Rakul Preet Singh : ਫੇਮਸ ਬਾਲੀਵੁੱਡ ਐਕਟਰਸ ਰਕੁਲ ਪ੍ਰੀਤ ਸਿੰਘ ਨੂੰ ED ਨੇ ਟਾਲੀਵੁੱਡ ਡਰੱਗਜ਼ ਮਨੀ ਲਾਂਡਰਿੰਗ ਮਾਮਲੇ ‘ਚ ਪੁੱਛਗਿੱਛ ਲਈ ਸੰਮਨ ਭੇਜਿਆ ਹੈ। ਰਕੁਲ ਪ੍ਰੀਤ ਨੇ 19 ਦਸੰਬਰ ਨੂੰ ਈਡੀ ਸਾਹਮਣੇ ਪੇਸ਼ ਹੋਣਾ ਹੈ। ਇਸ ਤੋਂ ਪਹਿਲਾਂ ਈਡੀ ਇਸ ਮਾਮਲੇ ‘ਚ ਤੇਲਗੂ ਫਿਲਮਾਂ ਦੇ ਕਈ ਕਲਾਕਾਰਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਰਕੁਲ ਪ੍ਰੀਤ ਤੋਂ ਇਸ ਮਾਮਲੇ ਵਿੱਚ ਸਾਲ 2021 ਵਿੱਚ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ।
ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਤੋਂ ਹੀ ਬਾਲੀਵੁੱਡ ਅਤੇ ਟਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਤੋਂ ਡਰੱਗਜ਼ ਮਾਮਲੇ ‘ਚ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਇਸ ਮਾਮਲੇ ‘ਚ ਟਾਲੀਵੁੱਡ ਤੋਂ ਰਾਣਾ ਡੱਗੂਬਾਤੀ, ਤੇਜਾ, ਪੁਰੀ ਜਗਨਨਾਥ ਨੂੰ ਵੀ ਤਲਬ ਕੀਤਾ ਗਿਆ।
ਰਕੁਲ ਪ੍ਰੀਤ ਸਿੰਘ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਆਉਣ ਵਾਲੇ ਸਮੇਂ ‘ਚ ਮਹਿਲਾ ਕੇਂਦਰਿਤ ਫਿਲਮ ‘ਛੱਤਰੀਵਾਲੀ’ ‘ਚ ਨਜ਼ਰ ਆਵੇਗੀ। ਫਿਲਮ ਨੂੰ OTT ਪਲੇਟਫਾਰਮ ZEE5 ‘ਤੇ ਰਿਲੀਜ਼ ਕੀਤਾ ਜਾਵੇਗਾ। ਫਿਲਮ ਦੀ ਕਹਾਣੀ ਇੱਕ ਛੋਟੇ ਜਿਹੇ ਪਿੰਡ ਦੀ ਇੱਕ ਲੜਕੀ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ, ਜੋ ਨੌਕਰੀ ਨਾ ਮਿਲਣ ਕਾਰਨ ਨਿਰਾਸ਼ ਹੋ ਕੇ ਕੰਡੋਮ ਟੈਸਟਰ ਬਣ ਜਾਂਦੀ ਹੈ।
ਹਾਸਲ ਜਾਣਕਾਰੀ ਮੁਤਾਬਕ ਰਕੁਲ ਪ੍ਰੀਤ ਸਿੰਘ ਨੇ ਇਸ ਫਿਲਮ ‘ਚ ਹਰਿਆਣਾ ਦੇ ਕਰਨਾਲ ‘ਚ ਰਹਿਣ ਵਾਲੀ ਲੜਕੀ ਦਾ ਕਿਰਦਾਰ ਨਿਭਾਇਆ ਹੈ। ਤੇਜਸ ਵਿਜੇ ਦੇਵਸਕਰ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ‘ਚ ਰਕੁਲ ਪ੍ਰੀਤ ਸਿੰਘ ਤੋਂ ਇਲਾਵਾ ਸੁਮਿਤ ਵਿਆਸ, ਪ੍ਰਾਚੀ ਸ਼ਾਹ, ਸਤੀਸ਼ ਕੌਸ਼ਿਕ ਅਤੇ ਡੌਲੀ ਆਹਲੂਵਾਲੀਆ ਵੀ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h