‘ਬ੍ਰਹਮਾਸ਼ਤਰ’ ਐਕਟਰ ਰਣਬੀਰ ਕਪੂਰ ਅਕਸਰ ਆਪਣੇ ਬਿਆਨਾਂ ਕਾਰਨ ਸੁਰਖੀਆਂ ‘ਚ ਰਹਿੰਦੇ ਹਨ। ਹਾਲ ਹੀ ‘ਚ ਰਣਬੀਰ ਨੇ ਜੇਦਾਹ ‘ਚ ਆਯੋਜਿਤ ਰੈੱਡ ਸੀ ਇੰਟਰਨੈਸ਼ਨਲ ਫਿਲਮ ਫੈਸਟੀਵਲ ‘ਚ ਹਿੱਸਾ ਲਿਆ।
ਇਸ ਦੌਰਾਨ ਰਣਵੀਰ ਨੇ ਪਾਕਿਸਤਾਨੀ ਸਿਨੇਮਾ ‘ਚ ਕੰਮ ਕਰਨ ਦੀ ਇੱਛਾ ਜ਼ਾਹਰ ਕਰਦਿਆਂ ਕਿਹਾ ਕਿ ਉਹ ਗੁਆਂਢੀ ਮੁਲਕ ਦੇ ਪ੍ਰੋਡਕਸ਼ਨ ਹਾਊਸਾਂ ਨਾਲ ਵੀ ਕੰਮ ਕਰਨ ਲਈ ਤਿਆਰ ਹਨ।
ਇਵੈਂਟ ਦੇ ਦੌਰਾਨ, ਦਰਸ਼ਕਾਂ ‘ਚ ਇੱਕ ਪਾਕਿਸਤਾਨੀ ਫਿਲਮ ਮੇਕਰ ਨੇ ਰਣਬੀਰ ਕਪੂਰ ਨੂੰ ਪੁੱਛਿਆ, “ਹੁਣ ਜਦੋਂ ਸਾਡੇ ਕੋਲ ਸਾਊਦੀ ਅਰਬ ਵਰਗਾ ਪਲੇਟਫਾਰਮ ਹੈ ਜਿੱਥੇ ਅਸੀਂ ਸਾਂਝੇ ਤੌਰ ‘ਤੇ ਫਿਲਮਾਂ ਕਰ ਸਕਦੇ ਹਾਂ, ਮੈਂ ਤੁਹਾਨੂੰ ਫਿਲਮ ਲਈ ਸਾਈਨ ਕਰਨਾ ਪਸੰਦ ਕਰਾਂਗਾ। ਕੀ ਤੁਸੀਂ ਆਪਣੀ ਟੀਮ ਨਾਲ ਪਾਕਿਸਤਾਨੀ ਫਿਲਮ ਵਿੱਚ ਕੰਮ ਕਰਨਾ ਚਾਹੋਗੇ?”
ਇਸ ਸਵਾਲ ਦੇ ਜਵਾਬ ‘ਚ ‘ਜੱਗਾ ਜਾਸੂਸ’ ਸਟਾਰ ਨੇ ਕਿਹਾ, ”ਬੇਸ਼ੱਕ ਸਰ। ਮੈਨੂੰ ਲੱਗਦਾ ਹੈ ਕਿ ਕਲਾਕਾਰਾਂ ਦੀ ਕੋਈ ਸੀਮਾ ਨਹੀਂ ਹੁੰਦੀ, ਖਾਸ ਕਰਕੇ ਕਲਾ ਲਈ। ‘ਦ ਲੀਜੈਂਡ ਆਫ ਮੌਲਾ ਜੱਟ’ ਲਈ ਪਾਕਿਸਤਾਨੀ ਫਿਲਮ ਇੰਡਸਟਰੀ ਨੂੰ ਬਹੁਤ-ਬਹੁਤ ਵਧਾਈਆਂ। ਇਹ ਸਭ ਤੋਂ ਵੱਡੀਆਂ ਹਿੱਟ ਫਿਲਮਾਂ ਵਿੱਚੋਂ ਇੱਕ ਹੈ।
” ਬੇਸ਼ੱਕ, ਮੈਂ ਪਸੰਦ ਕਰਾਂਗਾ।” ਰਣਬੀਰ ਅਤੇ ਪਾਕਿਸਤਾਨੀ ਫਿਲਮ ਨਿਰਮਾਤਾ ਵਿਚਕਾਰ ਇਹ ਗੱਲਬਾਤ ਰਿਕਾਰਡ ਕੀਤੀ ਗਈ ਅਤੇ ਤੁਰੰਤ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਦੱਸ ਦੇਈਏ ਕਿ ਪਾਕਿਸਤਾਨੀ ਫਿਲਮਾਂ ਅਤੇ ਕਲਾਕਾਰਾਂ ‘ਤੇ ਪਿਛਲੇ 6 ਸਾਲਾਂ ਤੋਂ ਭਾਰਤ ਵਿੱਚ ਪਾਬੰਦੀ ਹੈ, ਜਦੋਂ ਕਿ ਭਾਰਤੀ ਫਿਲਮਾਂ ਪਾਕਿਸਤਾਨ ‘ਚ ਵੀ ਕਲਾਕਾਰਾਂ ਅਤੇ ਫਿਲਮਾਂ ‘ਤੇ ਪਾਬੰਦੀ ਲਗਾ ਦਿੱਤੀ ਗਈ।
ਈਵੈਂਟ ਦੌਰਾਨ ਰਣਬੀਰ ਕਪੂਰ ਨੇ ਆਪਣੇ 15 ਸਾਲ ਦੇ ਕਰੀਅਰ ‘ਤੇ ਵੀ ਖੁੱਲ੍ਹ ਕੇ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਵੈਰਾਇਟੀ ਇੰਟਰਨੈਸ਼ਨਲ ਵੈਨਗਾਰਡ ਐਕਟਰ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER