ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਅਦਾਕਾਰ ਰਾਣਾ ਰਣਬੀਰ ਸਿੰਘ (Rana Ranbir Singh) ਆਪਣੀ ਸ਼ਾਨਦਾਰ ਕਾਮੇਡੀ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਜਿੱਤਦੇ ਆਏ ਹਨ। ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਪ੍ਰਸ਼ੰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ ਹੈ। ਇਸ ਤੋਂ ਇਲਾਵਾ ਕਲਾਕਾਰ ਵਿੱਚ ਇੱਕ ਹੋਰ ਹੁਨਰ ਮੌਜੂਦ ਹੈ ਜਿਸ ਨਾਲ ਉਹ ਦਰਸ਼ਕਾਂ ਨੂੰ ਹਸਾਉਣ ਦੇ ਨਾਲ-ਨਾਲ ਜ਼ਿੰਦਗੀ ਜਿਉਣ ਦਾ ਸਲੀਕਾ ਵੀ ਦੱਸਦੇ ਹਨ। ਉਹ ਕਲਾਕਾਰ ਦੇ ਨਾਲ-ਨਾਲ ਇੱਕ ਚੰਗੇ ਕਵੀ ਤੇ ਲੇਖਕ ਵੀ ਹਨ ਉਨ੍ਹਾਂ ਨੇ ਕਈ ਵੱਡੀਆਂ ਪੰਜਾਬੀ ਫਲਮਾਂ ਵੀ ਲਿਖਿਆ ਹਨ। ਉਨ੍ਹਾਂ ਨੇ ਸ਼ਾਵਾ ਨੀ ਗਰਦਾਰੀ ਲਾਲ, ਅਰਦਾਸ, ਮਾਂ ਤੇ ਅਸ਼ੀਸ ਵਰਗੀਆਂ ਯਾਦਗਾਰ ਫਿਲਮਾਂ ਤੋਂ ਇਲਾਵਾ ਹੋਰ ਵੀ ਕਈ ਫਿਲਮਾਂ ਲਿਖੀਆਂ ਹਨ। ਉਹ ਕੈਨੇਡਾ ‘ਚ ਪੱਕੇ (PR) ਹਨ। ਇਸਦੇ ਨਾਲ ਹੀ ਉਹ ਕੈਨੇਡਾ ਦੀਆਂ ਕੁਝ ਅਜਿਹੀਆਂ ਗੱਲਾਂ ਸ਼ੇਅਰ ਕਰਦੇ ਰਹਿੰਦੇ ਹਨ ਜੋ ਕਿ ਅਣਸੁਨੀਆਂ ਤੇ ਇਥੇ ਲੋਕ ਉਨ੍ਹਾਂ ਤੱਥਾਂ ਤੋਂ ਅਨਜਾਣ ਹਨ। ਇਸੇ ਵਿਚਾਲੇ ਪ੍ਰੋ-ਪੰਜਾਬ ਦੇ ਪੱਤਰਕਾਰ ਤੇ ਸੰਸਥਾਪਕ ਯਾਦਵਿੰਦਰ ਸਿੰਘ ਵੱਲੋਂ ਉਨ੍ਹਾਂ ਨਾਲ ਕੈਨੇਡਾ ਬਾਰੇ ਅਜਿਹੇ ਹੀ ਕੁਝ ਅਣਸੁਣੇ ਤੱਥ ਜਾਣਨ ਦੀ ਕੋਸ਼ਿਸ਼ ਕੀਤੀ। ਗੱਲਬਾਤ ਦੌਰਾਨ ਰਾਣਾ ਰਣਬੀਰ ਅਜਿਹੀਆਂ ਕਈ ਗੱਲਾਂ ਦੱਸੀਆਂ ਜਿਸ ਤੋਂ ਲੋਕ ਅਨਜਾਣ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਜਿਨ੍ਹਾਂ ਸੋਹਣਾ ਤੇ ਸੁਖਦਾਇਕ ਲੱਗਦਾ ਹੈ ਉਨ੍ਹਾਂ ਹੈ ਨਹੀਂ। ਇਥੇ ਵੀ ਕਈ ਅਜਿਹੀਆਂ ਸਮਸਿਆਵਾਂ ਹਨ ਜਿਨ੍ਹਾਂ ਵੱਲ ਧਿਆਣ ਦੇਣ ਦੀ ਲੋੜ ਹੈ ਜਿਨ੍ਹਾਂ ‘ਚੋਂ ਇਕ ਹੈਲਥ ਸਿਸਟਮ ਵੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਇੱਥੇ ਜੰਮੇ ਪੰਜਾਬੀ ਬੱਚਿਆ ‘ਚ ਮਾਂ ਬੋਲੀ ਦੀ ਘਾਟ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕੋਈ ਇੱਡਾ ਵੱਡਾ ਮਸਲਾ ਨਹੀਂ ਹੈ ਜਿਨ੍ਹਾਂ ਕਿ ਵੱਡਾ ਬਣਾ ਕੇ ਦੱਸਿਆ ਜਾਂਦਾ ਹੈ। ਉਨ੍ਹਾਂ ਕਿਹਾ ਬੱਚੇ ਮਾਂ ਬੋਲੀ ਪੰਜਾਬੀ ਤੇ ਪੰਜਾਬੀਅਤ ਨਾਲ ਜੁੜੇ ਹੋਏ ਹਨ ਪਰ ਪੰਜਾਬ ਨਾਲ ਨਹੀਂ ਤੇ ਉਹ ਜੁੜ੍ਹਣਗੇ ਵੀ ਨਹੀਂ। ਕਿਉਂਕਿ ਪੰਜਾਬ ਦੇ ਮਹੌਲ ਬਾਰੇ ਇੱਥੇ ਕੁਝ ਅਲਗ ਹੀ ਨਜਰੀਆਂ ਬਣ ਗਿਆ ਹੈ ਇਸਦਾ ਕਾਰਨ ਸੋਸ਼ਲ ਮੀਡੀਆ ਹੈ। ਇਥੇ ਜੇਕਰ ਕਿਸੇ ਨੂੰ ਪੁੱਛ ਲਈਏ ਕਿ ਤੁਸੀਂ ਪੰਜਾਬ ਜਾਣਾ ਚਾਹੋਗੇ ਤਾਂ ਉਸਦਾ ਜਵਾਬ ਨਾਹ ਹੀ ਹੋਵੇਗਾ ਕਿਉਂਕਿ ਇਥੇ ਦੇ ਬੱਚੇ ਪੰਜਾਬ ਜਾਣ ਨੂੰ ਡਰਦੇ ਹਨ।
ਪੰਜਾਬੀਆਂ ਦੇ ਦੌਗਲੇ ਕਿਰਦਾਰ
ਪੰਜਾਬੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਕਿਰਦਾਰ ਦੌਗਲੇ ਹੋ ਗਏ ਹਨ ਜੋ ਕਿ ਇਕ ਦੂਜੇ ਨੂੰ ਦੇਖ ਜ਼ਰਦੇ ਨਹੀਂ, ਜੇਕਰ ਹਿੰਦੂ ਕੋਈ ਗੁਰੂਘਰ ਆਉਂਦਾ ਹੈ ਤਾਂ ਬੱਲੇ-ਬੱਲੇ ਜੇਕਰ ਕੋਈ ਸਿੱਖ ਮੰਦਿਰਾਂ ‘ਚ ਚਲਾ ਜਾਵੇ ਤਾਂ ਉਸ ਦਾ ਵਿਰੋਧ ਹੋਣ ਲੱਗ ਜਾਂਦਾ ਹੈ।
ਰਾਣਾ ਰਣਬੀਰ ਕਿਉਂ ਆਏ ਕੈਨੇਡਾ
ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਕੈਨੇਡਾ ਆਉਣ ਦਾ ਉਨ੍ਹਾਂ ਦਾ ਮੁੱਖ ਮਕਸਦ ਬੱਚਿਆ ਦੀ ਪੜ੍ਹਾਈ ਸੀ ਉਹ ਇੱਥੇ ਆ ਕੇ ਪੜ੍ਹਾਈ ਕਰਨਾ ਚਾਹੁੰਦੇ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ-ਪਿੱਛੇ ਅਸੀਂ ਵੀ ਇੱਥੇ ਆ ਗਏ। ਜਿਸ ਤੋਂ ਬਾਅਦ ਮੇਰਾ ਇੰਡਸਟਰੀ ‘ਚ ਕੰਮ ਬਹੁਤ ਘੱਟ ਹੋ ਗਿਆ ਸੀ ਇੰਡਸਟਰੀ ਦੇ ਲੋਕ ਮੈਨੂੰ ਇਗਨੌਰ ਕਰਨ ਲੱਗ ਪਏ ਸੀ ਜਿਸ ਤੋਂ ਬਾਅਦ ਮੈਂ ਹੋਲੀ-ਹੋਲੀ ਫਿਰ ਆਪਣੀ ਲਿਖਤ ਕਾਰਨ ਇੰਡਸਟਰੀ ‘ਚ ਵਾਪਸ ਆਇਆ।
ਕੈਨੇਡਾ ‘ਚ ਕੀ ਘਾਟ ਹੈ
ਕੈਨੇਡਾ ਦੇ ਹੈਲਥ ਸਿਸਟਮ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਥੇ ਵੀ ਕੁਝ ਬਹੁਤ ਜ਼ਿਆਦਾ ਚੰਗੀਆਂ ਸਹੂਲਤਾਂ ਨਹੀਂ ਹਨ। ਇਥੇ ਵੀ ਕਈ-ਕਈ ਘੰਟੇ ਮਰੀਜ਼ ਨੂੰ ਇਲਾਜ਼ ਲਈ ਇੰਤਜ਼ਾਰ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਥੇ ਹਸਪਤਾਲ ਤੇ ਡਾਕਟਰ ਬਹੁਤ ਘੱਟ ਹਨ। ਇਥੇ
ਦੇ ਬੱਚੇ ਡਾਕਟਰੀ ਦੀ ਪੜ੍ਹਾਈ ਕਰ ਕੋਈ ਯੂਐਸ ਜਾ ਰਿਹਾ ਹੈ ਤੇ ਕੋਈ ਆਸਟ੍ਰੇਲੀਆ ਜਾ ਰਿਹਾ ਹੈ। ਹਸਪਤਾਲ ਤੇ ਸਟਾਫ ਦੀ ਇਥੇ ਬਹੁਤ ਜ਼ਿਆਦਾ ਘਾਟ ਹੈ। ਇਹ ਮੈਨੂੰ ਇਥੇ ਦੀ ਸਭ ਤੋਂ ਮਾੜੀ ਗੱਲ ਲਗਦੀ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਇਹ ਹੀ ਕਾਰਨ ਹੈ ਕਿ ਇਥੇ ਲੋਕ ਭਾਰਤ ਜਾਂ ਹੋਰ ਦੇਸ਼ਾਂ ‘ਚ ਜਾ ਕੇ ਇਲਾਜ਼ ਕਰਵਾਉਂਦੇ ਹਨ ਇਸ ਨਾਲ ਟਾਈਮ ਤੇ ਸਮਾਂ ਦੋਵਾਂ ਦੀ ਬਚਤ ਹੁੰਦੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h