ਬਾਲੀਵੁੱਡ ਐਕਟਰਸ Rakul Preet Singh ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਸੁਰਖੀਆਂ ‘ਚ ਹੈ ਤੇ ਫੈਨਸ ਉਸ ਨੂੰ ਕਾਫੀ ਪਸੰਦ ਕਰ ਰਹੇ ਹਨ। ਅਕਸਰ ਦੇਖਿਆ ਜਾਂਦਾ ਹੈ ਕਿ ਰਕੁਲ ਪ੍ਰੀਤ ਸਿੰਘ ਆਪਣੀ ਹੌਟਨੈੱਸ ਨਾਲ ਲੋਕਾਂ ਦਾ ਦਿਲ ਜਿੱਤਦੀ ਰਹਿੰਦੀ ਹੈ।

ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਇੱਕ ਵਾਰ ਫਿਰ ਰਕੁਲ ਪ੍ਰੀਤ ਦੀਆਂ ਕੁਝ ਬੋਲਡ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਐਕਟਰਸ ਨੇ ਇਹ ਤਸਵੀਰਾਂ ਸ਼ੇਅਰ ਕਰਕੇ ਇੰਟਰਨੈੱਟ ‘ਤੇ ਧਮਾਕਾ ਕਰ ਦਿੱਤਾ ਹੈ।

ਰਕੁਲ ਦੇ ਇਸ ਲੁੱਕ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਜੇਕਰ ਅਭਿਨੇਤਰੀ ਦੀ ਡਰੈੱਸ ਦੀ ਗੱਲ ਕਰੀਏ ਤਾਂ ਰਕੁਲ ਪ੍ਰੀਤ ਨੇ ਲਾਈਟ ਰੈੱਡ ਕਲਰ ਦੀ ਡਰੈੱਸ ਪਾਈ ਹੋਈ ਹੈ, ਜਿਸ ‘ਚ ਉਨ੍ਹਾਂ ਨੇ ਆਪਣੀਆਂ ਲੱਤਾਂ ਨੂੰ ਫਲੌਂਟ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਇਕ ਤੋਂ ਵਧ ਕੇ ਇੱਕ ਪੋਜ਼ ਦਿੱਤੇ ਹਨ।

ਅਕਸਰ ਦੇਖਿਆ ਜਾਂਦਾ ਹੈ ਕਿ ਰਕੁਲ ਪ੍ਰੀਤ ਸਿੰਘ ਦੇ ਫੈਨਸ ਉਸ ਦੀਆਂ ਤਸਵੀਰਾਂ ‘ਤੇ ਖੂਬ ਕੁਮੈਂਟ ਕਰਦੇ ਹਨ। ਇਸ ਦੌਰਾਨ ਵੀ ਰਕੁਲ ਪ੍ਰੀਤ ਦੀ ਖੂਬਸੂਰਤੀ ਨੇ ਕਈ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ।

ਤਸਵੀਰਾਂ ‘ਤੇ ਇੱਕ ਨੇ ਲਿਖਿਆ, ”ਕਸ਼ਮੀਰ ਸ਼੍ਰੀਨਗਰ ਤੋਂ ਪਿਆਰ ਭੇਜ ਰਿਹਾ ਹਾਂ।” ਉੱਥੇ ਹੀ ਕੁਝ ਹੋਰ ਵੀ ਹਨ ਜੋ ਦਿਲ ਦੇ ਇਮੋਜੀ ਸ਼ੇਅਰ ਕਰ ਰਹੇ ਹਨ ਤੇ ਐਕਟਰਸ ‘ਤੇ ਆਪਣੇ ਪਿਆਰ ਦੀ ਵਰਖਾ ਕਰ ਰਹੇ ਹਨ।

ਇਨ੍ਹਾਂ ਤਸਵੀਰਾਂ ਦੀ ਗੱਲ ਕਰੀਏ ਤਾਂ ਰਕੁਲ ਪ੍ਰੀਤ ਦੇ ਫੀਚਰਜ਼ ਬੇਹੱਦ ਖੂਬਸੂਰਤ ਲੱਗ ਰਹੇ ਹਨ। ਇੱਕ ਵਿੱਚ ਉਹ ਬੋਲਡ ਪੋਜ਼ ਦੇ ਰਹੀ ਹੈ। ਐਕਟਰਸ ਖੁੱਲੇ ਵਾਲਾਂ ਵਿੱਚ ਬਲਾ ਦੀ ਖੂਬਸੂਰਤ ਲੱਗ ਰਹੀ ਹੈ।

ਐਕਟਰਸ ਰਕੁਲ ਪ੍ਰੀਤ ਸਿੰਘ ਬਾਰੇ ਚਰਚਾ ਹੈ ਕਿਉਂਕਿ ਉਹ ਫਿਲਮ ਨਿਰਮਾਤਾ ਜੈਕੀ ਭਗਨਾਨੀ ਨੂੰ ਡੇਟ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਦੋਵੇਂ ਬਹੁਤ ਜਲਦ ਵਿਆਹ ਦੇ ਬੰਧਨ ‘ਚ ਬੱਝਣ ਵਾਲੇ ਹਨ।

ਹਾਲਾਂਕਿ ਇਸ ਸਬੰਧੀ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਫੈਨਸ ਉਸ ਦਿਨ ਦਾ ਇੰਤਜ਼ਾਰ ਕਰ ਰਹੇ ਹਨ, ਜਦੋਂ ਇਸ ਖ਼ਬਰ ਦਾ ਐਲਾਨ ਹੋਵੇਗਾ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਰਕੁਲ ਪ੍ਰੀਤ ਸਿੰਘ ਨੇ ਸਾਲ 2022 ਵਿੱਚ ਕੁਝ ਫਿਲਮਾਂ ਵਿੱਚ ਸ਼ਾਨਦਾਰ ਕੰਮ ਕੀਤਾ। ਇਸ ਸਾਲ ਵੀ ਰਕੁਲ ਪ੍ਰੀਤ ਸਿੰਘ ਕੁਝ ਚੰਗੀਆਂ ਫਿਲਮਾਂ ‘ਚ ਨਜ਼ਰ ਆਉਣ ਵਾਲੀ ਹੈ।
 
			 
		    


















