਸਦ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ, 4 ਪ੍ਰਾਈਵੇਟ ਬਿੱਲ ਕੀਤੇ ਪੇਸ਼, 150 ਵੱਖ-ਵੱਖ ਚੁੱਕੇ ਪ੍ਰਸ਼ਨ ਤੇ 35 ਵਿਚਾਰ-ਚਰਚਾਵਾਂ ’ਚ ਲਿਆ ਹਿੱਸਾ
  • ਐੱਮਪੀ ਸਤਨਾਮ ਸਿੰਘ ਸੰਧੂ ਨੇ ਸੰਸਦ ’ਚ 54 ਪ੍ਰਸ਼ਨਾਂ ਰਾਹੀਂ ਚੁੱਕੇ ਪੰਜਾਬ ਦੇ ਮੁੱਦੇ, ਜਲ ਪ੍ਰਦੂਸ਼ਣ, ਨਸ਼ੇ, ਹੜ੍ਹ, ਡੰਕੀ ਰੂਟ ਤੋਂ ਲੈ ਕੇ ਐੱਮਐੱਸਪੀ ਤੇ ਰਸਾਇਣਾਂ ਵਰਗੇ ਕਿਸਾਨਾਂ ਨਾਲ ਜੁੜੇ ਚੁੱਕੇ ਮੁੱਦੇ

ਚੰਡੀਗੜ੍ਹ : ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਜਨਤਾ ਨਾਲ ਜੁੜਨ ਲਈ ਭਾਰਤ ਦੇ ਪਹਿਲੇ ਏਆਈ-ਈਨੇਬਲਡ ਵੈੱਬ ਪੋਰਟਲ ਲਾਂਚ ਕੀਤਾ ਗਿਆ। ਇਸ ਪੋਰਟਲ ਨੂੰ ਸ਼ੁਰੂ ਲੋਕਾਂ ਦੀ ਰਾਇ, ਸੁਝਾਅ ਅਤੇ ਸ਼ਿਕਾਇਤਾਂ ਨੂੰ ਇੱਕਠਾ ਕਰਕੇ ’ਸਮਾਰਟ’ ਤਰੀਕੇ ਨਾਲ ਪਛਾਣ ਕਰਨ ਲਈ ਕੀਤਾ ਗਿਆ ਹੈ। ਤਾਂ ਕਿ ਸਮਾਜ ਦੇ ਹਰ ਵਰਗ ਦੀਆਂ ਸਮੱਸਿਆ ਦਾ ਹੱਲ ਕੀਤਾ ਜਾ ਸਕੇ।

ਐੱਮਪੀ ਸੰਧੂ ਨੇ ਆਪਣੇ ਵੈੱਬ ਪੋਰਟਲ(https://satnamsandhu.in/)ਦੇ ਉਦਘਾਟਨ ਮੌਕੇ ਬੋਲਦਿਆਂ ਕਿਹਾ ਕਿ ਵੈੱਬ ਪੋਰਟਲ ’ਤੇ ਲੋਕਾਂ ਨਾਲ ਵੱਖਰੇ ਤਰੀਕੇ ਨਾਲ ਜੁੜਨ ਲਈ ਏਆਈ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਵੈੱਬਸਾਈਟ ਦੀ ਏਆਈ ਤਕਨਾਲੋਜੀ ਲੋਕਾਂ ਦੀ ਰਾਇ, ਸੁਝਾਅ ਅਤੇ ਸ਼ਿਕਾਇਤਾਂ ਨੂੰ ਇੱਕਠਾ ਕਰ ਕੇ ਸ਼ਹਿਰੀ ਜਾਂ ਪੇਂਡੂ ਇਲਾਕਿਆਂ ਦੇ ਮੁੱਦਿਆਂ ਜਾਂ ਸਮੱਸਿਆਵਾਂ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕਰੇਗੀ। ਇਨ੍ਹਾਂ ਵਿਚ ਸਮਾਜਿਕ ਮੁੱਦੇ ਸਿਹਤ ਸੇਵਾਵਾਂ, ਬੁਨਿਆਦੀ ਸਹੂਲਤਾਂ, ਸਿੱਖਿਆ ਅਤੇ ਮਹਿਲਾ ਸੁਰੱਖਿਆ ਵਰਗੇ ਵੱਖ-ਵੱਖ ਕੈਟਾਗਰੀ ਨੂੰ ਵੰਡਣ ਲਈ ਸਮਾਰਟ ਡਿਟੈਕਸ਼ਨ ਦਾ ਇਸਤੇਮਾਲ ਕਰੇਗਾ। ਇਹ ਸੰਸਦ ਕਿਵੇਂ ਕੰਮ ਕਰਦੀ ਹੈ, ਪ੍ਰਤੀਨਿੱਧੀਆਂ ਦੀ ਭੂਮਿਕਾ, ਸਰਕਾਰੀ ਨੀਤੀਆਂ ਦੇ ਪ੍ਰਭਾਵ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਮੰਚ ਵੀ ਪ੍ਰਦਾਨ ਕਰਨ ਲਈ ਜਾਗਰੂਕਤਾ ਪੈਦਾ ਕਰੇਗਾ।ਇਹ ਪੋਰਟਲ 24 ਘੰਟੇ 12 ਭਾਰਤੀ ਭਾਸ਼ਾਵਾਂ ਵਿਚ ਲੋਕਾਂ ਦੀ ਮਦਦ ਕਰੇਗਾ, ਜਿਸ ਨਾਲ ਘੱਟ ਪੜ੍ਹੇ ਲਿਖੇ ਲੋਕ ਵੀ ਆਪਣੀ ਰਾਇ, ਸੁਝਾਅ ਤੇ ਸ਼ਿਕਾਇਤਾਂ ਬਾਰੇ ਮੈਂਨੂੰ ਜਾਣਕਾਰੀ ਦੇ ਸਕਦੇ ਹਨ।ਇਸ ਪੋਰਟਲ ਦੀ ਏਆਈ ਤਕਨਾਲੋਜੀ ਪੀੜਤ ਵਿਅਕਤੀਆਂ ਦੇ ਰੋਸ਼, ਜਲਦਬਾਜ਼ੀ ਜਾਂ ਪਰੇਸ਼ਾਨੀ ਦੇ ਅਧਾਰ ’ਤੇ ’ਇਮੋਸ਼ਨ ਡਿਟੇਕਸ਼ਨ’ ਰਾਹੀਂ ਕਿਸੇ ਵੀ ਮੁੱਦੇ ਦੀ ਗੰਭੀਰਤਾ ਜਾਂ ਐਮਰਜੈਂਸੀ ਦਾ ਪਤਾ ਲਗਾਉਣ ਵਿਚ ਮਦਦ ਕਰੇਗਾ।’ਐੱਮਪੀ ਪਰਫਾਰਮੈਂਸ ਡੈਸ਼ਬੋਰਡ’ ਲੋਕਾਂ ਨੂੰ ਸੰਸਦ ਵਿਚ ਇੱਕ ਐੱਮਪੀ ਦੇ ਤੌਰ ’ਤੇ ਮੇਰੀ ਗਤੀਵਿਧੀਆਂ ਨੂੰ ਟ੍ਰੈਕ ਕਰਨ ਲਈ ਮਦਦ ਕਰੇਗਾ। ਇਥੇ ਸੰਸਦ ਵਿਚ ਮੇਰੇ ਵੱਲੋਂ ਪੁੱਛੇ ਗਏੇ ਪ੍ਰਸ਼ਨਾਂ ਅਤੇ ਸਦਨਾਂ ਵਿਚ ਹੋਈਆਂ ਵਿਚਾਰ ਚਰਚਾਵਾਂ ਦੀ ਮੇਰੀ ਭਾਗੀਦਾਰੀ ਦੇ ਵੇਰਵੇ ਪ੍ਰਾਪਤ ਕਰ ਸਕਦੇ ਹਨ।

ਇਹ ਵੈੱਬ ਪੋਰਟਲ ਸ਼ਾਸਨ ਨੂੰ ਪਾਰਦਰਸ਼ੀ, ਜਵਾਬਦੇਹ ਅਤੇ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਚੰਗਾ ਉਪਰਾਲਾ ਹੈ, ਜਿਨ੍ਹਾਂ ਨੂੰ ਲੋਕਾਂ ਦੀਆਂ ਬਰੂਹਾਂ ਤੱਕ ਲਿਆਂਦਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਅਵਾਜ਼ ਸੁਣੀ ਜਾਵੇ ਅਤੇ ਉਸ ਦਾ ਹੱਲ ਕੀਤਾ ਜਾਵੇ। ਮੇਰੇ ਵੈੱਬ ਪੋਰਟਲ (https://satnamsandhu.in/index.php#contactus) ਦੇ ਪੰਨੇ ’ਤੇ ਸੰਪਰਕ ਕਰ ਕੇ , ਪੰਜਾਬ ਜਾਂ ਹੋਰ ਕਿਤੇ ਵੀ ਰਹਿਣ ਵਾਲੇ ਵਿਅਕਤੀ ਹੁਣ ਸਿੱਧੇ ਤੌਰ ’ਤੇ ਆਪਣੇ ਕੀਮਤੀ ਸੁਝਾਅ, ਫੀਡਬੈਕ ਜਾਂ ਸੰਦੇਸ਼ ਮੇਰੇ ਨਾਲ ਸਾਂਝੇ ਕਰ ਸਕਦੇ ਹਨ। ਇਹ ਮੈਂਨੂੰ ਲੋਕਾਂ ਦੇ ਮੁੱਖ ਮੁਦਿਆਂ, ਮੰਗਾਂ ਅਤੇ ਲੋਕਾਂ ਦੀ ਪਛਾਣ ਕਰਨ ਵਿਚ ਮਦਦ ਕਰੇਗਾ ਜਿਨ੍ਹਾਂ ਨੂੰ ਮੇਰੇ ਵੱਲੋਂ ਪਹਿਲੇ ਦੇ ਅਧਾਰ ’ਤੇ ਚੁੱਕਣ ਦੀ ਲੋੜ ਹੈ। ਇਹ ਮੈਨੂੰ ਸੰਸਦ ਵਿਚ ਲੋਕ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚੁੱਕਣ ਵਿਚ ਮਦਦ ਕਰੇਗਾ। ਸ਼ੁਰੂਆਤ ਵਿਚ ਲੋਕ ਕੇਂਦਰੀ ਬਜਟ-2026-27 ਲਈ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਨ।

ਜਨਵਰੀ 2024 ਵਿਚ ਰਾਸ਼ਟਰਪਤੀ ਵੱਲੋਂ ਸੰਸਦ ਦੇ ਉਪਰਲੇ ਸਦਨ ਲਈ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸਤਨਾਮ ਸਿੰਘ ਸੰਧੂ ਦੇ ਦੋ ਸਾਲਾਂ ਦੇ ਕਾਰਜਕਾਲ ਦੀ ਤੁਲਨਾ ਕਰਨ ਤੋਂ ਪਤਾ ਚੱਲਦਾ ਹੈ ਕਿ ਪਹਿਲੀ ਵਾਰ ਰਾਜ ਸਭਾ ਮੈਂਬਰ ਬਣੇ ਸੰਧੂ, ਸੰਸਦ ਦੀ ਕਾਰਵਾਈ ਵਿਚ ਮੋਹਰੀ ਪ੍ਰਦਰਸ਼ਨ ਕਰਨ ਵਾਲੇ ਸੰਸਦ ਮੈਂਬਰਾਂ ਵਿਚੋਂ ਇੱਕ ਹਨ। ਉਨ੍ਹਾਂ ਨੇ ਘੱਟ ਗਿਣਤੀਆਂ, ਪ੍ਰਵਾਸੀ ਭਾਰਤੀਆਂ, ਕਿਸਾਨਾਂ, ਸਿੱਖਿਆ ਖੇਤਰ, ਤਕਨਾਲੋਜੀ, ਹੁਨਰ ਵਿਕਾਸ ਅਤੇ ਚੰਡੀਗੜ੍ਹ ਤੇ ਪੰਜਾਬ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਚੁੱਕ ਰਹੇ ਹਨ।

ਇਸ ਸਮੇਂ ਦੌਰਾਨ ਸੰਧੂ ਨੇ ਸਦਨ ਦੀ ਕਾਰਵਾਈ ’ਚ ਆਪਣੀ ਸਰਗਰਮ ਭਾਗੀਦਾਰੀ ਰਾਹੀਂ ਆਪਣੀਆਂ ਸੰਸਦੀ ਜ਼ਿੰਮੇਵਾਰੀਆਂ ਨੂੰ ਸੁਚੱਜੇ ਢੰਗ ਨਾਲ ਬਾਖੂਬੀ ਨਿਭਾਇਆ ਹੈ। ਉਨ੍ਹਾਂ ਦੀ ਸੰਸਦ ਦੇ ਚਾਰ ਸੈਸ਼ਨਾ ਦੀ ਕਾਰਵਾਈ ’ਚ 100 ਪ੍ਰਤੀਸ਼ਤ ਹਾਜ਼ਰੀ ਰਹੀ, ਲੋਕਾਂ ਨਾਲ ਜੁੜੇ ਗੰਭੀਰ ਵਿਸ਼ਿਆਂ ’ਤੇ 150 ਪ੍ਰਸ਼ਨ ਪੁੱਛੇ, ਦੇਸ਼ ਦੇ ਮਹੱਤਵਪੂਰਨ ਮੁੱਦਿਆਂ ’ਤੇ 35 ਵਿਚਾਰ ਚਰਚਾਵਾਂ ਵਿਚ ਹਿੱਸਾ ਲਿਆ ਅਤੇ 10 ਧਿਆਨ ਦਿਓ ਮੱਤੇ (ਸਪੈਸ਼ਲ ਮੈਨਸ਼ਨ) ਰਾਹੀਂ ਲੋਕਾਂ ਨਾਲ ਜੁੜੇ ਹੋਏ ਮੁੱਦਿਆ ਨੂੰ ਚੁੱਕਿਆ। ਇਸ ਤੋਂ ਇਲਾਵਾ, ਚਾਰ ਪ੍ਰਾਈਵੇਟ ਮੈਂਬਰ ਬਿੱਲ ਨੂੰ ਪੇਸ਼ ਕਰਨਾ ਨੀਤੀ ਨਿਰਮਾਣ ਵਿਚ ਉਨ੍ਹਾਂ ਦੀ ਸਰਗਰਮ ਭੂਮਿਕਾ ਨੂੰ ਦਰਸਾਉਂਦਾ ਹੈ।ਉਨ੍ਹਾਂ ਨੇ ਜ਼ੀਰੋ ਆਵਰ ਦੌਰਾਨ ਲੋਕਾਂ ਨਾਲ ਜੁੜੇ 19 ਅਹਿਮ ਮੁੱਦਿਆਂ ਨੂੰ ਧਿਆਨ ਵਿਚ ਲਿਆਉਂਦਾ ਹੈ। ਐੱਮਪੀ ਸਤਨਾਮ ਸਿੰਘ ਸੰਧੂ ਨੇ ਪਿਛਲੇ 2 ਸਾਲਾਂ ਵਿਚ 41 ਕੇਂਦਰੀ ਮੰਤਰਾਲਿਆਂ ਨਾਲ ਸਬੰਧਤ 150 ਪ੍ਰਭਾਵਸ਼ਾਲੀ ਸਵਾਲ ਪੁੱਛ ਕੇ ਵੱਡੀ ਮਿਸਾਲ ਕਾਇਮ ਕੀਤੀ ਹੈ। ਇਹ ਗਿਣਤੀ 97.7 ਪ੍ਰਸ਼ਨਾਂ ਦੀ ਰਾਸ਼ਟਰੀ ਔਸਤ ਨਾਲੋਂ 53.5 ਪ੍ਰਤੀਸ਼ਤ ਵੱਧ ਹੈ।

ਐੱਮਪੀ ਸੰਧੂ ਦੇ ਕਈ ਮੁਂੱਦੇ ਅਜਿਹੇ ਵੀ ਮੁੱਦੇ ਸਨ, ਜੋ ਪਹਿਲੀ ਵਾਰ ਸੰਸਦ ਵਿਚ ਚੁੱਕੇ ਗਏ। ਇਨ੍ਹਾਂ ਮੁੱਦਿਆਂ ਵਿਚ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਬਹਾਲੀ ਦੀ ਮੰਗ, ਘੱਗਰ ਦਰਿਆ ਦਾ ਪੁਨਰ-ਸਰਜੀਤੀਕਰਨ, ਪੰਜਾਬ ਦੀਆਂ ਜਲਗਾਹਾਂ ਵਿਚ ਪ੍ਰਵਾਸੀ ਪੰਛੀਆਂ ਦੀ ਸੁਰੱਖਿਆ, ਜਹਾਜ਼ ਹਵੇਲੀ, ਐੱਨਆਰਈ ਜਾਇਦਾਦਾਂ ਦੇ ਵਿਵਾਦ, ਪੰਜਾਬ ਦੇ ਪੱਛੜੇ ਭਾਈਚਾਰਿਆਂ ਨੂੰ ਕਬਾਇਲੀ ਦਰਜਾ ਦੇਣਾ, ਸਿਕਲੀਗਰ ਸਿੱਖਾਂ ਦਾ ਆਰਥਿਕ ਸੁਧਾਰ, ਸ੍ਰੀ ਅਨੰਦਪੁਰ ਸਾਹਿਬ ਵਿਖੇ ਮਿਲਟਰੀ ਅਕੈਡਮੀ, ਭਾਰਤੀ ਸਿੱਖਿਆ ਸੰਸਥਾਵਾਂ ਦੀ ਗਲੋਬਲ ਰੈਂਕਿੰਗ, ਪੰਜਾਬ ਵਿਚ ਅੰਦਰੂਨੀ ਜਲ ਮਾਰਗ, ਖਰੜ, ਪੰਜਾਬ ਦੇ ਅੱਜ ਸਰੋਵਰ ਤੇ ਰਾਮ ਮੰਦਿਰ ਅਤੇ ਖਰੜ ਰੇਲਵੇ ਸਟੇਸ਼ਨ ਦੀ ਕੂਨੈਕਟੀਵਿਟੀ ਵਰਗੇ ਅਹਿਮ ਵਿਸ਼ੇ ਸ਼ਾਮਲ ਹਨ।

ਐੱਮਪੀ ਸੰਧੂ ਨੇ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਪੰਜਾਬ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ 54 ਪ੍ਰਸ਼ਨ ਚੁੱਕੇ ਗਏ, ਜੋ ਪੰਜਾਬ ਦੇ ਮਸਲਿਆਂ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਇਹ ਮੁੱਦੇ ਸਿੱਖਿਆ, ਜੰਗਲਾਂ ਦੀ ਬਹਾਲੀ, ਹੜ੍ਹਾਂ ਦਾ ਮੁਲਾਂਕਣ, ਬਾਇਓ ਐਨਰਜੀ ਪ੍ਰਾਜੈਕਟਾਂ, ਵਾਈਬਰੈਂਟ ਵਿਲੇਜ ਪ੍ਰੋਗਰਾਮ, ਚੰਡੀਗੜ੍ਹ ਵਿਚ ਜਨਤਕ ਆਵਾਜਾਈ ਦੇ ਬੁਨਿਆਦੀ ਢਾਂਚੇ, ਜਲ ਜੀਵਨ ਮਿਸ਼ਨ, ਘੱਗਰ, ਸਤਲੁਜ ਅਤੇ ਬਿਆਸ ਦਰਿਆਵਾਂ ਤੋਂ ਪੈਦਾ ਹੋਣ ਵਾਲੇ ਸਿਹਤ ਖਤਰਿਆਂ, ਮੋਟੇ ਅਨਾਜ (ਮਿਲਟਸ) ਦੀ ਖੇਤੀ ਅਤੇ ਵਰਤੋਂ, ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਦੇ ਵਿਕਾਸ, ਗਲਘੋਟੂ ਦੇ ਮਾਮਲਿਆਂ ਦੇ ਫੈਲਾਅ, ਖੇਲੋ ਇੰਡੀਆ ਸਕੀਮ, ਨਵੀਂ ਅਤੇ ਨਵਿਆਉਣਯੋਗ ਉਰਜਾ ਦੇ ਉਤਪਾਦਨ, ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਦੇ ਪ੍ਰਸਾਰ, ਚੰਡੀਗੜ੍ਹ ਮੈਟਰੋ ਪ੍ਰਾਜੈਕਟ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਵਿਕਾਸ ਅਤੇ ਨਵੀਂਨੀਕਰਨ, ਜੀਵ-ਜੰਤੂਆਂ ਅਤੇ ਬਨਸਪਤੀ, ਜਬਤ ਕੀਤੇ ਨਸ਼ੀਲੇ ਪਦਾਰਥ, ਪੰਜਾਬ ’ਤੇ ਵੱਧ ਰਹੇ ਕਰਜ਼ੇ ਤੇ ਟੈਕਸਟਾਈਲ (ਕੱਪੜਾ) ਉਦਯੋਗ ਨਾਲ ਸਬੰਧਤ ਹਨ।

ਐੱਮਪੀ ਸੰਧੂ ਨੇ ਪੰਜਾਬ ਦੇ ਕਿਸਾਨਾਂ ਨੂੰ ਮਿਲਣ ਵਾਲੀ ਐੱਮਐੱਸਪੀ, ਪੰਜਾਬ ਵਿਚ ਰਸਾਇਣਿਕ ਖਾਦਾਂ ਦੀ ਵਰਤੋਂ, ਕਿਸਾਨਾਂ ਲਈ ਸਬਸਿਡੀ ਨਾਲ ਸਬੰਧਤ ਸਕੀਮਾਂ ਅਤੇ ਖਾਦਾਂ ’ਤੇ ਨਿਰਭਰਤਾ ਬਾਰੇ ਪ੍ਰਸ਼ਨ ਪੁੱਛ ਕੇ ਸੰਸਦ ਵਿਚ ਪੰਜਾਬ ਦੇ ਕਿਸਾਨਾਂ ਦੇ ਮੁੱਦੇ ਵੀ ਚੁੱਕੇ ਗਏ। ਉਨ੍ਹਾਂ ਸਿੱਖ ਭਾਈਚਾਰੇ ਨਾਲ ਸਬੰਧਤ 11 ਪ੍ਰਸ਼ਨ ਵੀ ਪੁੱਛੇ, ਜਿਨ੍ਹਾਂ ਵਿਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਸ਼ਹੀਦੀ ਦਿਹਾੜਾ, ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚ ਸਿੱਖ ਭਾਈਚਾਰੇ ’ਤੇ ਹੋ ਰਹੇ ਅੱਤਿਆਚਾਰ, ਸਿਕਲੀਗਰ ਸਿੱਖ ਭਾਈਚਾਰੇ ਦੀ ਹਥਿਆਰਾਂ ਤੇ ਲੋਹੇ ਦੀ ਕਲਾ (ਸ਼ਸਤਰ ਕਲਾ) ਦੀ ਸੰਭਾਲ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਰੇਲ ਕੂਨੈਕਟੀਵਿਟੀ, ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਅਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਭਾਰਤੀ ਸ਼ਰਧਾਲੂਆਂ ਦੇ ਦਾਖਲੇ ’ਤੇ ਰੋਕ ਵਰਗੇ ਅਹਿਮ ਵਿਸ਼ੇ ਸ਼ਾਮਲ ਸਨ।

ਐੱਮਪੀ ਸੰਧੂ ਨੇ ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਤ ਮੁੱਦਿਆਂ ਨੂੰ ਵੀ ਸੰਸਦ ਵਿਚ ਚੁੱਕਿਆ ਹੈ। ਇਸ ਵਿਚ ਪੀਐੱਮ ਆਵਾਸ ਯੋਜਨਾ ਦੇ ਘੱਟ ਗਿਣਤੀਆਂ ’ਤੇ ਪ੍ਰਭਾਵ, ਘੱਟ ਗਿਣਤੀ ਭਾਈਚਾਰਿਆਂ ਲਈ ਸਿੱਖਿਆ ਸਹੂਲਤਾਂ ਅਤੇ ਉਨ੍ਹਾਂ ਲਈ ਹੁਨਰ ਵਿਕਾਸ ਅਤੇ ਉੱਦਮਤਾ ਪ੍ਰੋਗਰਾਮਾਂ ਨਾਲ ਸਬੰਧਤ ਪ੍ਰਸ਼ਨ ਵੀ ਪੁੱਛੇ ਗਏ।ਇਸ ਦੌਰਾਨ ਐੱਮਪੀ ਸੰਧੂ ਨੇ ਸੰਸਦ ਵਿਚ 35 ਵਿਚਾਰ ਚਰਚਾਵਾਂ ਵਿਚ ਹਿੱਸਾ ਲਿਆ, ਜਿਨ੍ਹਾਂ ਵਿਚੋਂ 14 ਪੰਜਾਬ ਨਾਲ ਸਬੰਧਤ ਸਨ। ਉਨ੍ਹਾਂ ਨੇ 2 ਜਲ ਸ਼ਕਤੀ, 2 ਸੱਭਿਆਚਾਰਕ, ਗ੍ਰਹਿ ਮਾਮਲੇ, ਸੈਰ-ਸਪਾਟਾ, ਰੇਲਵੇ, ਸੁਰੱਖਿਆ ਅਤੇ ਸਮਾਜਿਕ ਨਿਆਂ ਤੇ ਅਧਿਕਾਰਤਾ ਵਿਚ ਇੱਕ-ਇੱਕ ਮੰਤਰਾਲਿਆ ਨਾਲ ਸਬੰਧਤ 10 ਧਿਆਨ ਦਿਓ ਮੱਤੇ (ਸਪੈਸ਼ਲ ਮੈਨਸ਼ਨ) ਰਾਹੀਂ ਪੰਜਾਬ ਅਤੇ ਦੇਸ਼ ਦੇ ਅਹਿਮ ਮੁੱੱਦੇ ਚੁੱਕੇ ਗਏ।

ਰਾਜ ਸਭਾ ਵਿਚ ਵਿਚਾਰ ਚਰਚਾਵਾਂ ਅਤੇ ਧਿਆਨ ਦਿਓ ਮੱਤੇ (ਸਪੈਸ਼ਲ ਮੈਨਸ਼ਨ) ਦੌਰਾਨ ਸੰਸਦ ਮੈਂਬਰ ਸੰਧੂ ਵੱਲੋਂ ਪੰਜਾਬ ਨਾਲ ਸਬੰਧਤ ਮੁੱਦਿਆਂ ਵਿਚ ਪੰਜਾਬ ਦੇ ਜ਼ਮੀਨੀ ਪਾਣੀ ਵਿਚ ਯੂਰੇਨੀਅਮ, ਨਾਈਟ੍ਰੇਟ ਅਤੇ ਹੋਰ ਪ੍ਰਦੂਸ਼ਣ ਦਾ ਚਿੰਤਾਜਨਕ ਵਾਧਾ, ਪੰਜਾਬ ਵਿਚ ਸਕਾਲਰਸ਼ਿਪ ਦੇ ਬਕਾਏ ਜਾਰੀ ਕਰਨਾ, ਡੰਕੀ ਰੂਟਾਂ ਰਾਹੀਂ ਭਾਰਤੀ ਨੌਜਵਾਨਾਂ ਦੀ ਤਸਕਰੀ ਤੇ ਉਨ੍ਹਾਂ ਨੂੰ ਵਿਦੇਸ਼ੀ ਜੰਗਾਂ ਵਿਚ ਜਬਰੀ ਧੱਕਣਾ, ਸਾਰੀਆਂ ਖੇਤੀ ਉਪਜਾਂ ਲਈ ਅਤਿ-ਆਧੁਨਿਕ ਸਟੋਰੇਜ ਸਹੂਲਤਾਂ ਦੀ ਉਸਾਰੀ, ਲੁਧਿਆਣਾ ਦੇ ਬੁੱਢੇ ਦਰਿਆ ਵਿਚ ਪ੍ਰਦੂਸ਼ਣ ਦਾ ਚਿੰਤਾਜਨਕ ਵਾਧਾ, ਪੰਜਾਬ ਵਿਚ ਭਗਵਾਨ ਸ੍ਰੀ ਰਾਮ ਨਾਲ ਸਬੰਧਤ ਤੀਰਥ ਅਸਥਾਨਾਂ ਦੀ ਮੁੜ ਸਿਰਜਣਾ, ਪੰਜਾਬ ਦੀ ਮਾਝੀ, ਮਲਵਈ, ਦੁਆਬੀ ਅਤੇ ਪੁਆਧੀ ਉਪ-ਬੋਲੀਆਂ ਦੀ ਸੰਭਾਲ ਅਤੇ ਪ੍ਰਵਾਸੀ ਪੰਛੀਆਂ ਦੇ ਸਮੁੱਚੇ ਵਾਤਾਵਰਣ ਨੂੰ ਬਚਾਉਣ ਲਈ ਪੰਜਾਬ ਦੀਆਂ ਜਲਗਾਹਾਂ ਦੀ ਸਾਂਭ ਸੰਭਾਲ ਸ਼ਾਮਲ ਹਨ।

ਐੱਮਪੀ ਸੰਧੂ ਨੇ ਦੇਸ਼ ਕਈ ਅਹਿਮ ਮੁੱਦਿਆਂ ਬਾਰੇ ਹੋਈਆਂ ਵਿਚਾਰ ਚਰਚਾਵਾਂ ਵਿਚ ਵੀ ਹਿੱਸਾ ਲਿਆ, ਜਿਨ੍ਹਾਂ ਵਿਚ ’ਆਪ੍ਰੇਸ਼ਨ ਸਿੰਧੂਰ’, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਨੂੰ ਉਪਰੰਤ ਭਾਰਤ ਰਤਨ ਦੇਣ ਦੀ ਮੰਗ, ਪ੍ਰਵਾਸੀ ਭਾਰਤੀਆਂ ਦੀਆਂ ਜਾਇਦਾਦਾ ’ਤੇ ਕਬਜ਼ਾ ਕਰਨ ਦੇ ਵੱਧ ਰਹੇ ਮਾਮਲੇ, ਕੇਂਦਰੀ ਬਜਟ 2025-26 ਅਤੇ ਜੰਮੂ-ਕਸ਼ਮੀਰ ਐਪਰੋਪ੍ਰੀਏਸ਼ਨ ਬਿੱਲ ਸ਼ਾਮਲ ਹਨ।

ਸਤਨਾਮ ਸਿੰਘ ਸੰਧੂ ਨੇ ਚਾਰ ਪ੍ਰਾਈਵੇਟ ਮੈਂਬਰ ਬਿੱਲ ਵੀ ਪੇਸ਼ ਕੀਤੇ, ਜਦੋਂਕਿ ਸੰਸਦ ਮੈਂਬਰਾਂ ਵੱਲੋਂ ਪੇਸ਼ ਕੀਤੇ ਗਏ ਅਜਿਹੇ ਬਿੱਲਾਂ ਦੀ ਰਾਸ਼ਟਰੀ ਔਸਤ ਸਿਰਫ 0.4 ਪ੍ਰਤੀਸ਼ਤ ਹੈ।ਇਨ੍ਹਾਂ ਚਾਰ ਬਿੱਲਾਂ ਵਿਚ ਦਰਿਆਵਾਂ ਨੂੰ ਕਾਨੂੰਨੀ ਦਰਜਾ ਪ੍ਰਦਾਨ ਕਰਨ ਲਈ ’ ਦਰਿਆਵਾਂ ਨੂੰ ਕਾਨੂੰਨੀ ਸ਼ਖ਼ਸੀਅਤ ਦਾ ਦਰਜਾ ਦੇਣ ਵਾਲਾ ਬਿੱਲ-2024, ਕਿਸਾਨਾਂ ਨੂੰ ਲਾਜ਼ਮੀ ਬੀਮਾਂ ਤੇ ਮੁਆਵਜ਼ਾ ਪ੍ਰਦਾਨ ਕਰਨ ਲਈ ਕਿਸਾਨ ਜੀਵਨ ਸੁਰੱਖਿਆ ਅਤੇ ਦੁਰਘਟਨਾ ਪ੍ਰਤੀਪੂਰਤੀ ਵਿਧੇਅਕ (ਬਿੱਲ)-2025, ਉਚੇਰੀ ਸਿਂਖਿਆ ਸੰਸਥਾਵਾਂ ਦੀ ਰੈਂਕਿੰਗ ਅਤੇ ਮਾਨਤਾ ਲਈ ਇੱਕ ਅਥਾਰਟੀ ਸਥਾਪਤ ਕਰਨ ਲਈ ’ ਉਚੇਰੀਆਂ ਸਿੱਖਿਆ ਸੰਸਥਾਵਾਂ ਲਈ ਰਾਸ਼ਟਰੀ ਰੈਂਕਿੰਗ ਅਤੇ ਮਾਨਤਾ ਅਥਾਰਟੀ ਬਿੱਲ-2025’ ਅਤੇ ਪ੍ਰਵਾਸੀ ਭਾਰਤੀਆਂ ਦੇ ਹੁਨਰ, ਪ੍ਰਤੀਭਾ ਅਤੇ ਸਰੋਤਾਂ ਨੂੰ ਜੁਟਾਊਣ ਲਈ ਇੱਕ ਅਥਾਰਿਟੀ ਦੀ ਸਥਾਪਨਾ ਲਈ ’ਪ੍ਰਵਾਸੀ ਭਾਰਤੀ ਕੌਸ਼ਲ ਅਤੇ ਪ੍ਰਤਿਭਾ ਪ੍ਰੇਰਕ ਵਿਧੇਅਕ-2025’ ਨੂੰ ਪੇਸ਼ ਕੀਤਾ।

Tags: latest newsLatest News Pro Punjab Tvlatest punjabi news pro punjab tvpro punjab tvpro punjab tv newspro punjab tv punjabi newsRajya Sabha member Satnam Singh SandhuRajya Sabha member Satnam Singh Sandhu launches India's first AIRajya Sabha member Satnam Singh Sandhu launches India's first AI-enabled web portal
Share199Tweet125Share50

Related Posts

ਪੰਜਾਬ ਵਿੱਚ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਪੂਰੀ ਕੀਤੀ ਸਿਹਤ ਗਾਰੰਟੀ

ਜਨਵਰੀ 23, 2026

ਚੰਡੀਗੜ੍ਹ ਯੂਨੀਵਰਸਿਟੀ ਨੇ ਲਾਂਚ ਕੀਤਾ ਭਾਰਤ ਦਾ ਪਹਿਲਾ ‘ਏਆਈ ਫ਼ੈਸਟ 2026’, ਫ਼ੈਸਟ ਵਿੱਚ ਹਿੱਸਾ ਲੈਣ ਦੇ ਚਾਹਵਾਨਾਂ ਲਈ ਖੋਲਿਆ ਗਿਆ ਰਜਿਸਟ੍ਰੇਸ਼ਨ ਪੋਰਟਲ

ਜਨਵਰੀ 23, 2026

ਧੜਾਧੜ ਵਿੱਕ ਰਹੀ ਹੈ Kia ਦੀ ਇਹ SUV, ਲਗਾਤਾਰ 2 ਸਾਲ ਤੋਂ ਹੋ ਰਹੀ ਹੈ ਜ਼ਬਰਦਸਤ ਸੇਲ

ਜਨਵਰੀ 23, 2026

ਜੇਕਰ ਮਾਹਵਾਰੀ ਦੌਰਾਨ ਹੋ ਰਿਹਾ ਹੈ ਬਹੁਤ ਤੇਜ਼ ਦਰਦ, ਤਾਂ ਇਨ੍ਹਾਂ ਬਿਮਾਰੀਆਂ ਦਾ ਹੋ ਸਕਦਾ ਹੈ ਕਾਰਨ !

ਜਨਵਰੀ 23, 2026

13.7 ਕਰੋੜ ਰੁਪਏ ਦੀ ਇਸ ਘੜੀ ‘ਚ ਸਮਾਇਆ ਪੂਰਾ ਜੰਗਲ, ਅੰਦਰ ਬੈਠੇ ਅਨੰਤ ਅੰਬਾਨੀ ਅਤੇ ਸ਼ੇਰ

ਜਨਵਰੀ 23, 2026

ਸੱਭਿਆਚਾਰ ਮੰਤਰਾਲਾ 2026 ਦੇ ਗਣਤੰਤਰ ਦਿਵਸ ‘ਤੇ ‘ਵੰਦੇ ਮਾਤਰਮ ਦੇ 150 ਸਾਲ’ ਦੇ ਥੀਮ ‘ਤੇ ਇੱਕ ਝਾਕੀ ਕਰੇਗਾ ਪੇਸ਼

ਜਨਵਰੀ 22, 2026
Load More

Recent News

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਜਨਤਾ ਨਾਲ ਜੁੜਨ ਲਈ ਭਾਰਤ ਦੇ ਪਹਿਲੇ ਏਆਈ-ਈਨੇਬਲਡ ਵੈੱਬ ਪੋਰਟਲ ਨੂੰ ਕੀਤਾ ਲਾਂਚ

ਜਨਵਰੀ 23, 2026

ਪੰਜਾਬ ਵਿੱਚ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਪੂਰੀ ਕੀਤੀ ਸਿਹਤ ਗਾਰੰਟੀ

ਜਨਵਰੀ 23, 2026

ਚੰਡੀਗੜ੍ਹ ਯੂਨੀਵਰਸਿਟੀ ਨੇ ਲਾਂਚ ਕੀਤਾ ਭਾਰਤ ਦਾ ਪਹਿਲਾ ‘ਏਆਈ ਫ਼ੈਸਟ 2026’, ਫ਼ੈਸਟ ਵਿੱਚ ਹਿੱਸਾ ਲੈਣ ਦੇ ਚਾਹਵਾਨਾਂ ਲਈ ਖੋਲਿਆ ਗਿਆ ਰਜਿਸਟ੍ਰੇਸ਼ਨ ਪੋਰਟਲ

ਜਨਵਰੀ 23, 2026

ਧੜਾਧੜ ਵਿੱਕ ਰਹੀ ਹੈ Kia ਦੀ ਇਹ SUV, ਲਗਾਤਾਰ 2 ਸਾਲ ਤੋਂ ਹੋ ਰਹੀ ਹੈ ਜ਼ਬਰਦਸਤ ਸੇਲ

ਜਨਵਰੀ 23, 2026

ਜੇਕਰ ਮਾਹਵਾਰੀ ਦੌਰਾਨ ਹੋ ਰਿਹਾ ਹੈ ਬਹੁਤ ਤੇਜ਼ ਦਰਦ, ਤਾਂ ਇਨ੍ਹਾਂ ਬਿਮਾਰੀਆਂ ਦਾ ਹੋ ਸਕਦਾ ਹੈ ਕਾਰਨ !

ਜਨਵਰੀ 23, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.