Ram Rahim Song: ਸੁਨਾਰੀਆ ਜੇਲ੍ਹ ਤੋਂ 40 ਦਿਨਾਂ ਦੀ ਪੈਰੋਲ ‘ਤੇ ਆਏ ਰਾਮ ਰਹੀਮ ਨੇ ਯੂਪੀ ਦੇ ਬਰਨਾਵਾ ਆਸ਼ਰਮ (Barnava Ashram) ‘ਚ 5 ਸਾਲ ਬਾਅਦ ਪਹਿਲੀ ਵਾਰ ਦੀਵਾਲੀ ਮਨਾਈ। ਰਾਮ ਰਹੀਮ ਦੀਆਂ ਪਿਛਲੀਆਂ 5 ਦੀਵਾਲੀਆਂ ਜੇਲ੍ਹ ਵਿੱਚ ਹੀ ਕੱਟੀਆਂ ਸੀ। ਰਾਮ ਰਹੀਮ ਨੇ ਦੀਵਾਲੀ (Diwali) ਦੀ ਰਾਤ ਸਤਿਸੰਗ (Satsang) ਕਰਦੇ ਹੋਏ ਸਟੇਜ ‘ਤੇ ਭਜਨ ਵੀ ਗਾਇਆ।
ਇਸ ਦੌਰਾਨ ਡੇਰੇ ਦੇ ਸ਼ਰਧਾਲੂਆਂ ਦੇ ਸਵਾਲ ਦੇ ਜਵਾਬ ‘ਚ ਰਾਮ ਰਹੀਮ ਨੇ ਕੈਦ ਦੀ ਸਜ਼ਾ ਨੂੰ ਅਧਿਆਤਮਿਕ ਯਾਤਰਾ ਦੱਸਿਆ। ਜਿਸ ‘ਤੇ ਉਹ ਇੱਕ ਕਿਤਾਬ ਵੀ ਲਿਖ ਰਿਹਾ ਹੈ। ਰਾਤ ਨੂੰ ਹੀ ਰਾਮ ਰਹੀਮ ਨੇ ਇਕ ਨਵਾਂ ਵੀਡੀਓ ਗੀਤ ‘ਸਾਡੀ ਰਾਤ ਦੀ ਦੀਵਾਲੀ’ ਵੀ ਲਾਂਚ ਕੀਤਾ।
ਪੰਜਾਬੀ ਭਾਸ਼ਾ ‘ਚ ਲਾਂਚ ਹੋਏ 3 ਮਿੰਟ 52 ਸੈਕਿੰਡ ਦੇ ਗੀਤ ‘ਚ ਰਾਮ ਰਹੀਮ ਨੇ ਖੁਦ ਕੰਮ ਕੀਤਾ ਹੈ। ਵੀਡੀਓ ‘ਚ ਰਾਮ ਰਹੀਮ ਦੇ ਆਪਣੇ ਗੁਰੂ ਸ਼ਾਹ ਸਤਨਾਮ ਨਾਲ ਪੁਰਾਣੇ ਸ਼ਾਟ ਫਿਲਮਾਏ। ਰਾਮ ਰਹੀਮ ਨੇ ਇਸ ਨੂੰ ਆਪਣਾ ਨਵਾਂ ਭਜਨ ਕਿਹਾ ਹੈ। ਇਸ ਦੇ ਨਾਲ ਹੀ ਇਸ ਗੀਤ ਦੀ ਕੰਪੋਜ਼ਿੰਗ, ਐਡੀਟਿੰਗ, ਮਿਊਜ਼ਿਕ ਸਮੇਤ ਸਾਰਾ ਕੰਮ ਉਸ ਨੇ ਖੁਦ ਕਰਨ ਦਾ ਦਾਅਵਾ ਕੀਤਾ ਹੈ।
ਇੱਥੇ ਵੇਖੋ ਰਾਮ ਰਹੀਮ ਦਾ ਗਾਣਾ
ਗੀਤ ਨੂੰ ਲਾਂਚ ਕਰਨ ਤੋਂ ਬਾਅਦ ਰਾਮ ਰਹੀਮ ਨੇ ਆਪਣੇ ਸ਼ਰਧਾਲੂਆਂ ਨਾਲ ਗੱਲਬਾਤ ਕੀਤੀ। ਉਸ ਨੇ ਕਿਹਾ ਕਿ ਉਸ ਨੇ 800 ਭਜਨ ਵੀ ਲਿਖੇ ਹਨ, ਜਿਨ੍ਹਾਂ ਨੂੰ ਉਹ ਇੱਕ-ਇੱਕ ਕਰਕੇ ਗਾ ਕੇ ਰਿਲੀਜ਼ ਕਰੇਗਾ। ਰਾਮ ਰਹੀਮ ਨੇ ਦਾਅਵਾ ਕੀਤਾ ਕਿ ਇਸ ਨੂੰ ਲਿਖਣ ਵਿੱਚ ਸਿਰਫ਼ ਪੰਜ ਮਿੰਟ ਲੱਗੇ ਸੀ। ਨਾਲ ਹੀ ਉਸਨੇ ਗੈੱਸ ਵਟਸ ਮਾਈ ਨੇਮ ‘ਤੇ ਤੀਜੀ ਕਿਤਾਬ ਵੀ ਲਾਂਚ ਕੀਤੀ। ਜਿਸ ਵਿੱਚ ਪ੍ਰੇਮੀ ਆਪਣੇ ਨਵਜੰਮੇ ਬੱਚਿਆਂ ਦੇ ਨਾਂਅ ਚੁਣ ਸਕਦੇ ਹਨ।
ਪਾਣੀ ਦਾ ਦੀਵਾ ਜਗਾਇਆ
ਦੀਵਾਲੀ ਦੀ ਰਾਤ ਰਾਮ ਰਹੀਮ ਨੇ ਯੂਪੀ ਦੇ ਆਸ਼ਰਮ ਵਿੱਚ ਪ੍ਰੇਮੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਜਿਸ ਵਿੱਚ ਰਾਮ ਰਹੀਮ ਨੇ ਜੇਲ੍ਹ ਵਿੱਚ ਆਪਣੀ ਪੰਜ ਸਾਲ ਦੀ ਸਜ਼ਾ ਨੂੰ ‘ਰੁਹਾਨੀ ਯਾਤਰਾ’ ਦਾ ਨਾਮ ਦਿੱਤਾ। ਉਹ ਜਲਦੀ ਹੀ ਜੇਲ੍ਹ ‘ਚ ਆਪਣੀ ਜ਼ਿੰਦਗੀ ‘ਤੇ ਲਿਖੀ ਕਿਤਾਬ ਲਾਂਚ ਕਰੇਗਾ। ਰਾਮ ਰਹੀਮ ਨੇ ਦੱਸਿਆ ਕਿ ਨਵੇਂ ਗੀਤ ‘ਚ ਉਸ ਨੇ ਤੇਲ ਅਤੇ ਘਿਓ ਦੇ ਨਾਲ-ਨਾਲ ਪਾਣੀ ਦੇ ਦੀਵੇ ਵੀ ਜਗਾਏ। ਰਾਮ ਰਹੀਮ ਨੇ ਕਿਹਾ ਕਿ ਛੋਟੇ ਬੱਚਿਆਂ ਲਈ ਲੋਰੀਆਂ ਵੀ ਤਿਆਰ ਕੀਤੀਆਂ ਗਈਆਂ ਹਨ ਅਤੇ ਜਲਦੀ ਹੀ ਲਾਂਚ ਕੀਤੀਆਂ ਜਾਣਗੀਆਂ।
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ :
Android:📱 https://bit.ly/3VMis0h
IOS:🍎 https://apple.co/3F63oER